ਸ੍ਰੀ ਫਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਸੰਯੁਕਤ (Shiromani Akali Dal United) ਵੱਲੋਂ ਮੀਟਿੰਗ ਕੀਤੀ ਗਈ।ਜਿਸ ਬਾਰੇ ਬੀਰਦਵਿੰਦਰ ਸਿੰਘ ਦੱਸਿਆ ਹੈ ਕਿ 15 ਜੁਲਾਈ ਨੂੰ ਮਹਿੰਗਾਈ ਖਿਲਾਫ਼ ਰੋਸ ਪ੍ਰਦਰਸ਼ਨ (Protest) ਕੀਤਾ ਜਾਵੇਗਾ।ਇਸ ਬਾਰੇ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਵਿੱਚ ਮਹਿੰਗਾਈ ਦਿਨੋਂ ਦਿਨ ਵੱਧਦੀ ਜਾ ਰਹੀ ਹੈ।ਜਿਸ ਨੂੰ ਲੈ ਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਿਸ ਨੂੰ ਵੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ 15 ਜੁਲਾਈ ਨੂੰ ਪੰਜਾਬ ਭਰ ਦੇ ਵਿੱਚ ਧਰਨੇ ਲਗਾਏ ਜਾਣਗੇ।
ਬੀਰਦਵਿੰਦਰ ਸਿੰਘ ਨੇ ਨਵੀਂ ਐਸਆਈਟੀ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲਾਂ ਜੋ ਐੱਸਆਈਟੀ ਬਣੀਆਂ ਸਨ।ਉਨ੍ਹਾਂ ਨੇ ਬੇਅਦਬੀਆਂ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਉਤੇ ਨਿਸ਼ਾਨੇ ਸਾਧੇ ਹਨ।ਉਨ੍ਹਾਂ ਨੇ ਕਿਹਾ ਕਿ ਬੇਅਦਬੀ ਮਾਮਲੇ ਵਿਚ ਸਿੱਖ ਸੰਗਤ ਇਨਸਾਫ਼ ਦੀ ਮੰਗ ਕਰ ਰਹੀ ਹੈ।