ਫਤਿਹਗੜ੍ਹ ਸਾਹਿਬ: ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ 'ਚ ਮੁੱਖ ਤੌਰ 'ਤੇ ਇਹ ਮੰਗ ਰੱਖੀ ਗਈ ਕਿ ਭਾਰਤ ਸਰਕਾਰ ਜੂਨ 1984 ਦੀ ਫੌਜੀ ਕਾਰਵਾਈ ਦਰਬਾਰ ਸਾਹਿਬ ਉੱਤੇ ਹਮਲਾ ਕਰ ਬੇਦੋਸ਼ਿਆਂ ਨੂੰ ਕਾਤਲ ਕਰਨ ਵਰਗੀ ਗਲਤੀ ਦੀ ਮੁਆਫੀ ਮੰਗੇ। ਇਸ ਦੇ ਸਬੰਧੀ ਕੁੱਝ ਹੋਰ ਮੰਗਾਂ ਨੂੰ ਜਿਵੇਂ SYL , ਪੰਜਾਬ ਦੇ ਪਾਣੀਆਂ ਦਾ ਮਸਲੇ ਦਾ ਪੰਜਾਬ ਦੇ ਪੱਖ ਵਿੱਚ ਹੱਲ, ਜੱਗੀ ਜੌਹਲ ਸਮੇਤ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਵਰਗੀਆਂ ਹੋਰ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ।
ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਭਾਰਤ ਸਰਕਾਰ ਰਿਹਾ ਕਰੇ: ਇਸ ਮੌਕੇ ਗੱਲਬਾਤ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਦਰਬਾਰ ਸਾਹਿਬ ਉੱਤੇ ਹਮਲਾ ਸਿੱਖਾਂ ਨੂੰ ਸਰੀਰਕ ਤੇ ਮਾਨਸਿਕ ਕਸਟ ਦੇਣ ਵਾਲਾ ਸੀ। ਜਿਸ ਵਿੱਚ ਹੱਕੀ ਮੰਗਾਂ ਲਈ ਚੱਲਦੇ ਮੋਰਚੇ ਨੂੰ ਰਾਜਨੀਤਿਕ ਫਾਇਦਾ ਲੈਣ ਲਈ ਇੰਦਰਾ ਗਾਂਧੀ ਦੀ ਸਰਕਾਰ ਨੇ ਲਾ-ਇਨ-ਆਰਡਰ ਦਾ ਮਸਲਾ ਬਣਾ ਕੇ ਸਰਕਾਰੀ ਮਸ਼ੀਨਰੀ ਨਾਲ ਸਿੱਖ ਕੌਮ ਦਾ ਕਤਲੇਆਮ ਕੀਤਾ। ਭਾਰਤ ਸਰਕਾਰ ਪਾਰਲੀਮੈਂਟ ਵਿੱਚ ਅਫਸੋਸ ਦਾ ਮਤਾ ਪਾਸ ਕਰ ਮੁਆਫੀ ਮੰਗੇ ਤੇ ਨਵੰਬਰ 1984 ਦੇ ਕਤਲਿਆਮ ਦੀ ਮੁਆਫੀ ਮੰਗੇ। ਜਿਨਾਂ ਨੌਜਵਾਨਾਂ ਦੇ ਰੋਹ ਵਿੱਚ ਆ ਖਾੜਕੂ ਸੰਘਰਸ਼ ਲੜੇ ਜੋ ਸਜਾ ਪੂਰੀ ਹੋਣ ਉੱਤੇ ਵੀ ਜੇਲ੍ਹਾਂ ਵਿੱਚ ਬੰਦ ਕਰ ਭਾਰਤ ਸਰਕਾਰ ਉਨਾਂ ਨੂੰ ਤੁਰੰਤ ਰਿਹਾਅ ਕਰੇ।
ਮੁਆਫੀ ਮੰਗੇ ਸਰਕਾਰ: ਇਹ ਮੰਗਾਂ ਜਾਂ ਪੰਜਾਬ ਮਸਲਾ ਭਾਰਤ ਦੀ ਸਰਕਾਰ ਲਈ ਕੋਈ ਵੱਡਾ ਨਹੀਂ ਜੇਕਰ ਉਹ ਹੱਲ ਕਰਨ ਲਈ ਨੀਅਤ ਨਾਲ ਕੰਮ ਕਰਨ ਤਾਂ ਮਸਲੇ ਹੱਲ ਹੋ ਸਕਦੇ ਹਨ। ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ 1984 ਵਿਚ ਹਰਮਿੰਦਰ ਸਾਹਿਬ 'ਤੇ ਹੋਈ ਗੋਲੀਬਾਰੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਘੱਲੂਘਾਰੇ ਦੇ ਦੌਰਾਨ ਅਨੇਕਾਂ ਬੇਦੋਸ਼ੇ ਲੋਕਾਂ ਦੀਆਂ ਜਾਨਾਂ ਗਈਆਂ ਹਨ। ਜਿਸਦੇ ਲਈ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜ਼ਿੰਮੇਵਾਰ ਹੈ। ਇਸ ਤੋਂ ਬਾਅਦ ਚੱਲੇ ਕਾਲੇ ਦੌਰ ਦੇ ਵਿਚ ਅਨੇਕਾਂ ਸਿੱਖ ਨੌਜਵਾਨਾਂ ਦੀਆ ਮੌਤਾਂ ਹੋਈਆ 'ਤੇ ਕੁਝ ਜੇਲ੍ਹਾਂ ਵਿੱਚ ਬੰਦ ਹਨ ਜਿਨ੍ਹਾਂ ਨੂੰ ਸਰਕਾਰ ਨੂੰ ਜਲਦ ਤੋਂ ਜਲਦ ਰਿਹਾਅ ਕਰਨਾ ਚਾਹੀਦਾ ਹੈ। ਉਹਨਾਂ ਨੇ ਦੱਸਿਆ ਕਿ ਅੱਜ ਉਹਨਾਂ ਵਲੋਂ ਘੱਲੂਘਾਰਾ ਦਿਵਸ ਮੰਗ ਪੱਤਰ ਦੇ ਕੇ ਮਨਾਇਆ ਜਾ ਰਿਹਾ ਹੈ।