ETV Bharat / state

ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਭ੍ਰਿਸ਼ਟਾਚਾਰੀਆਂ ਨੂੰ ਚਿਤਾਵਨੀ, ਕਿਹਾ-ਭ੍ਰਿਸ਼ਟ ਅਧਿਕਾਰੀਆਂ ਦੀ ਹੋਵੇਗੀ ਵਿਜੀਲੈਂਸ ਜਾਂਚ - ਵਿਜੀਲੈਂਸ ਜਾਂਚ

ਮਾਲ ਵਿਭਾਗ ਦੇ ਕਈ ਅਧਿਕਾਰੀਆਂ ਉੱਤੇ ਵਿਜੀਲੈਂਸ ਦੀ ਜਾਂਚ ਦੌਰਾਨ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਹਨ। ਮਾਲ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਭ੍ਰਿਸ਼ਟਾਚਾਰੀਆਂ ਉੱਤੇ ਮਿਸਾਲੀ ਕਾਰਵਾਈ ਕੀਤੀ ਜਾਵੇਗੀ।

In Sri Fatehgarh Sahib, Minister Brahm Shankar Jimpa warned the corrupt officials
ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਭ੍ਰਿਸ਼ਟਾਚਾਰੀਆਂ ਨੂੰ ਚਿਤਾਵਨੀ, ਕਿਹਾ-ਭ੍ਰਿਸ਼ਟ ਅਧਿਕਾਰੀਆਂ ਦੀ ਹੋਵੇਗੀ ਵਿਜੀਲੈਂਸ ਜਾਂਚ
author img

By

Published : Jun 23, 2023, 12:54 PM IST

ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਮਿਸਾਲੀ ਕਾਰਵਾਈ

ਸ੍ਰੀ ਫਤਹਿਗੜ੍ਹ ਸਾਹਿਬ:
ਮਾਲ ਵਿਭਾਗ ਦੇ ਵਿੱਚ ਸ਼ਾਮਲ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਜਾਂਚ ਉਪਰੰਤ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਪ੍ਰਗਟਾਵਾ ਮਾਲ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸਰਹਿੰਦ ਵਿਖੇ ਬ੍ਰਾਹਮਣ ਸਭਾ ਦੇ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੇ ਵਸੀਲਿਆਂ ਤੋਂ ਪਤਾ ਚਲਾ ਹੈ ਕਿ ਮਾਲ ਵਿਭਾਗ ਦੇ ਵਿੱਚ ਕੁੱਝ ਭ੍ਰਿਸ਼ਟ ਅਧਿਕਾਰੀ ਸ਼ਾਮਲ ਹਨ।

ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ: ਉਹਨਾਂ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇਗੀ, ਜੇਕਰ ਦੋਸ਼ ਸਿੱਧ ਹੋ ਜਾਂਦੇ ਹਨ ਤਾਂ ਉਹਨਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਜੋ ਹੜਤਾਲ ਦਾ ਐਲਾਨ ਕੀਤਾ ਗਿਆ ਹੈ, ਉਹ ਉਨ੍ਹਾਂ ਦੇ ਧਿਆਨ ਵਿਚ ਹੈ। ਯੁਨੀਅਨ ਨਾਲ ਵੀ ਸੰਪਰਕ ਬਣਿਆ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਐੱਨ ਓ ਸੀ ਲੈਣ ਲਈ ਲੋਕਾਂ ਨੂੰ ਬਹੁਤ ਖੱਜਲ-ਖੁਆਰ ਹੋਣਾ ਪੈ ਰਿਹਾ ਹੈ, ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਇਸ ਨੂੰ ਹੋਰ ਸੁਖਾਲਾ ਬਣਾਉਣ ਦੀ ਨੀਤੀ ਉੱਤੇ ਕੰਮ ਕੀਤਾ ਜਾ ਰਿਹਾ ਹੈ, ਤਾਂ ਜੋ ਆਮ ਲੋਕਾਂ ਨੂੰ ਇਸ ਤੋਂ ਰਾਹਤ ਦਿਵਾਈ ਜਾ ਸਕੇ। ਪਿਛਲੀਆਂ ਸਰਕਾਰਾਂ ਵੱਲੋਂ ਗ਼ੈਰ ਕਾਨੂੰਨੀ ਕਲੋਨੀਆਂ ਨੂੰ ਹੋਂਦ ਵਿੱਚ ਆਉਣ ਦਿੱਤਾ ਗਿਆ, ਜਿਸ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।

ਲੱਖ ਰੁਪਏ ਦੀ ਗ੍ਰਾਂਟ: ਭਗਵੰਤ ਮਾਨ ਸਰਕਾਰ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ, ਤਾਂ ਜੋ ਲੋਕਾਂ ਨੂੰ ਇੱਕ ਚੰਗਾ ਸਿਸਟਮ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਆਪਣੇ ਅਖਤਿਆਰੀ ਫੰਡ ਦੇ ਵਿੱਚੋਂ ਬ੍ਰਾਹਮਣ ਸਭਾ ਲਈ 6 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰਦੇ ਹਨ। ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਤਹਿਸੀਲਦਾਰ ਬਾਦਲ ਦੀਨ ਦੀ ਈਮਾਨਦਾਰੀ ਤੋਂ ਖੁਸ਼ ਹੋ ਕੇ ਉਸ ਨੂੰ ਵਧਾਈ ਦਿੱਤੀ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਫ਼ਤਿਹਗੜ੍ਹ ਸਾਹਿਬ ਦੇ ਇਤਿਹਾਸ ਬਾਰੇ ਦੱਸਿਆ ਕਿ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਸ਼ਹਿਰ ਉੱਤੇ ਚੜਾਈ ਕੀਤੀ ਅਤੇ ਸਾਡੇ ਮੰਦਰਾਂ ਗੁਰਦੁਆਰਿਆਂ ਨੂੰ ਬਚਾ ਕੇ ਰੱਖਿਆ। ਸਾਨੂੰ ਉਨ੍ਹਾਂ ਪੁਰਾਤਨ ਇਮਾਰਤਾਂ ਨੂੰ ਸਾਂਭਣ ਦੀ ਲੋੜ ਹੈ, ਜੋ ਸਾਡੀ ਵਿਰਾਸਤ ਹਨ।

ਸੀਵਰੇਜ ਦੀ ਸਾਂਭ ਸੰਭਾਲ:
ਪੁਰਾਤਨ ਭਾਸ਼ਾਵਾਂ ਨੂੰ ਜੇਕਰ ਜਿਉਂਦੇ ਰੱਖਦੇ ਤਾਂ ਅੱਜ ਅਸੀਂ ਬਹੁਤ ਅੱਗੇ ਹੋਣਾ ਸੀ। ਕੋਈ ਸਮਾਂ ਸੀ ਜਦ ਬਾਹਰ ਤੋਂ ਲੋਕ ਭਾਰਤ ਵਿਚ ਪੜ੍ਹਨ ਆਉਂਦੇ ਸਨ, ਪਰ ਵਿਰਾਸਤ ਦੀ ਸੰਭਾਲ ਨਾ ਹੋਣ ਕਰ ਕੇ ਅਸੀਂ ਪਿੱਛੇ ਚਲੇ ਗਏ। ਲੋੜਵੰਦਾਂ ਦੀ ਬਾਂਹ ਫੜਨ ਦੀ ਲੋੜ ਹੈ। ਦਵਾਈਆਂ ਦੇ ਲੰਗਰ ਲਾਉਣ ਦੀ ਲੋੜ ਹੈ। ਕੋਈ ਵੀ ਬੰਦਾ ਸੰਪੂਰਨ ਨਹੀਂ ਹੁੰਦਾ। ਉਹਨਾਂ ਨੇ ਸ਼ਹਿਰ ਨੂੰ ਵਧੀਆ ਬਣਾਉਣ ਲਈ ਸੁਝਾਅ ਮੰਗੇ। ਸ਼ਹਿਰ ਦੇ ਪ੍ਰਬੰਧਨ ਨੂੰ ਦਰੁਸਤ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਸੀਵਰੇਜ ਦੇ ਕੰਮ ਨੇ ਸ਼ਹਿਰ ਵਾਸੀਆਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਹੈ। ਇੱਕ ਕੰਪਨੀ ਨੂੰ ਸੀਵਰੇਜ ਦੀ ਸਾਂਭ ਸੰਭਾਲ ਦਾ ਠੇਕਾ ਦੇ ਦਿੱਤਾ। 2023 ਵਿੱਚ ਕੰਟਰੈਕਟ ਪੂਰਾ ਹੋਣਾ ਹੈ, ਫੇਰ ਸੁਖ ਦਾ ਸਾਹ ਆਏਗਾ। ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਿੱਚ ਸਕੀਮ ਸ਼ੁਰੂ ਕਰਨ ਜਾ ਰਹੇ ਹਾਂ, ਗਿੱਲਾ ਤੇ ਸੁੱਕਾ ਕੂੜਾ ਵੱਖੋ ਵੱਖ ਪਾਉਣ ਲਈ ਕੂੜਾਦਾਨ ਹਰ ਘਰ ਪੁੱਜਦੇ ਕੀਤੇ ਜਾਣਗੇ। ਉਨਾਂ ਕਿਹਾ ਕਿ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ, ਤਾਂ ਜੋ ਮੁੱਖ ਮੰਤਰੀ ਭਗਵੰਤ ਮਾਨ ਦਾ ਰੰਗਲਾ ਪੰਜਾਬ ਬਣਾਉਣ ਦਾ ਸੁਫ਼ਨਾ ਪੂਰਾ ਹੋ ਸਕੇ। 3.5 ਕਰੋੜ ਨਾਲ ਸਕੂਲ ਆਫ ਐਮੀਨੈਂਸ ਤੇ ਹੋਰ ਵੱਖ-ਵੱਖ ਪ੍ਰੋਜੈਕਟਾਂ ਉੱਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ, ਤਾਂ ਜੋ ਸ਼ਹਿਰ ਨੂੰ ਹੋਰ ਸੁੰਦਰ ਬਣਾਇਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.