ਸ੍ਰੀ ਫ਼ਤਹਿਗੜ੍ਹ ਸਾਹਿਬ:ਹਲਕਾ ਅਮਲੋਹ ਦੇ ਵਿਧਾਇਕ ਤੇ ਨਗਰ ਕੋਂਸਲ ਅਮਲੋਹ ਵੱਲੋਂ ਅਮਲੋਹ ਸ਼ਹਿਰ ਦੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪਰ ਜੱਜ ਕਲੋਨੀ ਇਹਨਾਂ ਦਾਅਵਿਆ ਦੀ ਪੋਲ ਖੋਲ ਰਹੀ ਹੈ। ਜਿਸ ਦੇ ਵਾਸੀ ਨਰਕ ਜਿੰਦਗੀ ਜੀਣ ਲਈ ਮਜਬੂਰ ਹਨ।
ਵਿਕਾਸ ਦੀ ਗੁਹਾਰ ਲੈਕੇ ਇਸ ਕਲੋਨੀ ਦੇ ਵਾਸੀ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਦਫਤਰ ਪੁੱਜੇ ਜਿਸ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਜੱਜ ਕਲੋਨੀ ਦਾ ਦੌਰਾ ਕੀਤਾ।
ਜਿੱਥੇ ਇਸ ਕਲੋਨੀ ਦੀਆਂ ਕੱਚੀਆਂ ਗਲੀਆਂ ਵਿੱਚ ਵੱਡੀ ਪੱਧਰ ਤੇ ਚਿੱਕੜ ਅਤੇ ਪਾਣੀ ਭਰਿਆ ਦਿਖਾਈ ਦਿੱਤਾ ਉੱਥੇ ਪੀਣ ਵਾਲਾ ਪਾਣੀ ਵੀ ਸ਼ੁੱਧ ਨਹੀਂ ਦਿੱਤਾ ਜਾ ਰਿਹਾ। ਨਾ ਸਟਰਿਟ ਲਾਇਟਾਂ ਅਤੇ ਨਾ ਹੀ ਕੋਈ ਸੜਕ ਇਸ ਕਲੋਨੀ ਵਿੱਚ ਬਣਾਈ ਗਈ ਹੈ। ਲੋਕਾਂ ਦਾ ਗਲੀਆਂ ਵਿੱਚ ਖੜੇ ਗੰਦੇ ਪਾਣੀ ਕਾਰਨ ਘਰਾਂ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ।
ਜੱਜ ਕਲੋਨੀ ਦੇ ਦੌਰੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਭਾਵੇਂ ਇਸ ਕਲੋਨੀ ਵਿੱਚ ਸ਼੍ਰੌਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸੀਵਰੇਜ ਤਾਂ ਮੁਕੰਮਲ ਤੌਰ ਤੇ ਪਾ ਦਿੱਤਾ ਗਿਆ ਸੀ।
ਪਰ ਕਾਂਗਰਸ ਦੀ ਸਰਕਾਰ ਬਣਦੇ ਹੀ ਵਿਕਾਸ ਦੇ ਕਾਰਜ ਕਾਂਗਰਸ ਵੱਲੋਂ ਰੋਕ ਦਿੱਤੇ ਗਏ ਜਿਸ ਕਾਰਨ ਜੱਜ ਕਲੋਨੀ ਦੇ ਵਾਸੀ ਸੰਤਾਪ ਭੋਗਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਭਾਵੇਂ ਇਸ ਕਲੋਨੀ ਦੇ ਵਾਸੀਆਂ ਤੋਂ ਨਗਰ ਕੋਂਸਲ ਅਮਲੋਹ ਟੈਕਸ ਤਾਂ ਵਸੂਲ ਕਰ ਰਹੀ ਹੈ ਪਰ ਸਹੂਲਤ ਇਹਨਾਂ ਵਾਸੀਆਂ ਨੂੰ ਕੋਈ ਨਹੀਂ ਦਿੱਤੀ ਜਾ ਰਹੀ।
ਇਹ ਵੀ ਪੜ੍ਹੋ:- ਨਵਜੋਤ ਸਿੱਧੂ ਦੀਆਂ AAP 'ਚ ਜਾਣ ਦੀਆਂ ਚਰਚਾਵਾਂ ’ਤੇ ਸਿਆਸਤ ਤੇਜ਼