ਫ਼ਤਿਹਗੜ੍ਹ ਸਾਹਿਬ: ਸੈਂਟਰਲ ਜੀਐਸਟੀ ਵਿਭਾਗ ਦੀ ਟੀਮ ਨੇ ਸ਼ੁੱਕਰਵਾਰ ਨੂੰ ਮੰਡੀ ਗੋਬਿੰਦਗੜ ਵਿਖੇ ਵੱਖ-ਵੱਖ ਥਾਂਵਾਂ 'ਤੇ ਛਾਪੇਮਾਰੀ ਕਰ ਬੋਗ਼ਸ ਬਿਲਿੰਗ ਰਾਹੀਂ 47 ਕਰੋੜ ਰੁਪਏ ਦੀ ਜੀਐਸਟੀ ਚੋਰੀ ਦੇ ਮਾਮਲੇ ਵਿੱਚ ਇੱਕ ਗੰਗਾ ਰਾਮ ਨਾਂਅ ਦੇ ਵਿਅਕਤੀ ਅਤੇ ਉਸ ਦੇ 2 ਬੇਟਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਡੀਟੀਸੀ ਲੁਧਿਆਣਾ ਪਵਨ ਗਰਗ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ 12 ਫਰਜ਼ੀ ਫਰਮਾਂ ਰਾਹੀਂ 300 ਕਰੋੜ ਦੀਆਂ ਫ਼ਰਜ਼ੀਆਂ ਐਂਟਰੀਆਂ ਰਾਹੀਂ 47 ਕਰੋੜ ਰੁਪਏ ਦੀ ਜਐਸਟੀ ਚੋਰੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਫ਼ਰਜ਼ੀਵਾੜੇ ਦਾ ਕਿੰਗਪਿਨ ਗੰਗਾ ਰਾਮ ਹੈ ਅਤੇ ਉਸ ਨੇ ਆਪਣੀ ਪਤਨੀ ਦੇ ਨਾਂਅ 'ਤੇ ਫ਼ਰਮ ਬਣਾਈ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਹ ਰੇਡ ਐਡੀਸ਼ਨਲ ਕਮਿਸ਼ਨਰ ਇਨਵੇਸਟੀਗੇਸ਼ਨ ਸ਼ੌਕਤ ਅਹਿਮਦ ਦੀ ਅਗਵਾਈ ਵਿੱਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ਜਦਕਿ 2 ਵਿਅਕਤੀ ਅਜੇ ਵੀ ਫਰਾਰ ਹਨ।