ETV Bharat / state

Patwar Union Meeting : ਪਟਵਾਰੀ ਤੇ ਕਾਨੂੰਗੋ ਪੱਕੇ ਸਰਕਲ 'ਤੇ ਹੀ ਕਰਨਗੇ ਕੰਮ, ਸਾਬਕਾ ਸੂਬਾ ਪ੍ਰਧਾਨ ਮੋਹਨ ਸਿੰਘ ਦਾ ਬਿਆਨ

author img

By ETV Bharat Punjabi Team

Published : Sep 1, 2023, 8:06 PM IST

'ਦ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਕਾਨੂੰਗੋ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਹੈ। ਇਸ ਦੌਰਾਨ ਸਾਬਕਾ ਸੂਬਾ ਪ੍ਰਧਾਨ ਮੋਹਨ ਸਿੰਘ ਨੇ ਕਿਹਾ ਕਿ (Patwar Union Meeting) ਪਟਵਾਰੀ ਤੇ ਕਾਨੂੰਗੋ ਪੱਕੇ ਸਰਕਲ ਉੱਤੇ ਹੀ ਕੰਮ ਕਰਨਗੇ।

Meeting of Kanungo Association of Revenue Patwar Union District Fatehgarh Sahib
Patwar Union Meeting : ਪਟਵਾਰੀ ਤੇ ਕਾਨੂੰਗੋ ਪੱਕੇ ਸਰਕਲ 'ਤੇ ਹੀ ਕਰਨਗੇ ਕੰਮ, ਸਾਬਕਾ ਸੂਬਾ ਪ੍ਰਧਾਨ ਮੋਹਨ ਸਿੰਘ ਦਾ ਬਿਆਨ
ਸਾਬਕਾ ਸੂਬਾ ਪ੍ਰਧਾਨ ਮੋਹਨ ਸਿੰਘ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

ਸ੍ਰੀ ਫ਼ਤਹਿਗੜ੍ਹ ਸਾਹਿਬ : ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 'ਦੀ ਰੈਵੀਨਿਊ ਪਟਵਾਰ ਯੂਨੀਅਨ (Patwar Union Meeting) ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ 'ਦ ਕਾਨੂੰਗੋ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਹੈ। ਇਸ ਵਿੱਚ ਕਾਨੂੰਗੋ ਐਸੋਸੀਏਸ਼ਨ ਦੇ ਸਾਬਕਾ ਸੂਬਾ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਤੇ ਰੈਵੀਨਿਊ ਪਟਵਾਰ ਯੂਨੀਅਨ ਦੇ ਸੂਬਾ (Kanungo Association) ਮੀਤ ਪ੍ਰਧਾਨ ਪ੍ਰਿੰਸਜੀਤ ਸਿੰਘ ਵੀ ਪਹੁੰਚੇ। ਉਹਨਾਂ ਨੇ ਦੱਸਿਆ ਕਿ 'ਦ ਪੰਜਾਬ ਰੈਵੀਨਿਊ ਪਟਵਾਰ ਯੂਨੀਅਨ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਪਟਵਾਰੀ-ਕਾਨੂੰਗੋ ਵੱਲੋਂ ਸਿਰਫ ਪੱਕੇ ਸਰਕਲਾਂ ਦਾ ਕੰਮ ਅਤੇ ਵਾਧੂ ਸਰਕਲਾਂ ਵਿੱਚ ਕੁਦਰਤੀ ਆਫਤ ਹੜਾਂ ਦਾ ਸਾਰਾ ਕੰਮ ਕੀਤਾ ਜਾਵੇਗਾ। ਹੋਰ ਵਾਧੂ ਕੰਮ ਨਹੀਂ ਕੀਤਾ ਜਾਵੇਗਾ।

ਹੋਰ ਵਾਧੂ ਕੰਮ ਨਹੀਂ : ਆਗੂਆਂ ਨੇ ਕਿਹਾ ਕਿ ਕੱਲ ਪੰਜਾਬ ਦੇ ਪਟਵਾਰੀਆਂ ਵਲੋਂ ਕਲਮ ਛੋੜ ਹੜਤਾਲ ਦੇ ਫੈਸਲਾ ਲਿਆ ਗਿਆ ਸੀ ਪਰ ਅੱਜ ਦ ਪੰਜਾਬ ਰੈਵੀਨਿਊ ਪਟਵਾਰ ਯੂਨੀਅਨ ਵਲੋਂ ਫੈਸਲਾ ਲਿਆ ਗਿਆ ਹੈ ਕਿ ਪਟਵਾਰੀ/ਕਾਨੂੰਗੋ ਵੱਲੋਂ ਸਿਰਫ ਪੱਕੇ ਸਰਕਲਾਂ ਦਾ ਕੰਮ ਅਤੇ ਵਾਧੂ ਸਰਕਲਾਂ ਵਿੱਚ ਕੁਦਰਤੀ ਆਫਤ ਹੜਾਂ ਦਾ ਸਾਰਾ ਕੰਮ ਕੀਤਾ ਜਾਵੇਗਾ। ਹੋਰ ਵਾਧੂ ਕੰਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਵੇਂ ਪਟਵਾਰੀ ਰੱਖਣਾ ਚਾਹੁੰਦ ਹੈ ਤਾਂ ਬਹੁਤ ਹੀ ਵਧੀਆ ਗੱਲ ਹੈ ਪਰ ਉਹ ਹੁਣ ਵਾਧੂ ਸਰਕਲ ਦਾ ਕੰਮ ਨਹੀਂ ਕਰਨਗੇ ਕਿਉਕਿ ਉਹਨਾਂ ਨੂੰ ਤਨਖ਼ਾਹ ਸਿਰਫ ਇਕ ਸਰਕਲ ਦੀ ਹੀ ਮਿਲਦੀ ਹੈ। ਇਸ ਸਰਕਾਰ ਨੇ ਜੋ ਮੰਗਾਂ ਉਹਨਾਂ ਨਾਲ ਕੀਤੀਆਂ ਸੀ ਉਹਨਾਂ ਨੂੰ ਪੂਰਾ ਕਰਕੇ ਕਿਉਕਿ ਪਟਵਾਰੀ ਦੀ ਟ੍ਰੇਨਿੰਗ ਕਰ ਰਹੇ ਬਹੁਤ ਬੱਚੇ ਛੱਡ ਕੇ ਚਲੇ ਗਏ ਹਨ ਕਿਉਕਿ ਉਹਨਾਂ ਨੂੰ ਬਣਦੀ ਤਨਖ਼ਾਹ ਨਹੀਂ ਦਿੱਤੀ ਜਾ ਰਹੀ ਸੀ।

Yaariyan 2 Movie Controversy: ਯਾਰੀਆਂ 2 ਫਿਲਮ ਦੇ ਅਦਾਕਾਰ ਅਤੇ ਡਾਇਰੈਕਟ 'ਤੇ ਮਾਮਲਾ ਦਰਜ, SGPC ਦੀ ਸ਼ਿਕਾਇਤ ਮਗਰੋਂ ਹੋਈ ਐੱਫਆਈਆਰ

Mansa Drug News : ਮਾਨਸਾ ਦੇ ਪਰਵਿੰਦਰ ਝੋਟਾ ਦੀ ਰਿਹਾਈ ਸਬੰਧੀ ਮੁੱਖ ਮੰਤਰੀ ਨਾਲ ਕੀਤੀ ਜਾਵੇਗੀ ਬੈਠਕ: ਬੁੱਧ ਰਾਮ

Khedan Watan Punjab Diyan : ਸ਼੍ਰੀ ਫਤਿਹਗੜ੍ਹ ਸਾਹਿਬ ਸ਼ੁਰੂ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ

ਉੱਥੇ ਹੀ, ਇਸ ਮੌਕੇ ਉਹਨਾਂ ਨੇ ਦੱਸਿਆ ਕਿ ਪਟਵਾਰੀ ਦੀ ਟ੍ਰੇਨਿੰਗ ਦੇ ਲਈ 1090 ਬੱਚੇ ਆਏ ਸਨ। ਇਹਨਾਂ ਟ੍ਰੇਨਿੰਗ ਕਰ ਰਹੇ ਬੱਚਿਆਂ ਨੂੰ 167 ਰੁਪਏ ਦਿਹਾੜੀ ਦਿੱਤੀ ਜਾ ਰਹੀ ਹੈ ਜੋਕਿ ਨਾਮਾਤਰ ਹੈ। ਇਸ ਕਰਕੇ 300 ਦੇ ਕਰੀਬ ਬੱਚੇ ਟ੍ਰੇਨਿੰਗ ਛੱਡ ਕੇ ਚਲੇ ਗਏ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਹਨਾਂ ਨੂੰ ਪੂਰੀ ਤਨਖ਼ਾਹ ਦੇਣ ਦੀ ਗੱਲ ਆਖੀ ਗਈ ਸੀ ਉਹ ਤਾਂ ਦੇਣੀ ਚਾਹੀਦੀ ਹੈ। ਉੱਥੇ ਹੀ ਉਹਨਾਂ ਨੇ ਦੱਸਿਆ ਕਿ 700 ਦੇ ਕਰੀਬ ਬੱਚਿਆਂ ਨੂੰ ਜੁਆਇਨਿੰਗ ਲੈਟਰ ਨਹੀਂ ਮਿਲਿਆ। ਫਿਰ ਇਹ ਕਿਸ ਤਰ੍ਹਾਂ ਕਹਿ ਸਕਦੇ ਹਨ ਕਿ ਇਹ ਬੱਚੇ ਕਰੱਪਸ਼ਨ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.