ਰੂਪਨਗਰ: ਪੰਜਾਬ ਵਿਚ ਨਿਤ ਦਿਨ ਦੀਆਂ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਲੋਕਾਂ ਦੇ ਲਈ ਸਿਰ ਦਾ ਦਰਦ ਬਣੀਆਂ ਹੋਈਆਂ ਹਨ। ਜਿਥ ਇਕ ਪਾਸੇ ਲੋਕ ਆਪਣੀ ਪਾਈ ਪਾਈ ਜੋੜ ਕੇ ਰੁਜ਼ਗਾਰ ਖੜ੍ਹਾ ਕਰਦੇ ਹਨ, ਤਾਂ ਉਥੇ ਹੀ ਚੋਰ, ਅਪਰਾਧੀ ਆਪਣੀ ਘਿਨਾਉਣੀ ਕਰਤੂਤ ਨਾਲ ਲੋਕਾਂ ਦੀਆਂ ਆਸਾਂ ਉਮੀਦਾਂ 'ਤੇ ਪਾਣੀ ਫੇਰਦੇ ਹਨ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਸ੍ਰੀ ਅਨੰਦਪੁਰ ਸਾਹਿਬ ਤੋਂ। ਜਿਥੇ ਚੋਰਾਂ ਨੇ ਇਕ ਰੇਡੀਮੇਡ ਕੱਪੜੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਦੇ ਸਮਾਨ ਦੀ ਚੋਰੀ ਕਰ ਲਈ। ਹੈਰਾਨੀ ਦੀ ਗੱਲ ਤਾਂ ਇਹ ਵੀ ਰਹੀ ਕਿ ਚੋਰ ਸੀਸੀਟੀਵੀ ਕੈਮਰਿਆਂ ਦੇ ਖੌਫ ਨੂੰ ਵੀ ਨਾ ਮੰਨੇ ਅਤੇ ਜਿੰਦਰੇ ਤੋੜ ਕੇ ਚੋਰੀ ਕਰਦੇ ਰਹੇ। ਉਥੇ ਹੀ ਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਚੋਰਾਂ ਦੇ ਹੋਂਸਲੇ ਬੁਲੰਦ ਨਜ਼ਰ ਆ ਰਹੇ ਹਨ। ਕਿਉਂਕਿ ਪਿਛਲੇ ਸਮੇਂ ਵਿੱਚ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਪਰ ਪੁਲਿਸ ਇਹਨਾਂ ਚੋਰਾਂ ਨੂੰ ਫੜ੍ਹਨ ਵਿਚ ਅਸਮਰਥ ਹੈ।
ਇਹ ਵੀ ਪੜ੍ਹੋ : CBI raids on FCI Warehouse: ਸੀਬੀਆਈ ਵੱਲੋਂ ਐੱਫਸੀਆਈ ਦੇ 30 ਟਿਕਾਣਿਆਂ ਉੱਤੇ ਛਾਪੇਮਾਰੀ, ਏਜੰਸੀਆਂ ਵੱਲੋਂ ਵਿਰੋਧ
ਦੋ ਮਹੀਨੇ ਪਹਿਲਾਂ ਸ਼ੁਰੂ ਕੀਤੀ: ਦਰਅਸਲ ਇਹ ਚੋਰੀ ਦੀ ਵਾਰਦਾਤ ਘੱਟੀਵਾਲ ਵਿਖੇ ਚੋਰਾਂ ਵੱਲੋਂ ਟੋਰ ਟੱਪਾ-16 ਨਾ ਦੀ ਇਕ ਰੈਡੀਮੇਡ ਗਾਰਮੈਂਟ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਦੁਕਾਨ ਮਾਲਕ ਦੇ ਦੱਸਣ ਅਨੁਸਾਰ ਉਸ ਵੱਲੋਂ ਇਹ ਦੁਕਾਨ ਤਕਰੀਬਨ ਦੋ ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਸੀ, ਬੀਤੀ ਰਾਤ ਚੋਰਾਂ ਵੱਲੋਂ ਦੁਕਾਨ ਦਾ ਸ਼ਟਰ ਤੋੜ ਉਸਦਾ ਸਾਰਾ ਮਾਲ ਚੋਰੀ ਕਰ ਲਿਆ ਗਿਆ । ਦੁਕਾਨ ਮਾਲਕ ਨੇ ਦੱਸਿਆ ਕਿ ਦੁਕਾਨ ਦੇ ਵਿੱਚ ਤਕਰੀਬਨ 12-13 ਲੱਖ ਰੁਪਏ ਦਾ ਸਮਾਨ ਮੌਜੂਦ ਸੀ, ਚੋਰਾਂ ਵੱਲੋਂ ਇਹ ਸਾਰਾ ਸਮਾਨ ਚੋਰੀ ਕਰ ਲਿਆ ਗਿਆ।
ਸੀਸੀਟੀਵੀ ਕੈਮਰੇ ਨਹੀਂ ਲਗਾਏ ਗਏ : ਦੁਕਾਨਦਾਰ ਨੇ ਦੱਸਿਆ ਕਿ ਉਸਨੂੰ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸਵੇਰੇ ਉਸਨੂੰ ਨਾਲ ਦੀ ਦੁਕਾਨ ਵਾਲੇ ਇੱਕ ਦੁਕਾਨਦਾਰ ਨੇ ਫੋਨ ਕਰਕੇ ਇਸ ਚੋਰੀ ਸਬੰਧੀ ਜਾਣਕਾਰੀ ਦਿੱਤੀ, ਤੇ ਜਦੋਂ ਉਹ ਮੌਕੇ ਤੇ ਪੁੱਜੇ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੈ ਹੋਇਆ ਸੀ ਤੇ ਸਾਰਾ ਸਮਾਨ ਚੋਰੀ ਕਰ ਲਿਆ ਗਿਆ ਸੀ। ਦੁਕਾਨ ਦੋ ਮਹੀਨੇ ਪਹਿਲਾਂ ਸ਼ੁਰੂ ਕੀਤੀ ਸੀ ਇਸ ਲਈ ਅਜੇ ਤੱਕ ਦੁਕਾਨ ਵਿਚ ਸੀਸੀਟੀਵੀ ਕੈਮਰੇ ਨਹੀਂ ਲਗਾਏ ਗਏ ਸਨ. ਸਥਾਨਕ ਨਾਲ ਦੀ ਦੁਕਾਨ ਦੇਬਾਹਰ ਅਤੇ ਜੋ ਗੱਲੀ ਵਿਚ ਕੈਮਰੇ ਲੱਗੇ ਸਨ ਉਸਦੇ ਅਧਾਰ ਉੱਤੇ ਘਟਨਾ ਸਬੰਧੀ ਦੁਕਾਨ ਮਾਲਕ ਵੱਲੋਂ ਸਥਾਨਕ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ ਗਈ। ਜਿਸ ਉਪਰੰਤ ਸਿਟੀ ਇੰਚਾਰਜ ਮੈਡਮ ਸਵਾਤੀ ਧੀਮਾਨ ਆਪਣੀ ਟੀਮ ਨੂੰ ਲੈ ਕੇ ਮੌਕੇ ਤੇ ਪੁੱਜ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਓਧਰ ਮਾਮਲੇ ਸਬੰਧੀ ਜਾਂਚ ਕਰਨ ਪਹੁੰਚੀ ਜਾਂਚ ਅਧਿਕਾਰੀ ਵੱਲੋਂ ਵੀ ਆਸ਼ਵਾਸਨ ਦਿੱਤਾ ਗਿਆ ਕਿ ਜਲਦ ਹੀ ਇਸ ਚੋਰੀ ਪਿੱਛੇ ਲੂਕਾ ਅਪਰਾਧੀਆਂ ਨੂੰ ਫੜ੍ਹ ਲਿਆ ਜਾਵੇਗਾ ।