ETV Bharat / state

ਗੁਰਦੁਆਰਾ ਸ੍ਰੀ ਰੱਥ ਸਾਹਿਬ ਦਾ ਸ਼ਾਨਮੱਤਾ ਇਤਿਹਾਸ

author img

By

Published : Dec 27, 2019, 7:07 AM IST

ਸ੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ ਨੇ ਆਪਣੇ ਆਪ ਵਿੱਚ ਬਹੁਤ ਇਤਿਹਾਸ ਸੰਜੋਏ ਹੋਏ ਹਨ, ਇਸ ਧਰਤੀ ਨੂੰ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨਾਲ ਜਾਣਿਆ ਜਾਂਦਾ ਹੈ, ਉੱਥੇ ਹੀ ਇਸ ਇਤਿਹਾਸਕ ਧਰਤੀ 'ਤੇ ਗੁਰਦੁਆਰਾ ਸ੍ਰੀ ਰੱਥ ਸਾਹਿਬ ਸੁਸ਼ੋਭਿਤ ਹੈ।

ਫ਼ੋਟੋ
ਫ਼ੋਟੋ

ਸ੍ਰੀ ਫਤਿਹਗੜ੍ਹ ਸਾਹਿਬ: ਸ੍ਰੀ ਫਤਹਿਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਗੁਰਦੁਆਰਾ ਸ੍ਰੀ ਰੱਥ ਸਾਹਿਬ ਸੁਸ਼ੋਭਿਤ ਹੈ। ਦੱਸ ਦਈਏ, ਜਦੋਂ ਮੋਰਿੰਡਾ ਦੇ ਥਾਣਾ ਕੋਤਵਾਲੀ ਤੋਂ ਗੱਡੇ ਵਿੱਚ ਸਵਾਰ ਕਰਕੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਲਿਜਾਇਆ ਜਾ ਰਿਹਾ ਸੀ, ਤਾਂ ਰਾਹ ਵਿੱਚ ਜਿਸ ਸਥਾਨ ਉੱਤੇ ਗੱਡੇ ਨੂੰ ਖੜ੍ਹਾ ਕਰਕੇ ਥਾਣਾ ਕੋਤਵਾਲੀ ਦੇ ਥਾਣੇਦਾਰ ਜਾਨੀ ਖਾਂ ਤੇ ਮਾਨੀ ਖ਼ਾਂ ਨੇ ਨਵਾਬ ਵਜ਼ੀਰ ਖਾਂ ਨੂੰ ਇਤਲਾਹ ਦਿੱਤੀ ਸੀ, ਅੱਜ ਇਸ ਸਥਾਨ ਉੱਤੇ ਗੁਰਦੁਆਰਾ ਸ੍ਰੀ ਰੱਥ ਸਾਹਿਬ ਸੁਸ਼ੋਭਿਤ ਹੈ।

ਵੀਡੀਓ

ਤੁਹਾਨੂੰ ਦੱਸ ਦਈਏ, ਜਦੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਥਾਣਾ ਕੋਤਵਾਲੀ ਤੋਂ ਸਰਹੰਦ ਲਿਜਾਣ ਵੇਲੇ ਰਾਹ ਵਿੱਚ ਗੱਡਾ ਰੋਕਿਆ ਸੀ, ਤਾਂ ਉਸ ਵੇਲੇ ਵੱਡੀ ਗਿਣਤੀ ਵਿੱਚ ਲੋਕ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਦਰਸ਼ਨ ਕਰਨ ਲਈ ਪਹੁੰਚ ਗਏ ਸਨ। ਇਸ ਸਥਾਨ ਨੂੰ ਅੱਜ ਲੋਕ ਗੁਰਦੁਆਰਾ ਰੱਥ ਸਾਹਿਬ ਦੇ ਨਾਂਅ ਨਾਲ ਜਾਣਦੇ ਹਨ।

ਇਹ ਵੀ ਪੜ੍ਹੋ: ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਅਕੀਦਤ, ਭਾਗ-10

Intro:ਸ੍ਰੀ ਫਤਹਿਗੜ੍ਹ ਸਾਹਿਬ ਨੇ ਆਪਣੇ ਆਪ ਵਿੱਚ ਬਹੁਤ ਇਤਿਹਾਸ ਸੰਜੋਏ ਹੋਏ ਹਨ ਇਸ ਧਰਤੀ ਨੂੰ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨਾਲ ਜਾਣਿਆ ਜਾਂਦਾ ਹੈ, ਉੱਥੇ ਹੀ ਇਸ ਇਤਿਹਾਸਕ ਧਰਤੀ ਤੇ ਸੁਸ਼ੋਭਿਤ ਹੈ ਗੁਰਦੁਆਰਾ ਸ਼੍ਰੀ ਰੱਥ ਸਾਹਿਬ ।

Body:ਇਤਿਹਾਸਿਕ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਜਿੱਥੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਹਰ ਸਾਲ ਲੱਗਦਾ ਹੈ ਅਤੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਨਤਮਸਤਕ ਹੋਣ ਪੁੱਜਦੇ ਹਨ ਅਤੇ ਇੱਥੇ ਪਹੁੰਚ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਇਤਿਹਾਸ ਨਾਲ ਰੂਬਰੂ ਹੁੰਦੇ ਹਨ। ਇਸ ਇਤਿਹਾਸਕ ਧਰਤੀ ਤੇ ਸੁਸ਼ੋਭਿਤ ਹੈ ਗੁਰਦੁਆਰਾ ਸ਼੍ਰੀ ਰੱਥ ਸਾਹਿਬ। ਇਸ ਇਤਿਹਾਸਕ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਦੱਸਿਆ ਕੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਬਿਲਕੁਲ ਨਾਲ ਹੀ ਸਥਿਤ ਹੈ ਗੁਰਦੁਆਰਾ ਸ੍ਰੀ ਰੱਥ ਸਾਹਿਬ। ਇਹ ਉਹ ਸਥਾਨ ਹੈ ਜਿੱਥੇ ਮੋਰਿੰਡਾ ਕੋਤਵਾਲੀ ਤੋਂ ਗੱਡੀ ਵਿੱਚ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਲਿਆਂਦਾ ਗਿਆ ਸੀ ਅਤੇ ਇਸ ਸਥਾਨ ਉੱਤੇ ਉਸ ਗੱਡੇ ਨੂੰ ਖੜ੍ਹਾ ਕਰਕੇ ਮੋਰਿੰਡਾ ਦੇ ਕੋਤਵਾਲੀ ਜਾਨੀ ਖਾਨ ਅਤੇ ਮਾਨੀ ਖ਼ਾਨ ਨੇ ਨਵਾਬ ਵਜ਼ੀਰ ਖਾਂ ਨੂੰ ਇਤਲਾਹ ਦਿੱਤੀ ਸੀ । ਜਿਸ ਸਥਾਨ ਉੱਤੇ ਉਹ ਗੱਡਾ ਜਾਣੀ ਕੇ ਸਵਾਰੀ ਰੁਕੀ ਸੀ ਉਸ ਸਥਾਨ ਉੱਤੇ ਅੱਜ ਗੁਰਦੁਆਰਾ ਸ਼੍ਰੀ ਰੱਥ ਸਾਹਿਬ ਸ਼ਸੋਭਿਤ ਹੈ। ਇਸ ਸਥਾਨ ਉੱਤੇ ਜਦੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਦੀ ਗੱਡੀ ਰੋਕੀ ਸੀ ਤਾਂ ਬਹੁਸੰਖਿਆ ਦੇ ਵਿੱਚ ਇੱਥੇ ਲੋਕ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਦਰਸ਼ਨ ਕਰਨ ਲਈ ਪਹੁੰਚ ਗਏ ਸਨ। ਜਿਸ ਸਥਾਨ ਨੂੰ ਅੱਜ ਲੋਕ ਗੁਰਦੁਆਰਾ ਰੱਥ ਸਾਹਿਬ ਦੇ ਨਾਲ ਜਾਣਦੇ ਹਨ । ਇਸ ਸਥਾਨ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਢੇ ਬੁਰਜ ਵਿੱਚ ਲਿਜਾ ਕੇ ਕੈਦ ਕਰ ਦਿੱਤਾ ਗਿਆ ਸੀ।

byte - ਭਾਈ ਹਰਪਾਲ ਸਿੰਘ ( ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ)

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.