ਫ਼ਰੀਦਕੋਟ: ਪੰਜਾਬ ਵਿੱਚ ਫੈਕਟਰੀਆਂ (Factories in Punjab) ਦੇ ਗੰਦੇ ਪਾਣੀ ਦੀ ਸਮੱਸਿਆ ਬਹੁਤ ਪੁਰਾਣੀ ਚੱਲੀ ਆ ਰਹੀ ਹੈ। ਜਿਸ ਦੇ ਹੱਲ ਲਈ ਕਈ ਵਾਰ ਸਥਾਨਕ ਲੋਕਾਂ ਵੱਲੋਂ ਆਵਾਜ਼ ਵੀ ਚੁੱਕੀ ਜਾਂਦੀ ਹੈ, ਪਰ ਅਫਸੋਸ ਇਹ ਆਵਾਜ਼ ਸਿਰਫ਼ ਆਵਾਜ਼ ਹੀ ਬਣ ਕੇ ਰਹਿ ਜਾਂਦੀ ਹੈ। ਕਿਉਂਕਿ ਕਦੇ ਵੀ ਇਸ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾਂਦਾ। ਅਜਿਹੀ ਹੀ ਇੱਕ ਸਮੱਸਿਆ ਫਰੀਦਕੋਟ ਦੇ ਪਿੰਡ ਗੋਦੜੀ ਸਾਹਿਬ ਦੀ ਪੰਚਾਇਤ (Panchayat of Godri Sahib village of Reedkot) ਨੇ ਚੁੱਕੀ ਹੈ।
ਪੰਚਾਇਤ ਦਾ ਕਹਿਣਾ ਹੈ ਕਿ ਪਿੰਡ ਦੇ ਨਿਕਾਸੀ ਵਾਲੇ ਨਾਲੇ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ (Wastewater from factories) ਅਤੇ ਨਿੱਜੀ ਹੋਟਲਾਂ (Private hotels) ਦਾ ਗੰਦ ਨਾਲੇ ਵਿੱਚ ਆਉਣ ਕਰਕੇ ਨਾਲਾ ਬੰਦ ਹੋ ਜਾਂਦਾ ਹੈ, ਜਿਸ ਕਰਕੇ ਪਿੰਡ ਵਿੱਚ ਗੰਦਾ ਪਾਣੀ ਗਲੀਆ ਵਿੱਚ ਜਮਾ ਹੋ ਜਾਂਦਾ ਹੈ ਅਤੇ ਫਿਰ ਹੋ ਪਾਣੀ ਲੋਕਾਂ ਦੇ ਘਰਾਂ ਅੰਦਰ ਜਮਾ ਹੋਣ ਲੱਗ ਜਾਂਦਾ ਹੈ। ਜਿਸ ਕਰਕੇ ਲੋਕ ਗਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਆਪਣੀ ਇਸ ਸਮੱਸਿਆ ਬਾਰੇ ਫੈਕਟਰੀ ਮਾਲਕ ਅਤੇ ਹੋਟਲਾਂ ਦੇ ਮਾਲਕਾਂ ਨੂੰ ਦੱਸਦੇ ਹਨ ਤਾਂ ਉਹ ਇਸ ਵੱਲ ਧਿਆਨ ਨਹੀਂ ਦਿੰਦੇ।
ਇਸ ਮੌਕੇ ਉਨ੍ਹਾਂ ਨੇ ਫੈਕਟਰੀ ਮਾਲਕਾਂ ਅਤੇ ਹੋਟਲਾਂ ਦੇ ਮਾਲਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਪਿੰਡ ਦੀ ਪੰਚਾਇਤ ਵੱਲੋਂ ਖ਼ਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ। ਜਿਸ ਵਿੱਚ ਪੰਚਾਇਤ ਫੈਕਟਰੀਆਂ ਅਤੇ ਹੋਟਲਾਂ ਦੇ ਪਾਣੀ ਦੀ ਨਿਕਾਸੀ ਨੂੰ ਬਿਲਕੁਲ ਬੰਦ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਇਹ ਲੋਕ ਖੁਦ ਜ਼ਿੰਮਵਾਰ ਹੋਣਗੇ।
ਇਹ ਵੀ ਪੜ੍ਹੋ:MSP ’ਤੇ ਬਣਾਈ ਜਾਣ ਵਾਲੀ ਕਮੇਟੀ ਤੋਂ ਪਹਿਲਾਂ ਰੁਲਦੂ ਸਿੰਘ ਮਾਨਸਾ ਨੇ ਕਹੀਆਂ ਇਹ ਵੱਡੀਆਂ ਗੱਲਾਂ
ਉਧਰ ਇਸ ਮੌਕੇ ਗੱਲਬਾਤ ਕਰਦਿਆ ਫੈਕਟਰੀ ਮਾਲਕ ਨੇ ਕਿਹਾ ਕਿ ਪਿੰਡ ਦੇ ਲੋਕ ਐਂਵੇ ਹੀ ਮਸਲਾ ਬਣਾਈ ਰੱਖਦੇ ਹਨ। ਜੇਕਰ ਨਾਲਾ ਟੁੱਟਿਆ ਤਾਂ ਉਸ ਦੀ ਰਿਪੇਅਰ ਇਹ ਖੁਦ ਕਰਨ। ਉਨ੍ਹਾਂ ਕਿਹਾ ਕਿ ਨਾਲੇ ਵਿੱਚ ਸਾਰੇ ਪਿੰਡ ਦਾ ਪਾਣੀ ਜਾਂਦਾ ਹੈ ਨਾ ਕੀ ਇਕੱਲੀ ਫੈਕਟਰੀ ਦਾ।
ਇਹ ਵੀ ਪੜ੍ਹੋ:ਪੰਜਾਬ ਵਿੱਚ DJ 'ਤੇ ਵੱਜਣ ਵਾਲੇ ਗੀਤਾਂ ਉੱਤੇ ਵੀ ਰਹੇਗੀ ਸਰਕਾਰ ਦੀ ਨਜ਼ਰ, ਸਖ਼ਤ ਹੁਕਮ ਜਾਰੀ