ETV Bharat / state

ਇਨਸਾਫ਼ ਨਾ ਮਿਲਣ ਕਾਰਨ ਪਾਣੀ ਵਾਲੀ ਟੈਂਕੀ ਉੱਤੇ ਚੜਿਆ ਨੌਜਵਾਨ

ਗੁੰਮਸ਼ੁਦਾ Punjab Armed Police ਜਵਾਨ ਮਨਜੀਤ ਸਿੰਘ ਦੇ ਪਰਿਵਾਰ ਵੱਲੋਂ ਲਾਗਾਤਰ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਮਹਿਕਮੇ ਦੇ ਅਧਿਕਾਰੀਆਂ ਅਤੇ ਕਈ ਸਿਆਸਤਦਾਨਾ ਤੱਕ ਪੁਹੰਚ ਕੀਤੀ ਗਈ ਪਰ ਕਿਸੇ ਵੱਲੋਂ ਵੀ ਕੋਈ ਹੱਥ ਪੱਲਾ ਨਹੀ ਫੜਾਇਆ ਗਿਆ ਅਤੇ ਪਰਿਵਾਰ ਆਪਣੇ ਪੱਧਰ ਤੇ ਵੀ ਲਾਗਾਤਰ ਮਨਜੀਤ ਸਿੰਘ ਦੀ ਤਲਾਸ਼ ਵਿੱਚ ਲੱਗਾ ਹੋਇਆ ਹੈ।

young man protest on water tank
ਇਨਸਾਫ਼ ਨਾ ਮਿਲਣ ਕਾਰਨ ਭੜਕ ਕੇ ਪਾਣੀ ਵਾਲੀ ਟੈਂਕੀ ਉੱਤੇ ਚੜਿਆ ਨੌਜਵਾਨ
author img

By

Published : Aug 17, 2022, 12:48 PM IST

ਫਰੀਦਕੋਟ: ਲਾਪਤਾ ਹੋਏ ਪੰਜਾਬ ਆਰਮਡ ਪੁਲਿਸ (Punjab Armed Police) ਦੇ ਜਵਾਨ ਮਨਜੀਤ ਸਿੰਘ ਦਾ ਬੇਟਾ ਗੁਰਜੋਤ ਸਿੰਘ ਇਨਸਾਫ਼ ਦੇ ਲਈ ਮੰਡੀ ਬੋਰਡ ਦੀ ਪਾਣੀ ਦੀ ਟੈਂਕੀ 'ਤੇ ਚੜ੍ਹ (young man protest on water tank) ਗਿਆ ਹੈ। ਨੌਜਵਾਨ ਨੇ ਲਗਾਇਆ ਕਿ ਪੁਲਿਸ ਵਿਭਾਗ ਅਤੇ ਸਰਕਾਰ ਉਸ ਦੇ ਪਿਤਾ ਦੀ ਭਾਲ ਕਰਨ ਵਿੱਚ ਕੋਈ ਮਦਦ ਨਹੀਂ ਕਰ ਹੀ ਹੈ। ਨੌਜਵਾਨ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਅਧਿਕਾਰੀ ਉੱਥੇ ਪਹੁੰਚ। ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਐਸਐਸਪੀ ਦੇ ਭਰੋਸੇ ਤੋਂ ਬਾਅਦ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਰ ਗਿਆ। ਨੌਜਵਾਨ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਸ ਨੂੰ ਯੋਗਤਾ ਮੁਤਾਬਕ ਸਹਾਇਤਾ ਅਤੇ ਉਸ ਦੇ ਪਿਉ ਦਾ ਪਤਾ ਲਗਵਾਉਣ ਲਈ ਉਸ ਦੇ ਕੇਸ ਦੀ ਤਫਤੀਸ਼ ਵਿੱਚ ਅੱਗੇ ਹੋਕੇ ਮਦਦ ਕੀਤੀ ਜਾਵੇਗੀ।

ਇਨਸਾਫ਼ ਦੀ ਮੰਗ ਕਰ ਰਹੇ ਨੌਜਵਾਨ ਨੇ ਦੱਸਿਆ ਕਿ ਮੇਰੇ ਪਿਤਾ ਮਨਜੀਤ ਸਿੰਘ ਪੰਜਾਬ ਆਰਮਡ ਫੋਰਸ ਦੇ ਜਵਾਨ ਸਨ। ਉਹ ਕਰੀਬ 25 ਸਾਲ ਪਹਿਲਾਂ ਆਪਣੀ ਡਿਊਟੀ ਲਈ ਘਰ ਤੋਂ ਚੰਡੀਗੜ ਲਈ ਰਵਾਨਾ ਹੋਏ ਸਨ, ਪਰ ਵਿਭਾਗ ਅਨੁਸਾਰ ਨਾ ਤਾਂ ਉਹ ਡਿਊਟੀ ਤੇ ਪੁੱਜੇ ਨਾ ਹੀ ਮੁੜ ਘਰ ਪਰਤੇ ਸਨ। ਪਰਿਵਾਰ ਵੱਲੋਂ ਲਾਗਾਤਰ ਉਨ੍ਹਾਂ ਦੀ ਤਲਾਸ਼ 'ਚ ਜਗ੍ਹਾਂ-ਜਗ੍ਹਾਂ ਧੱਕੇ ਖਾਦੇ, ਪਰ ਮਨਜੀਤ ਸਿੰਘ ਦਾ ਕੋਈ ਪਤਾ ਨਾ ਲੱਗਾ। ਉਲਟਾ ਵਿਭਾਗ ਵੱਲੋਂ ਉਨ੍ਹਾਂ ਦੀ ਤਲਾਸ਼ ਕਰਨ ਦੀ ਬਜਾਏ ਲਾਗਾਤਰ ਡਿਊਟੀ ਤੋਂ ਗੈਰਹਾਜ਼ਰ ਰਹਿਣ ਦੇ ਚੱਲਦੇ ਸਸਪੈਂਡ ਕਰ ਦਿੱਤਾ ਗਿਆ ਸੀ।

ਇਨਸਾਫ਼ ਨਾ ਮਿਲਣ ਕਾਰਨ ਭੜਕ ਕੇ ਪਾਣੀ ਵਾਲੀ ਟੈਂਕੀ ਉੱਤੇ ਚੜਿਆ ਨੌਜਵਾਨ

ਮੌਕੇ 'ਤੇ ਪਹੁੰਚੇ ਥਾਣਾ ਸਿਟੀ ਦੇ ਐਸਐਚਓ ਸੰਦੀਪ ਸਿੰਘ ਨੇ ਦੱਸਿਆ ਕਿ ਮਾਣਯੋਗ ਐੱਸਐੱਸਪੀ ਦੇ ਕਹੇ ਅਨੁਸਾਰ ਇਨ੍ਹਾਂ ਦੀ ਅਸੀਂ ਹਰ ਤਰ੍ਹਾਂ ਦੀ ਸੰਭਵ ਮਦਦ ਕਰਨ ਨੂੰ ਤਿਆਰ ਹਾਂ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ ਨਾਲ ਹੀ ਉਨ੍ਹਾਂ ਦੇ ਪਿਤਾ ਨੂੰ ਲੱਭਣ ਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ: ਸਬ ਇੰਸਪੈਕਟਰ ਦੇ ਘਰੋਂ 2 ਕਿਲੋ 700 ਗ੍ਰਾਮ RDX ਬਰਾਮਦ, ਏਡੀਜੀਪੀ ਦਾ ਵੱਡਾ ਖੁਲਾਸਾ

ETV Bharat Logo

Copyright © 2024 Ushodaya Enterprises Pvt. Ltd., All Rights Reserved.