ETV Bharat / state

ਦਾਜ ਦੀ ਬਲੀ ਚੜ੍ਹੀ ਇੱਕ ਹੋਰ ਪੰਜਾਬ ਦੀ ਧੀ - ਸੁਨੀਲ ਕੁਮਾਰ

ਫਤਿਹਗੜ੍ਹ ਸਾਹਿਬ ਦੇ ਪਿੰਡ ਬ੍ਰਾਹਮਣ ਮਾਜਰਾ ਵਿਖੇ ਇੱਕ ਅਜਿਹਾ ਮਾਮਲਾ ਦਾਜ ਲਈ ਤੰਗ ਪ੍ਰੇਸ਼ਾਨ ਕਰਨ ’ਤੇ ਇੱਕ ਵਿਆਹੁਤਾ ਵੱਲੋਂ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਾਹਮਣੇ ਆਇਆ ਹੈ। ਲੜਕੀ ਦੇ ਪਿਤਾ ਗੁਰਮੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।

ਦਾਜ ਦੀ ਬਲੀ ਚੜ੍ਹੀ ਇੱਕ ਹੋਰ ਪੰਜਾਬ ਦੀ ਧੀ
ਦਾਜ ਦੀ ਬਲੀ ਚੜ੍ਹੀ ਇੱਕ ਹੋਰ ਪੰਜਾਬ ਦੀ ਧੀ
author img

By

Published : Aug 11, 2021, 3:00 PM IST

ਫਤਿਹਗੜ੍ਹ ਸਾਹਿਬ: ਲੜਕੀਆਂ ਦੇ ਮਾਪੇ ਆਪਣੀਆਂ ਧੀਆਂ ਨੂੰ ਖੁਸ਼ੀ-ਖੁਸ਼ੀ ਵਿਆਹ ਕਰਕੇ 'ਤੇ ਹਰ ਇੱਕ ਜਰੂਰਤਾਂ ਪੂਰੀਆਂ ਕਰਕੇ ਭੇਜਦੇ ਹਨ। ਪਰ ਉਸ ਵੇਲੇ ਮਾਪਿਆਂ ਦੀਆਂ ਖੁਸ਼ੀਆਂ 'ਚ ਗਮੀ ਆ ਜਾਂਦੀ ਹੈ। ਜਦੋਂ ਉਨ੍ਹਾਂ ਦੀ ਧੀ ਦਾਜ ਦੀ ਬਲੀ ਚੜ੍ਹ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਦਾਜ ਦਹੇਜ਼ ਲਈ ਤੰਗ ਪ੍ਰੇਸ਼ਾਨ ਕਰਨ ’ਤੇ ਇੱਕ ਵਿਆਹੁਤਾ ਵੱਲੋਂ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਫਤਿਹਗੜ੍ਹ ਸਾਹਿਬ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਅਧਾਰ ’ਤੇ ਉਸਦੇ ਪਤੀ ਅਤੇ ਉਸਦੀ ਨਨਾਣ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।

ਦਾਜ ਦੀ ਬਲੀ ਚੜ੍ਹੀ ਇੱਕ ਹੋਰ ਪੰਜਾਬ ਦੀ ਧੀ

ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਵਾਸੀ ਦੁਲਵਾ ਖਮਾਣੋਂ ਨੇ ਦੱਸਿਆ, ਕਿ ਉਸਦੀ ਲੜਕੀ ਮਨਦੀਪ ਕੌਰ ਦਾ ਵਿਆਹ 25 ਮਾਰਚ 2016 ਨੂੰ ਸੁਨੀਲ ਕੁਮਾਰ ਵਾਸੀ ਬ੍ਰਾਹਮਣ ਮਾਜਰਾ ਸਰਹਿੰਦ ਮੰਡੀ ਨਾਲ ਹੋਇਆ ਸੀ। ਉਨਾਂ ਦੱਸਿਆ ਕਿ ਵਿਆਹ ਵਿੱਚ ਉਸਨੇ ਆਪਣੀ ਹੈਸੀਅਤ ਨਾਲੋਂ ਵੱਧ ਦਾਜ ਦਹੇਜ ਦਾ ਸਮਾਨ ਦਿੱਤਾ ਸੀ 'ਤੇ ਉਹ ਸਰਕਾਰੀ ਸਕੂਲ ਵਿੱਚ ਚੌਂਕੀਦਾਰ ਦੀ ਪੋਸਟ ਤੋਂ ਰਿਟਾਇਰ ਹੈ। ਉਸਨੇ ਦੱਸਿਆ ਕਿ ਮਨਦੀਪ ਕੌਰ ਦਾ ਇੱਕ 4 ਸਾਲਾਂ ਦਾ ਬੇਟਾ ਵੀ ਹੈ।

ਮਨਦੀਪ ਕੌਰ ਦੀ ਨਨਾਣ ਮੀਨੂੰ ਜਿਸ ਦਾ ਤਲਾਕ ਹੋ ਚੁੱਕਾ ਹੈ। ਉਹ ਆਪਣੇ ਭਰਾ ਸੁਨੀਲ ਕੁਮਾਰ ਕੋਲ ਰਹਿ ਰਹੀ ਹੈ, ਜੋ ਕਿ ਵਿਦੇਸ਼ ਜਾਣਾ ਚਾਹੁੰਦੀ ਹੈ। ਇਸ ਲਈ ਉਸਦੀ ਲੜਕੀ ਦਾ ਪਤੀ ਅਤੇ ਉਸਦੀ ਨਨਾਣ ਉਸ ਤੋਂ ਕਥਿਤ ਤੌਰ ’ਤੇ ਗਹਿਣਿਆਂ ਦੀ ਮੰਗ ਕਰਦੇ ਸਨ ਅਤੇ ਕਥਿਤ ਤੌਰ ’ਤੇ 5 ਲੱਖ ਰੁਪਏ ਦੀ ਵੀ ਮੰਗ ਕਰਦੇ ਸਨ ਤਾਂ ਜੋ ਉਸਦੀ ਨਨਾਣ ਵਿਦੇਸ਼ ਜਾ ਸਕੇ।

ਉਨਾਂ ਦੱਸਿਆ ਕਿ ਉਨਾਂ ਕੋਲ ਪੈਸੇ ਨਾ ਹੋਣ ਕਾਰਨ ਉਨਾਂ ਨੇ ਜਵਾਬ ਦੇ ਦਿੱਤਾ ਸੀ। ਜਿਸ ਤੋਂ ਬਾਅਦ ਉਸਦੀ ਲੜਕੀ ਨੂੰ ਦਾਜ਼ ਲਿਆਉਣ ਲਈ ਹੋਰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ। ਜਿਸ ਤੋਂ ਤੰਗ ਆ ਕੇ ਉਸਦੀ ਲੜਕੀ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ। ਉਨਾਂ ਪੁਲਿਸ ਪ੍ਰਸ਼ਾਸ਼ਨ ਤੋਂ ਇਨਸਾਫ਼ ਦੀ ਮੰਗ ਕੀਤੀ।

ਥਾਣਾ ਫਤਿਹਗੜ੍ਹ ਸਾਹਿਬ ਦੇ ਏ.ਐੱਸ.ਆਈ. ਪ੍ਰਿਥਵੀ ਨੇ ਦੱਸਿਆ, ਕਿ ਮ੍ਰਿਤਕਾ ਦੇ ਪਿਤਾ ਗੁਰਮੀਤ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਮ੍ਰਿਤਕਾ ਦੇ ਪਤੀ ਅਤੇ ਉਸਦੀ ਨਨਾਣ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਭਾਲ ਜਾਰੀ ਹੈ।

ਇਹ ਵੀ ਪੜ੍ਹੋ:- 2 ਭੈਣਾਂ ਨਾਲ ਕੀਤਾ ਬਲਾਤਕਾਰ ਫਿਰ ਪਿਲਾਇਆ ਜ਼ਹਿਰ

ETV Bharat Logo

Copyright © 2024 Ushodaya Enterprises Pvt. Ltd., All Rights Reserved.