ETV Bharat / state

ਡ੍ਰੇਨ ਦੇ ਪੁਲ ਨੂੰ ਲੈ ਕੇ 50 ਪਿੰਡਾਂ ਦੇ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਚਿਤਾਵਨੀ

author img

By

Published : Aug 8, 2022, 3:43 PM IST

ਪਿੰਡ ਰੱਤੀ ਰੋੜੀ ਦੇ ਲੋਕਾਂ ਨੇ ਜ਼ਿਲ੍ਹੇ ਦੇ ਡੀਸੀ ਨਾਲ ਮੀਟਿੰਗ (Meeting with District DC) ਕੀਤੀ ਹੈ। ਇਸ ਮੀਟਿੰਗ ਵਿੱਚ ਡ੍ਰੇਨ ਪੁਲ ਦਾ ਮੁੱਦਾ ਚੁੱਕਿਆ ਗਿਆ ਹੈ। ਇਸ ਮੌਕੇ ਇਨ੍ਹਾਂ ਲੋਕਾਂ ਨੇ ਪ੍ਰਸ਼ਾਸਨ ਨੂੰ 15 ਦਿਨਾਂ ਦਾ ਸਮਾਂ ਦਿੱਤਾ ਹੈ,ਕਿ ਜੇਕਰ ਪੁਲ ਨਾ ਤਿਆਰ ਕੀਤਾ ਗਿਆ, ਤਾਂ ਆਉਣ ਵਾਲੇ ਦਿਨਾਂ ਅੰਦਰ ਪ੍ਰਸ਼ਾਸਨ ਖ਼ਿਲਾਫ਼ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ।

ਡ੍ਰੇਨ ਦੇ ਪੁੱਲ ਨੂੰ ਲੈਕੇ 50 ਪਿੰਡਾਂ ਦੇ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਚਿਤਾਵਨੀ

ਫਰੀਦਕੋਟ: ਪਿੰਡਾਂ ਰਾਹੀਂ ਸ੍ਰੀ ਮੁਕਤਸਰ ਸਾਹਿਬ (Shari Muktsar Sahib) ਨੂੰ ਇੱਕ ਸੜਕ ਜਾਂਦੀ ਹੈ। ਜਿਹੜੀ ਕੇ ਕਰੀਬ 2 ਤੋਂ 3 ਜ਼ਿਲ੍ਹਿਆ ਦੇ ਕਰੀਬ 50 ਪਿੰਡਾਂ ਨੂੰ ਜੋੜਦੀ ਹੈ। ਇਸ ਸੜਕ ਵਿਚਕਾਰ ਪਿੰਡ ਰੱਤੀ ਰੋੜੀ ਦੇ ਨਜ਼ਦੀਕ ਇੱਕ ਵੱਡਾ ਡ੍ਰੇਨ (drain) ਜਿਸ ਨੂੰ ਲੰਗੇਆਣਾ ਡ੍ਰੇਨ ਵੀ ਕਿਹਾ ਜਾਂਦਾ ਹੈ। ਜਿਸ ਉੱਪਰ ਜੋ ਪੁਲ ਬਹੁਤ ਪੁਰਾਣਾ ਬਣਿਆ ਹੋਇਆ ਸੀ। ਉਹ ਭੀੜਾ ਵੀ ਬਹੁਤ ਸੀ ਅਤੇ ਉਸ ਦੀ ਹਾਲਾਤ ਵੀ ਖਸਤਾ ਹੋ ਰਹੀ ਸੀ, ਤਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਵੀ ਮੰਗ ਸੀ ਕਿ ਇੱਥੇ ਨਵਾਂ ਪੁਲ ਬਣਾਇਆ ਜਾਵੇ, ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸਾਸ਼ਨ (District administration) ਵੀ ਇਸ ਪੁਲ ਨੂੰ ਨਵਾਂ ਰੂਪ ਦੇਣਾ ਚਾਉਂਦਾ ਸੀ।

ਹੁਣ ਜਦੋਂ ਇਸ ਪੁਲ ਨੂੰ ਬਣਾਉਣ ਦਾ ਸਮਾਂ ਆਇਆ, ਤਾਂ ਇਸ ਨੂੰ ਤੋੜ ਦਿੱਤਾ ਗਿਆ, ਪਿਛਲੇ 2 ਮਹੀਨਿਆਂ ਤੋਂ ਪੁਲ ਨੂੰ ਤੋੜਿਆ ਗਿਆ ਹੈ, ਪਰ ਹਾਲੇ ਤੱਕ ਨਵੇਂ ਪੁਲ ਦੇ ਨਿਰਮਾਣ ਦੇ ਲਈ ਕੰਮ ਸ਼ੁਰੂ ਨਹੀਂ ਕੀਤਾ ਗਿਆ। ਦਰਅਸਲ ਇਸ ਪੁੱਲ ਦੇ ਜ਼ਰੀਏ 50 ਪਿੰਡਾਂ ਨੂੰ ਰਸਤਾ ਲੱਗਦਾ ਹੈ, ਪਰ ਹੁਣ ਪੁਲ ਨਾ ਹੋਣ ਕਰਕੇ ਇਨ੍ਹਾਂ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ।

ਇਸ ਮੌਕੇ ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਦਾ ਇਹ ਰਾਸਤਾ ਮੁੱਖ ਹੈ। ਉਨ੍ਹਾਂ ਕਿਹਾ ਕਿ ਹੁਣ ਮੀਂਹ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਉਨ੍ਹਾਂ ਦੀਆਂ ਔਰਤਾਂ ਅਤੇ ਬੱਚੇ ਵੀ ਲੰਘਦੇ ਹਨ, ਪਰ ਮੀਂਹ (rain) ਕਾਰਨ ਰਸਤਾ ਖ਼ਰਾਬ ਹੋਣ ਕਰਕੇ ਇੱਥੇ ਕੋਈ ਵੀ ਵੱਡੀ ਘਟਨਾ ਵਾਪਰ ਸਕਦੀ ਹੈ। ਜਿਸ ਨੂੰ ਲੈਕੇ ਇਨ੍ਹਾਂ ਲੋਕਾਂ ਨੂੰ ਗੰਭੀਰ ਚਿੰਤਾ ਹੈ।

ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਪੁਲ ਦਾ ਠੇਕੇਦਾਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗਾਇਬ ਹੋ ਗਿਆ। ਉਨ੍ਹਾਂ ਇਸ ਪੁਲ ਨੂੰ ਸ਼ੁਰੂਆਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲ ਤਿਆਰ ਨਹੀਂ ਹੁੰਦਾ, ਉੱਦੋਂ ਤੱਕ ਪ੍ਰਸ਼ਾਸਨ ਉਨ੍ਹਾਂ ਨੂੰ ਆਰਜੀ ਤੌਰ ‘ਤੇ ਇੱਕ ਸੁਰੱਖਿਅਤ ਰਾਸਤਾ ਬਣਾ ਕੇ ਦੇਵੇ, ਤਾਂ ਜੋ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਇਹ ਅਸਰੁੱਖਿਅਤ ਰਸਤਾ ਪਾਰ ਨਾ ਕਰਨ।

ਉਧਰ ਜਦੋ ਇਸ ਬਾਰੇ ਫਰੀਦਕੋਟ ਦੀ ਡਿਪਟੀ ਕਮਿਸ਼ਨਰ (Deputy Commissioner of Faridkot) ਡਾਕਟਰ ਰੂਹੀ ਦੁਗ ਨਾਲ ਗੱਲ ਕੀਤੀ, ਤਾਂ ਉਨ੍ਹਾਂ ਦੱਸਿਆ ਕਿ ਇਸ ਪੁਲ ਲਈ ਸਾਰੇ ਪ੍ਰਬੰਧ ਮੁਕੰਮਲ ਨੇ ਸਿਰਫ ਬਰਸਾਤਾਂ ਦਾ ਮੌਸਮ ਹੋਣ ਕਰਕੇ ਕੰਮ ਰੋਕਿਆ ਸੀ। ਉਨ੍ਹਾਂ ਕਿਹਾ ਕਿ ਹੁਣ ਇਸ ਦੀ ਸਥਿਤੀ ਦੇਖ ਕੇ ਜਲਦੀ ਇਸ ਨੂੰ ਚਾਲੂ ਕਰਵਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:ਹਰੀਕੇ ਪੱਤਣ ਪੁਲ ਨੂੰ ਜਾਮ ਕਰਨ ਦਾ ਮਾਮਲਾ: ਸੁਖਬੀਰ ਬਾਦਲ ਸਮੇਤ ਅਕਾਲੀ ਆਗੂਆਂ ਨੂੰ ਮਿਲੀ ਜ਼ਮਾਨਤ

ETV Bharat Logo

Copyright © 2024 Ushodaya Enterprises Pvt. Ltd., All Rights Reserved.