ਫ਼ਰੀਦਕੋਟ : ਆਮ ਧਾਰਨਾ ਬਣੀ ਹੋਈ ਹੈ ਕਿ ਸਿਰਫ਼ ਉਹੀ ਲੋਕ ਗ਼ਰੀਬਾਂ ਦੀ ਮਦਦ ਕਰ ਸਕਦੇ ਹਨ ਜਿਨ੍ਹਾਂ ਕੋਲ ਚੰਗਾ ਪੈਸਾ ਹੁੰਦਾ ਹੈ, ਪਰ ਫ਼ਰੀਦਕੋਟ ਦੇ ਕੁੱਝ ਨੌਜਵਾਨਾਂ ਨੇ ਇਸ ਧਾਰਨਾ ਨੂੰ ਗ਼ਲਤ ਸਾਬਤ ਕਰ ਦਿੱਤਾ ਹੈ। ਸ਼ਹਿਰ ਦੇ ਅੰਬੇਦਕਰ ਨਗਰ 'ਚ ਅਗਾਂਹਵਧੂ ਸੋਚ ਵਾਲੇ ਕੁੱਝ ਨੌਜਵਾਨਾਂ ਮਿਲ ਕੇ ਗਰੀਬ ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਅਕੈਡਮੀ ਸ਼ੁਰੂ ਕੀਤੀ ਹੈ। ਇਲਾਕਾ ਵਾਸੀਆਂ ਵੱਲੋਂ ਨੌਜਵਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਬ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਮੁਫ਼ਤ ਕੋਚਿੰਗ ਅਕੈਡਮੀ ਮੌਜੂਦਾ ਸਮੇਂ ਵਿੱਚ ਪ੍ਰਾਇਮਰੀ ਸਿੱਖਿਆ ਤੋਂ ਲੈ ਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਤੱਕ ਲੋਕਾਂ ਲਈ ਪੈਸਾ ਕਮਾਉਣ ਦਾ ਸਾਧਨ ਬਣਿਆ ਹੋਇਆ ਤੇ ਵੱਡੀ ਗਿਣਤੀ ਕੋਚਿੰਗ ਸੈਂਟਰਾਂ ਵੱਲੋਂ ਸਰਕਾਰੀ ਨੌਕਰੀਆਂ ਤੇ ਮੁਕਾਬਲੇ ਲਈ ਕੋਚਿੰਗ ਦੇਣ ਦੇ ਬਦਲੇ ਮੋਟੀਆਂ ਫੀਸਾਂ ਵਸੂਲੀਆਂ ਜਾ ਰਹਿਆਂ ਹਨ। ਅਜਿਹੇ ਵਿੱਚ ਗ਼ਰੀਬ ਪਰਿਵਾਰਾਂ ਦੇ ਬੱਚੇ ਬੇਸ਼ਕ ਪੜ੍ਹਾਈ ਪੂਰੀ ਕਰ ਲੈਂਦੇ ਹਨ ਪਰ ਚੰਗੀ ਫੀਸ ਭਰ ਕੇ ਤਿਆਰੀ ਨਾ ਕਰਨ ਦੇ ਚਲਦੇ ਉਹ ਸਰਕਾਰੀ ਨੌਕਰੀ ਤੇ ਚੰਗੇ ਰੁਜ਼ਗਾਰ ਤੋਂ ਵਾਂਝੇ ਰਹਿ ਜਾਂਦੇ ਹਨ। ਅੰਬੇਡਕਰ ਨਗਰ ਦੇ ਯੁਵਕ ਸੇਵਾਵਾਂ ਕਲੱਬ ਦੇ ਨੌਜਵਾਨਾਂ ਨੇ ਇਕ ਨਿਵੇਕਲਾ ਉਪਰਾਲਾ ਕਰ ਗਰੀਬ ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਸੈਂਟਰ ਖੋਲ੍ਹਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਕਲੱਬ ਦੇ ਮੈਂਬਰ ਐਡਵੋਕੇਟ ਲਖਵੀਰ ਸਿੰਘ ਤੇ ਜਗਵਿੰਦਰ ਸਿੰਘ ਨੇ ਦੱਸਿਆ ਕਿ ਗ਼ਰੀਬ ਪਰਿਵਾਰਾਂ ਦੇ ਬੱਚੇ ਚਾਹੇ ਗਰੈਜੂਏਸ਼ਨ ਕਰ ਲੈਂਦੇ ਹਨ, ਪਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚੋਂ ਸਫਲ ਨਹੀਂ ਹੋ ਪਾਉਂਦੇ। ਜਿਸ ਕਾਰਨ ਉਹ ਸਰਕਾਰੀ ਨੌਕਰੀ ਤੋਂ ਵਾਂਝੇ ਰਹਿ ਜਾਂਦੇ ਹਨ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਆਪਣੇ ਸਥਿਆਂ ਨਾਲ ਮਿਲ ਕੇ ਲੋੜਵੰਦ ਤੇ ਗਰੀਬ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਦੀ ਮਦਦ ਕਰਨ ਲਈ ਇਹ ਅਕੈਡਮੀ ਸ਼ੁਰੂ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅਕੈਡਮੀ ਵਿੱਚ ਵੱਖ-ਵੱਖ ਸਰਕਾਰੀ ਨੌਕਰੀਆਂ ਲਈ ਮੁਫ਼ਤ ਤਿਆਰੀ ਕਰਵਾਈ ਜਾਂਦੀ ਹੈ। ਪਹਿਲਾਂ ਵੀ ਉਹ ਪੀਐਸਪੀਸੀਐਲ ਦੀ ਭਰਤੀ ਲਈ ਕਈ ਵਿਦਿਆਰਥੀਆਂ ਨੂੰ ਮੁਫ਼ਤ ਟ੍ਰੇਨਿੰਗ ਦੇ ਚੁੱਕੇ ਹਨ ਤੇ ਹੁਣ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਪਟਵਾਰੀ ਦੀ ਪੋਸਟਾਂ ਲਈ ਲਿਖਤੀ ਪ੍ਰੀਖਿਆ ਦੀ ਤਿਆਰੀ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਥੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਵੀ ਮੁਫ਼ਤ ਸਿੱਖਿਆ ਦੇ ਰਹੇ ਹਨ , ਉਨ੍ਹਾਂ ਚੋਂ ਕੋਈ ਵੀ ਇਸ ਕੰਮ ਬਦਲੇ ਤਨਖਾਹ ਨਹੀਂ ਲੈਂਦਾ। ਫਿਲਹਾਲ ਉਨ੍ਹਾਂ ਕੋਲੋਂ ਮੌਜੂਦਾ ਸਮੇਂ ਵਿੱਚ 70 ਵਿਦਿਆਰਥੀ ਕੋਚਿੰਗ ਲੈ ਰਹੇ ਹਨ। ਉਨ੍ਹਾਂ ਕਿਹਾ ਸਾਨੂੰ ਸਭ ਨੂੰ ਸਮਾਜ ਵਿੱਚ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋੇ ਹਰ ਵਿਅਕਤੀ ਵਧੀਆ ਨੌਕਰੀ ਕਰਕੇ ਆਪਣਾ ਘਰ ਚਲਾ ਸਕੇ।