ETV Bharat / state

Former president of SGPC On Badal family: ਗੁਰਧਾਮਾਂ ਦੀ ਲੁੱਟ ਅਤੇ ਬੇਅਦਬੀ 'ਤੇ ਬੋਲੇ SGPC ਦੇ ਸਾਬਕਾ ਪ੍ਰਧਾਨ, ਕਿਹਾ- ਸਿੱਖ ਕੌਮ ਲਈ ਪਰਖ ਦੀ ਘੜੀ - latest punjab news

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਭਮਾਰਸੀ ਵਿਖੇ ਪੰਥਕ ਅਕਾਲੀ ਲਹਿਰ ਦੀ ਕਾਨਫਰੰਸ ਗੁਰਦੁਆਰਾ ਸਾਹਿਬ ਵਿਚ ਹੋਈ। ਇਸ ਮੌਕੇ ਪਹੁੰਚੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਭਾਈ ਰਣਜੀਤ ਸਿੰਘ ਵਲੋਂ ਗੁਰੂ ਸਾਹਿਬ ਦੀ ਹੋ ਰਹੀ ਬੇਅਦਬੀ ਵਾਰੇ ਪ੍ਰਤੀਕ੍ਰਿਆ ਦਿੱਤੀ।

former Jathedar of SGPC Bhai Ranjit Singh spoke on the desecration of shrines in Sri fategarh sahib
former Jathedar of SGPC Bhai Ranjit Singh: ਗੁਰਧਾਮਾਂ ਦੀ ਲੁੱਟ ਅਤੇ ਬੇਅਦਬੀ 'ਤੇ ਬੋਲੇ SGPC ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ,'ਸਿੱਖ ਕੌਮ ਲਈ ਪਰਖ ਦੀ ਘੜੀ'
author img

By

Published : Feb 27, 2023, 11:47 AM IST

Updated : Feb 27, 2023, 3:03 PM IST

Former president of SGPC On Badal family: ਗੁਰਧਾਮਾਂ ਦੀ ਲੁੱਟ ਅਤੇ ਬੇਅਦਬੀ 'ਤੇ ਬੋਲੇ SGPC ਦੇ ਸਾਬਕਾ ਪ੍ਰਧਾਨ, ਕਿਹਾ- ਸਿੱਖ ਕੌਮ ਲਈ ਪਰਖ ਦੀ ਘੜੀ

ਸ੍ਰੀ ਫਤਹਿਗੜ੍ਹ ਸਾਹਿਬ: ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਭਮਾਰਸੀ ਦੇ ਗੁਰਦੁਆਰਾ ਸਾਹਿਬ ਵਿੱਚ ਪੰਥਕ ਅਕਾਲੀ ਲਹਿਰ ਦੀ ਕਾਨਫਰੰਸ ਹੋਈ। ਇਸ ਮੌਕੇ ਪੁੱਜੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਿੱਖ ਕੌਮ ਲਈ ਇਮਤਿਹਾਨ ਦੀ ਘੜੀ ਹੈ। ਕਿਉਂਕਿ ਸਾਡੇ ਗੁਰਧਾਮਾਂ ਨੂੰ ਲੁੱਟਣ ਅਤੇ ਬੇਅਦਬੀ ਕਰਨ ਵਾਲੇ ਦੋਸ਼ੀ ਬੇਨਕਾਬ ਹੋ ਚੁੱਕੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵੱਲੋਂ ਭਾਈ ਰਣਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

ਜ਼ਮੀਨਾਂ ਅਤੇ ਗੋਲਕਾਂ ਨੂੰ ਹੜੱਪ ਰਹੇ: ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਸਿੱਖ ਸੰਗਤਾਂ ਵੱਲੋਂ ਨਕਾਰੇ ਗਏ ਬਾਦਲ ਦਲੀਆਂ ਦਾ ਸਿਆਸੀ ਜੀਵਨ ਤਬਾਹ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਬਾਦਲਾਂ ਅਤੇ ਪੁਲਿਸ ਅਧਿਕਾਰੀਆਂ ਖਿਲਾਫ ਅਦਾਲਤ 'ਚ ਚਾਰਜਸ਼ੀਟ ਦਾਇਰ ਕੀਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਚੰਗਾ ਕਦਮ ਹੈ, ਪਰ ਜੇਕਰ ਸਰਕਾਰ ਇਸ ਮਾਮਲੇ 'ਚ ਸਖ਼ਤ ਹੋਵੇ ਤਾਂ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਕਾਬਜ਼ ਆਗੂ ਗੁਰੂ ਘਰਾਂ ਦੀਆਂ ਜ਼ਮੀਨਾਂ ਅਤੇ ਗੋਲਕਾਂ ਨੂੰ ਹੜੱਪ ਰਹੇ ਹਨ। ਜਿਸ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।

ਸਿੱਖ ਧਰਮ ਨੂੰ ਬਚਾਈਏ: ਉਨ੍ਹਾਂ ਕਿਹਾ ਕਿ ਸ਼ੋਮਣੀ ਕਮੇਟੀ ਅਤੇ ਕਾਬਜ਼ ਆਗੂ ਗੁਰੂ ਘਰ ਦੀਆਂ ਜ਼ਮੀਨਾਂ ਅਤੇ ਗੋਲਕਾਂ ਨੂੰ ਹੜੱਪ ਰਹੇ ਹਨ, ਜਿਸ ਦਾ ਹਿਸਾਬ ਲਿਆ ਜਾਵੇਗਾ। ਭਾਈ ਰਣਜੀਤ ਸਿੰਘ ਨੇ ਸ਼ੋਮਣੀ ਕਮੇਟੀ ਦੇ ਪ੍ਰਧਾਨ ਦੇ 328 ਸਰੂਪਾ ਬਾਰੇ ਦਿੱਤੇ ਬਿਆਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਸੰਗਤਾਂ ਦੇ ਇਕੱਠ ਵਿੱਚ ਬਹਿਸ ਕਰਨਗੇ ਤਾਂ ਦੱਸਾਂਗੇ ਕਿ ਇਹ ਝੂਠ ਕਿਸ ਨੂੰ ਬਚਾਉਣ ਲਈ ਬੋਲ ਰਹੇ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਆਓ ਸਾਰੇ ਰਲ ਕੇ ਸਿੱਖ ਧਰਮ ਨੂੰ ਬਚਾਈਏ ਅਤੇ ਗੁਰੂ ਦੀ ਗੋਲਕ ਦੀ ਬੇਤੁਕੀ ਲੁੱਟ ਨੂੰ ਰੋਕੀਏ।

ਇਹ ਵੀ ਪੜ੍ਹੋ : Manish Sisodia Arrest: ਗ੍ਰਿਫਤਾਰੀ ਦੇ ਵਿਰੋਧ 'ਚ 'ਆਪ' ਦਾ ਭਾਜਪਾ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ

ਅਪਮਾਨ ਕਰਨ ਵਾਲਿਆਂ ਨਾਲ ਸਮਝੌਤਾ ਨਹੀਂ: ਇਸ ਮੌਕੇ ਸ਼ੋਮਣੀ ਕਮੇਟੀ ਦੇ ਕਾਰਜਕਾਰਨੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਬਾਜ਼ ਬਾਦਲ ਦਲ ਦਾ ਸਿਆਸੀ ਆਧਾਰ ਪੰਜਾਬ ਤੋਂ ਹੀ ਨਹੀਂ ਵਿਦੇਸ਼ਾਂ ਵਿਚੋਂ ਵੀ ਖਤਮ ਹੋ ਰਿਹਾ ਹੈ। ਭਾਈ ਰੰਧਾਵਾ ਨੇ ਕਿਹਾ ਕਿ ਅਸੀਂ ਗੁਰੂ ਸਾਹਿਬ ਦਾ ਅਪਮਾਨ ਕਰਨ ਵਾਲਿਆਂ ਨਾਲ ਸਮਝੌਤਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਲੰਮੇ ਸਮੇਂ ਬਾਅਦ ਭਾਈ ਰਣਜੀਤ ਸਿੰਘ ਵਰਗਾ ਪੰਥਕ ਆਗੂ ਮਿਲਿਆ ਹੈ। ਸਿੱਖ ਕੌਮ ਨੂੰ ਲੰਮੇ ਸਮੇਂ ਬਾਅਦ ਭਾਈ ਰਣਜੀਤ ਸਿੰਘ ਵਰਗਾ ਪੰਥਕ ਆਗੂ ਮਿਲਿਆ ਹੈ। ਜਦੋਂ ਕਿ ਸੰਗਤਾਂ ਦੀਆਂ ਨਜ਼ਰਾਂ ਅਤੇ ਨੈਤਿਕਤਾ ਤੋਂ ਡਿੱਗ ਚੁੱਕੇ ਅਕਾਲੀ ਆਗੂ ਬੇਸ਼ਰਮੀ ਨਾਲ ਪੰਥ ਨੂੰ ਖ਼ਤਰੇ ਵਿੱਚ ਦੱਸ ਰਹੇ ਹਨ। ਭਾਈ ਰੰਧਾਵਾ ਨੇ ਕਿਹਾ ਕਿ ਪੰਥ ਨੂੰ ਕੋਈ ਖ਼ਤਰਾ ਨਹੀਂ, ਜੇਕਰ ਕੋਈ ਖ਼ਤਰਾ ਹੈ ਤਾਂ ਬਾਦਲ ਦਲ ਨੂੰ ਹੈ।

Last Updated : Feb 27, 2023, 3:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.