ਫ਼ਤਹਿਗੜ੍ਹ ਸਾਹਿਬ : ਜਿਲ੍ਹਾ ਫ਼ਤਿਹਗੜ ਸਾਹਿਬ ਵਿੱਚ ਪੈਂਦੀ ਸਟੀਲ ਸਿਟੀ ਮੰਡੀ ਗੋਬਿੰਦਗੜ ਦੀ ਸਥਾਨਕ ਚਹਿਲ ਪਹਿਲ ਵਾਲੀ ਕੰਗ ਮਾਰਕਿਟ ਵਿੱਚ ਕਰੀਬ 12:00 ਵਜੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਅਕਾਲੀ ਨੇਤਾ ਰਾਜੀਵ ਸਿੰਗਲਾ ਉੱਤੇ ਦੋ ਹਮਲਾਵਰਾਂ ਦੁਆਰਾ ਕਾਤਲਾਨਾ ਹਮਲਾ ਕਰ ਦਿੱਤਾ ਗਿਆ।
ਇਸ ਹਮਲੇ ਵਿੱਚ ਅਕਾਲੀ ਨੇਤਾ ਰਾਜੀਵ ਸਿੰਗਲਾ ਦੇ ਚਿਹਰੇ ਉੱਤੇ ਤੇਜਧਾਰ ਹਥਿਆਰ ਲੱਗਣ ਨਾਲ ਸੱਟਾਂ ਲੱਗੀਆਂ ਹਨ। ਮਾਰਕਿਟ ਦੇ ਬਾਹਰ ਨਿਕਲੇ ਹੋਰ ਵਿਅਕਤੀ ਦੇ ਪੈਰ ਉੱਤੇ ਰਿਵਾਲਵਰ ਨਾਲ ਗੋਲੀ ਲੱਗਣ ਦੀ ਖਬਰ ਹੈ। ਹਮਲਾਵਰ ਘਟਨਾ ਨੂੰ ਅੰਜਾਮ ਦੇ ਹਵਾਈ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ ਹਨ।
ਇਸਦੇ ਬਾਅਦ ਦੋਨਾਂ ਜਖਮੀਆਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਖਮੀਆਂ ਵਿੱਚ ਅਕਾਲੀ ਨੇਤਾ ਰਾਜੀਵ ਸਿੰਗਲਾ ਅਤੇ ਨੀਤੂ ਸ਼ਰਮਾ ਮੰਡੀ ਗੋਬਿੰਦਗੜ੍ਹ ਸ਼ਾਮਿਲ ਹਨ।
ਇਸ ਮੌਕੇ ਐਸ.ਐਸ.ਪੀ ਅਮਨੀਤ ਕੌਂਡਲ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੋ ਪਿਸਟਲ ਹਮਲੇ ਵਿੱਚ ਇਸਤੇਮਾਲ ਹੋਇਆ ਹੈ ਉਹ ਰਾਜੀਵ ਸਿੰਗਲਾ ਦਾ ਹੀ ਸੀ ਜੋ ਉਨ੍ਹਾਂ ਨੇ ਆਪਣੀ ਸੁਰੱਖਿਆ ਲਈ ਕੱਢਿਆ ਸੀ ਪਰ ਹਮਲਾਵਰ ਉਸਨੂੰ ਖੋ ਕੇ ਹਵਾਈ ਫਾਇਰਿੰਗ ਕਰਦੇ ਹੋਏ ਭੱਜ ਨਿਕਲੇ ਇਸ ਦੌਰਾਨ ਉਹ ਫਾਇਰ ਸਿੰਗਲਾ ਦੇ ਗੁਆਂਢੀ ਨੂੰ ਲੱਗ ਗਿਆ।
ਇਹ ਵੀ ਪੜ੍ਹੋ:ਮਾਛੀਵਾੜਾ ਪੁਲਿਸ ਨੇ 25 ਕਿਲੋ ਭੁੱਕੀ ਸਮੇਤ 2 ਕਾਬੂ ਕੀਤੇ
ਇਸ ਦੌਰਾਨ ਪੁਲਿਸ ਨੂੰ ਸਿੰਗਲਾ ਦੇ ਦਫ਼ਤਰ ਵਿੱਚੋਂ ਤੇਜਧਾਰ ਹਥਿਆਰ ਵੀ ਬਰਾਮਦ ਹੋਇਆ ਹੈ। ਉਥੇ ਹੀ ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਰਾਜੀਵ ਸਵੇਰੇ ਆਪਣੇ ਦਫਤਰ ਮੌਜੂਦ ਸਨ ਕਿ ਅਚਾਨਕ ਦੋ ਹਮਲਾਵਰਾਂ ਨੇ ਉਨ੍ਹਾਂ ਓੱਤੇ ਕਾਤਲਾਨਾ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਏ।