ETV Bharat / state

ਫ਼ਤਿਹਗੜ੍ਹ ਸਾਹਿਬ: ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਬਿਹ ਦੇ ਸਰੂਪ ਅਗਨ ਭੇਟ

ਜ਼ਿਲ੍ਹਾ ਫ਼ਤਿਹਗੜ੍ਹ ਅਧੀਨ ਆਉਂਦੇ ਬਸੀ ਪਠਾਣਾਂ ਦੇ ਪਿੰਡ ਹਿੰਮਤਪੁਰਾ ਦੇ ਗੁਰੂ-ਘਰ ਵਿੱਚ ਪਏ 2 ਗੁਰੂ ਗ੍ਰੰਥ ਸਾਹਿਬ ਤੇ 1 ਪੋਥੀ ਸਾਹਿਬ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅਗਨ ਭੇਟ ਹੋ ਗਏ।

ਬਿਜਲੀ ਦੇ ਸ਼ਾਰਟ ਸਰਕਟ ਕਾਰਨ 2 ਸਰੂਪ ਤੇ 1 ਪੋਥੀ ਸਾਹਿਬ ਅਗਨ ਭੇਂਟ
author img

By

Published : Jun 4, 2019, 7:30 PM IST

ਫ਼ਤਿਹਗੜ੍ਹ ਸਾਹਿਬ: ਬਸੀ ਪਠਾਣਾ ਦੇ ਪਿੰਡ ਹਿੰਮਤਪੁਰਾ ਵਿਖੇ ਸ਼ਾਮ ਦੇ ਸਮੇਂ ਗੁਰਦੁਆਰਾ ਸਾਹਿਬ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪ ਤੇ ਇੱਕ ਪੋਥੀ ਅਗਨ ਭੇਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਬਿਜਲੀ ਦੇ ਸ਼ਾਰਟ ਸਰਕਟ ਕਾਰਨ 2 ਸਰੂਪ ਤੇ 1 ਪੋਥੀ ਸਾਹਿਬ ਅਗਨ ਭੇਟ

ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਨੂੰ 6.20 ਵਜੇ ਗੁਰਦੁਆਰਾ ਸਾਹਿਬ ਆਏ ਤੇ ਜਦੋਂ ਉਨ੍ਹਾਂ ਦਰਵਾਜ਼ੇ ਨੂੰ ਲੱਗਾ ਜਿੰਦਰਾ ਖੋਲਣ ਤੋਂ ਬਾਅਦ ਦੇਖਿਆ ਤਾਂ ਸੱਚਖੰਡ ਵਿੱਚ ਅੱਗ ਲੱਗੀ ਹੋਈ ਸੀ ਤੇ ਧੂੰਆ ਵੀ ਉੱਠ ਰਿਹਾ ਸੀ।

ਬਲਵਿੰਦਰ ਸਿੰਘ ਨੇ ਤੁਰੰਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਤੇ ਪਿੰਡ ਵਾਸੀਆਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪ੍ਰਧਾਨ ਸਮੇਤ ਸਾਰੇ ਪਤਵੰਤੇ ਸੱਜਣ ਇੱਕਤਰ ਹੋਏ ਅਤੇ ਲੱਗੀ ਅੱਗ ਤੇ ਕਾਬੂ ਪਾਇਆ।

ਘਟਨਾ ਦੀ ਸੂਚਨਾ ਮਿਲਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਵੀ ਆ ਪਹੁੰਚੇ ਤੇ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ।

> > SLUG  :   SGGS PAWAN SWRUP AGANPHET  (02)
> > FEED : LINK
> >
> > Download link 
> > https://wetransfer.com/downloads/b883ee2d931d8e96a3fe50878db4401320190603161805/0039f646b7f302d680275c90deff8fc720190603161805/11f7e2
> >
> >
> >
> >
> > ਐਂਕਰ :-
> > ਬਸੀ ਪਠਾਣਾ ਦੇ ਪਿੰਡ ਹਿੰਮਤਪੁਰਾ ਵਿਖੇ ਦੇਰ ਸ਼ਾਮ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਸ਼ਾਰਟ ਸਰਕਟ ਹੋਣ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪ ਤੇ ਇਕ ਪੋਥੀ ਅਗਨ ਭੇਂਟ ਹੋ ਗਏ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੁਰਦੁਆਰਾ ਸਾਹਿਬ ਸ਼ਾਮੀ 6 ਕੁ ਵਜੇ ਆਏ ਤਾਂ ਦਰਵਾਜ਼ੇ ਨੂੰ ਲੱਗੇ ਜ਼ਿੰਦਰਾ ਖੋਲਣ ਤੋਂ ਬਾਅਦ ਦੇਖਿਆ ਤਾਂ ਉਪਰ ਧੂੰਆਂ ਤੇ ਲੱਗ ਲੱਗੀ ਹੋਈ ਹੈ। ਜਿਸ ਤੋਂ ਬਾਅਦ ਉਸ ਨੇ ਲੋਕਲ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਤੇ ਪਿੰਡ ਨਿਵਾਸੀਆਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਤੇ ਸਾਰੇ ਇੱਕਤਰ ਹੋ ਗਏ । 
> > ਇਸ ਮੌਕੇ ਤੇ ਲੋਕਲ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਸਰੇ ਪਿੰਡ ਨਿਵਾਸੀਆਂ ਨੇ ਪਾਣੀ ਪਾ ਕੇ ਅੱਗ ਬੁਝਾਈ ਤੇ ਅੱਗੋਂ ਹੋਣ ਵਾਲੇ ਨੁਕਸਾਨ ਤੇ ਕਾਬੂ ਪਾ ਲਿਆ ਗਿਆ।
> >  ਇਸ ਘਟਨਾ ਦੀ ਸੂਚਨਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਪਿੰਡ ਹਿੰਮਤਪੁਰਾ ਪਹੁੰਚੇ ਤੇ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਜਗਦੀਪ ਸਿੰਘ ਚੀਮਾ ਨੇ ਦੱਸਿਆ ਕਿ 4 ਜੂਨ ਨੂੰ ਸਵੇਰੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਿੰਘ ਸਾਹਿਬਾਨ ਆ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਤੇ ਪੋਥੀ ਸਾਹਿਬ ਨੂੰ ਗੁਰਮਰਿਯਾਦਾ ਅਨੁਸਾਰ ਸ਼੍ਰੀ ਗੋਇੰਦਵਾਲ ਸਾਹਿਬ ਲੈ ਕੇ ਜਾਣਗੇ, ਜਿਥੇ ਇਨ੍ਹਾਂ ਦੇ ਮਰਿਯਾਦਾ ਅਨੁਸਾਰ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਨਗਰ ਪੰਚਾਇਤ ਤੇ ਲੋਕਲ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਸਹਿਜ ਪਾਠ ਸਾਹਿਬ ਆਰੰਭ ਕਰਵਾਇਆ ਜਾਵੇਗਾ।  
> > ਬਾਈਟ : ਬਲਵਿੰਦਰ ਸਿੰਘ ਗ੍ਰੰਥ ਸਿੰਘ
> > ਬਾਈਟ : ਗੁਰਮੁੱਖ ਸਿੰਘ ਪ੍ਰਧਾਨ ਲੋਕਲ ਕਮੇਟੀ
> > ਬਾਈਟ : ਜਗਦੀਪ ਸਿੰਘ ਚੀਮਾ, ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ

ETV Bharat Logo

Copyright © 2024 Ushodaya Enterprises Pvt. Ltd., All Rights Reserved.