ਫ਼ਤਿਹਗੜ੍ਹ ਸਾਹਿਬ: ਐਕਸਾਈਜ਼ ਵਿਭਾਗ ਵੱਲੋਂ ਸ਼ਰਾਬ ਦੀ ਨਜਾਇਜ਼ ਵਿਕਰੀ ਤੇ ਤਸਕਰੀ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਬਾਜ਼ਾਰਾਂ ਦੇ ਵਿੱਚ ਮਾਰਚ ਵੀ ਕੀਤੇ ਜਾ ਰਹੇ ਹਨ। ਇਸੇ ਤਹਿਤ ਫ਼ਤਿਹਗੜ੍ਹ ਸਾਹਿਬ ਵਿਖੇ ਵੀ ਐਕਸਾਈਜ਼ ਵਿਭਾਗ ਵਲੋਂ ਸਰਹਿੰਦ ਮੰਡੀ ਵਿਖੇ ਇਕ ਮਾਰਚ ਕੱਢਿਆ ਗਿਆ। ਦੱਸ ਦਈਏ ਕਿ ਹਰਿਆਣੇ 'ਚ ਵੀ ਜਹਰਿਲੀ ਸ਼ਰਾਬ ਨਾਲ ਕਾਫੀ ਮੌਤਾਂ ਹੋ ਰਹੀਆਂ ਹਨ ਜਿਸ ਕਰਕੇ ਪੰਜਾਬ 'ਚ ਵੀ ਇਨ੍ਹਾਂ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਮੌਕੇ ਗਲਬਾਤ ਕਰਦੇ ਹੋਏ ਈਟੀਓ ਅਮਨ ਪੁਰੀ ਨੇ ਕਿਹਾ ਕਿ ਪਿਛਲੀ ਦਿਨੀਂ ਤਰਨਤਾਰਨ ਵਿਖੇ ਜਹਰਿਲੀ ਸਰਾਬ ਪੀਣ ਦੇ ਕਾਰਨ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਕਾਰਨ ਵਿਭਾਗ ਵਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਸੀ ਪਰ ਅਜੇ ਵੀ ਲੋਕਾਂ ਦੇ ਵਿੱਚ ਜਾਗਰੂਕਤਾ ਦੀ ਘਾਟ ਹੈ। ਜਿਸ ਕਾਰਨ ਫ਼ਤਿਹਗੜ੍ਹ ਸਾਹਿਬ ਦੇ ਐਕਸਾਈਜ਼ ਵਿਭਾਗ ਵੱਲੋਂ ਪੁਲਿਸ ਨਾਲ ਮਿਲਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਜੇ ਸ਼ਰਾਬ ਖਰੀਦਣੀ ਹੈ ਤਾਂ ਸਰਕਾਰ ਤੋਂ ਮੰਨਜੁਰਸ਼ੁਦਾ ਠੇਕੇ ਤੋਂ ਖਰੀਦਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਜਾਇਜ਼ ਤੌਰ ਤੇ ਸ਼ਰਾਬ ਵੇਚਦਾ ਹੈ ਤਾਂ ਉਸਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਉਹਨਾਂ ਤੇ ਫੌਰੀ ਕਾਰਵਾਈ ਕੀਤੀ ਜਾ ਸਕੇ। ਐਸਐਚਓ ਰਜਨੀਸ਼ ਸੂਦ ਨੇ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਲੋਕ ਮਹਿੰਗੀ ਸ਼ਰਾਬ ਦੀ ਥਾਂ ਸਸਤੀ ਸ਼ਰਾਬ ਖਰੀਦ ਲੈਂਦੇ ਹਨ। ਜਿਸ ਨਾਲ ਤਰਨਤਾਰਨ ਦੀ ਵੱਡਾ ਹਾਦਸਾ ਹੋ ਸਕਦੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਦੂਸਰੇ ਸੂਬੇ ਜਾਂ ਘਰ ਵਿੱਚ ਬਣਾਈ ਗਈ ਸ਼ਰਾਬ ਨਾ ਖਰੀਦਣ।