ਫ਼ਤਿਹਗੜ੍ਹ ਸਾਹਿਬ: ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਹਲਕਾ ਅਮਲੋਹ ਵਿੱਚ ਭਾਰਤ ਜੋੜੋ ਯਾਤਰਾ ਤਹਿਤ ਮੰਡੀ ਗੋਬਿੰਦਗੜ੍ਹ ਦੇ ਵਪਾਰੀਆਂ ਤੋਂ ਇਲਾਵਾ ਕਾਂਗਰਸੀ ਆਗੂਆਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ (Partap Singh Bajwa statement on Bhagwant Mann) ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪ ਸਰਕਾਰ ਉੱਤੇ ਜੰਮ ਕੇ ਨਿਸ਼ਾਨੇ ਸਾਧੇ।
11 ਜਨਵਰੀ ਨੂੰ ਫ਼ਤਿਹਗੜ੍ਹ ਸਾਹਿਬ ਪਹੁੰਚੇਗੀ ਭਾਰਤ ਜੋੜੋ ਯਾਤਰਾ : ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਰਾਹੁਲ ਗਾਂਧੀ 11 ਜਨਵਰੀ ਨੂੰ ਫ਼ਤਿਹਗੜ੍ਹ ਸਾਹਿਬ ਪਹੁੰਚਣਗੇ। ਦੂਜੇ ਦਿਨ, ਸ਼ਹੀਦ ਸਾਹਿਬਜ਼ਾਦਿਆਂ ਦੀ ਧਰਤੀ ਉੱਤੇ ਮੱਥਾ ਟੇਕਣਗੇ। ਦੂਜੇ ਦਿਨ 12 ਜਨਵਰੀ ਨੂੰ ਸਵੇਰੇ ਕਰੀਬ 7 ਕੁ ਵਜੇ ਭਾਰਤ ਜੋੜੋ ਯਾਤਰਾ ਸ਼ੁਰੂ ਹੋਵੇਗੀ।
ਬਾਦਲਾਂ ਤੇ ਕੈਪਟਨ ਵੱਲੋਂ ਕੀਤੇ ਭ੍ਰਿਸ਼ਟਾਚਾਰ ਦੀ ਵੀ ਕਰੋ ਜਾਂਚ: ਪ੍ਰਤਾਪ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋ ਆਪਣੇ ਮੰਤਰੀ ਫੌਜਾ ਸਿੰਘ ਸਰਾਰੀ ਜਿਸ ਦੀ ਆਡੀਓ ਵੀ ਵਾਇਰਲ ਹੋਈ ਸੀ, ਉਸ ਉੱਤੇ ਕਰਵਾਈ ਕਿਉਂ ਨਹੀ ਕੀਤੀ। ਉਨ੍ਹਾਂ ਨੇ ਕਿਹਾ ਕਿ ਮਾਲਵੇ ਦੇ 19 ਹਲਕਿਆਂ ਦੀ ਟਰੱਕ ਯੂਨੀਅਨ ਉੱਤੇ ਆਪ ਨੇ ਕਬਜ਼ਾ ਕੀਤਾ ਹੈ। ਬਾਜਵਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੇਕਰ ਕਰਵਾਈ ਕਰਨੀ ਹੈ, ਤਾਂ ਸਾਰੇ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਉਜਾਗਰ ਕਰੇ। ਬਾਦਲਾਂ ਦੇ ਹੋਟਲ ਢਾਹੁਣ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਬਾਦਲ ਨੂੰ ਹੱਥ ਕਿਉ ਨਹੀਂ ਪਾਉਂਦੇ, ਕੈਪਟਨ ਅਮਰਿੰਦਰ ਸਿੰਘ ਵੱਲੋ ਮੁੱਖ ਮੰਤਰੀ ਰਹਿੰਦੇ ਖੇਤੀਬਾੜੀ ਵਿਭਾਗ ਹੁੰਦੇ ਹੋਏ ਕਰੋੜਾ ਦੀ ਮਸ਼ੀਨਰੀ ਦਾ ਘਪਲਾ (investigated in the corruption case) ਕੀਤਾ, ਉਸ ਦੀ ਜਾਂਚ ਕਿਉ ਨਹੀ ਕਰਵਾਉਂਦੇ, ਜੇਕਰ ਭ੍ਰਸ਼ਟਾਚਾਰ ਦੇ ਖਿਲਾਫ ਕਰਵਾਈ ਕਰਨੀ ਹੈ, ਤਾਂ ਫ੍ਰੀ ਤੇ ਫੇਅਰ ਕਰੇਂ।
ਸਰਕਾਰ ਰਾਘਵ ਚੱਢਾ ਤੇ ਕੇਜਰੀਵਾਲ ਚਲਾ ਰਹੇ: ਪ੍ਰਤਾਪ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਦੇ ਹੱਥ ਕੁੱਝ ਨਹੀਂ ਪੰਜਾਬ ਵਿੱਚ ਸਰਕਾਰ ਜਾਂ ਰਾਘਵ ਚੱਢਾ ਚਲਾ ਰਿਹਾ ਜਾਂ ਅਰਵਿੰਦ ਕੇਜਰੀਵਾਲ। ਜੇਕਰ ਭਗਵੰਤ ਮਾਨ ਦੇ ਹੱਥ ਸਭ ਕੁੱਝ ਹੁੰਦਾ, ਤਾਂ ਉਹ ਪੰਜਾਬ ਵਿੱਚ ਰਹਿ ਕੇ ਪੰਜਾਬ ਦੀ ਬੇਹਤਰੀ ਲਈ ਕੰਮ ਕਰਦਾ, ਪੰਜਾਬ ਤੋਂ ਬਾਹਰ ਨਾ ਭੱਜਦਾ ਫਿਰਦਾ। ਬਾਜਵਾ ਨੇ ਕਿਹਾ ਕਿ ਆਪ ਸਰਕਾਰ ਨੇ ਜੇਕਰ ਭ੍ਰਸ਼ਟਾਚਾਰ ਖ਼ਿਲਾਫ਼ ਕਰਵਾਈ ਕਰਨੀ ਹੈ, ਤਾਂ ਸਾਰੇ ਸਾਬਕਾ ਮੁੱਖ ਮੰਤਰੀ ਦੇ ਭ੍ਰਸ਼ਟਾਚਾਰ ਦੇ ਮਾਮਲੇ ਉਜਾਗਰ ਕਰੇ।
ਪਹਿਲਾਂ ਮਾਨ ਤੇ ਕੇਜਰੀਵਾਲ ਆਪਣੇ ਹਜ਼ਾਰਾਂ ਦੇ ਕੀਤੇ ਨਾਸ਼ਤੇ ਦੀ ਗੱਲ ਕਰਨ: ਲੋਕਾਂ ਨੇ ਭਗਵੰਤ ਮਾਨ ਨੂੰ ਵੋਟਾਂ ਪਾਇਆ ਸਨ, ਨਾ ਕਿ ਕੇਜਰੀਵਾਲ ਨੂੰ ਜਿਸ ਦੀ ਈਸਟ ਇੰਡੀਆ ਕੰਪਨੀ ਲੁੱਟ ਕੇਜਰੀਵਾਲ ਉੱਤੇ ਦਿੱਲੀ ਟੀਮ ਕਰ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਉੱਤੇ ਲੱਗੇ ਦੋਸ਼ਾਂ 'ਤੇ ਗੱਲ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋ ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋ ਤਾਜ ਹੋਟਲ ਵਿੱਚ ਤਿੰਨ-ਤਿੰਨ ਹਜਾਰ ਰੁਪਏ (corruption case by Bhagwant Mann) ਦੇ ਨਾਸ਼ਤੇ ਬਿਲਾਂ ਦਾ ਭੁਗਤਾਨ ਕੀਤਾ ਗਿਆ ਸੀ, ਪਹਿਲਾਂ ਇਹ ਉਸ ਦੀ ਗੱਲ ਕਰਨ।
ਇਹ ਵੀ ਪੜ੍ਹੋ: ਬੀਐਸਐਫ ਨੇ ਇੱਕ ਡਰੋਨ ਅਤੇ 1 ਕਿਲੋ ਹੈਰੋਇਨ ਦੀ ਖੇਪ ਕੀਤੀ ਬਰਾਮਦ