ETV Bharat / state

ਪਾਕਿ ਜੇਲ੍ਹ 'ਚ ਬੰਦ ਭਾਰਤੀ ਫੌਜੀ ਸੁਰਜੀਤ ਸਿੰਘ ਦੇ ਪਰਿਵਾਰ ਨੇ ਇਨਸਾਫ਼ ਨਾ ਮਿਲਣ 'ਤੇ ਮੰਗੀ ਇੱਛਾ ਮੌਤ ਦੀ ਆਗਿਆ - ਸੂਬਾ ਸਰਕਾਰ ਤੋਂ ਇੱਛਾ ਮੌਤ

ਇਸ ਦਿਵਾਲੀ ਮੌਕੇ ਫਿਰ 1971 ਦੀ ਜੰਗ ਵਿਚ ਲਾਪਤਾ ਹੋਏ ਭਾਰਤੀ ਫੌਜੀ ਸੁਰਜੀਤ ਸਿੰਘ ਦੇ ਪਰਿਵਾਰ ਦੇ ਜਖ਼ਮ ਹਰੇ ਹੋ ਗਏ ਹਨ। ਇਨਸਾਫ ਨਾ ਹੁੰਦਾ ਵੇਖ ਦੁਖੀ ਹੋ ਕੇ ਪਰਿਵਾਰ ਨੇ ਕੇਂਦਰ ਅਤੇ ਸੂਬਾ ਸਰਕਾਰ ਤੋਂ ਇੱਛਾ ਮੌਤ ਜਾਂ ਦੇਸ਼ ਨਿਕਾਲਾ ਦਿਤੇ ਜਾਣ ਦੀ ਮੰਗ ਕੀਤੀ ਹੈ। ਆਖਰ ਕੌਣ ਹੈ ਭਾਰਤੀ ਫੌਜੀ ਸੁਰਜੀਤ ਸਿੰਘ, ਜਾਣਨ ਲਈ ਪੜ੍ਹੋ ਪੂਰੀ ਖ਼ਬਰ।

family of Indian soldier Surjit Singh in Pakistani jail
ਪਾਕਿ ਜੇਲ੍ਹ 'ਚ ਬੰਦ ਭਾਰਤੀ ਫੌਜੀ ਸੁਰਜੀਤ ਸਿੰਘ ਦੇ ਪਰਿਵਾਰ ਨੇ ਇਨਸਾਫ਼ ਨਾ ਮਿਲਣ 'ਤੇ ਮੰਗੀ ਇੱਛਾ ਮੌਤ ਦੀ ਆਗਿਆ
author img

By

Published : Oct 24, 2022, 5:13 PM IST

Updated : Oct 24, 2022, 5:55 PM IST

ਫ਼ਰੀਦਕੋਟ: ਇਸ ਦੀਵਾਲੀ ਮੌਕੇ 1971 ਦੀ ਜੰਗ ਵਿਚ ਲਾਪਤਾ ਹੋਏ ਭਾਰਤੀ ਫੌਜੀ ਸੁਰਜੀਤ ਸਿੰਘ ਦੇ ਪਰਿਵਾਰ ਦਾ ਦਰਦ ਕੈਮਰੇ ਅੱਗੇ ਛਲਕਿਆ ਹੈ। ਸੁਰਜੀਤ ਸਿੰਘ ਦੀ ਘਰ ਵਾਪਸੀ ਲਈ ਸਾਲਾਂ ਤੋਂ ਸਰਕਾਰਾਂ ਦੇ ਦਫਤਰਾਂ ਦੀਆ ਠੋਕਰਾਂ ਖਾ ਖਾ ਕੇ ਅੱਕ ਚੁੱਕੇ ਪਰਿਵਾਰ ਨੇ ਆਖਰ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਇੱਛਾ ਮੌਤ ਜਾਂ ਦੇਸ਼ ਨਿਕਾਲਾ ਦਿੱਤੇ ਜਾਣ ਦੀ ਮੰਗ ਰੱਖੀ ਹੈ। ਫੌਜੀ ਸੁਰਜੀਤ ਸਿੰਘ ਦੇ ਲੜਕੇ ਅਮਰੀਕ ਸਿੰਘ ਨੇ ਮੀਡੀਆ ਰਾਹੀਂ ਆਪਣੀ ਇਹ ਮੰਗ ਸਰਕਾਰਾਂ ਤੱਕ ਪਹੁੰਚਾਏ ਜਾਣ ਦੀ ਗੁਹਾਰ ਲਗਾਈ ਹੈ।

ਕੀ ਹੈ ਪੂਰਾ ਮਾਮਲਾ: ਦਰਅਸਲ ਫਰੀਦਕੋਟ ਦੇ ਨਾਲ ਲਗਦੇ ਪਿੰਡ ਦਾ ਰਹਿਣ ਵਾਲਾ ਸੁਰਜੀਤ ਸਿੰਘ ਭਾਰਤੀ ਫੌਜ ਦਾ ਸਿਪਾਹੀ ਸੀ ਅਤੇ 1971 ਦੀ ਜੰਗ ਦੌਰਾਨ ਸ਼ਾਂਬਾਂ ਸੈਕਟਰ ਤੋਂ ਲਾਪਤਾ ਹੋ ਗਿਆ ਸੀ। ਜਦ ਫੌਜੀ ਸੁਰਜੀਤ ਸਿੰਘ ਲਾਪਤਾ ਹੋਇਆ ਤਾਂ ਉਸ ਦੇ ਵਿਆਹ ਨੂੰ ਮਹਿਜ ਡੇਢ ਸਾਲ ਦਾ ਸਮਾਂ ਹੋਇਆ ਸੀ ਅਤੇ ਉਸ ਦੇ ਇਕਲੌਤੇ ਪੁੱਤ ਦੀ ਉਮਰ ਮਹਿਜ 1 ਮਹੀਨਾਂ ਸੀ। ਸਮਾਂ ਪਾ ਕੇ ਭਾਰਤੀ ਫੌਜ ਵੱਲੋਂ ਸੁਰਜੀਤ ਸਿੰਘ ਨੂੰ ਸਹੀਦ ਐਲਾਨ ਦਿੱਤਾ ਗਿਆ ਅਤੇ ਸਹਾਦਤ ਦਾ ਸਾਰਟੀਫੀਕੇਟ ਵੀ ਪਰਿਵਾਰ ਨੂੰ ਸੌਪਿਆ ਗਿਆ, ਪਰ ਕੁਝ ਸਾਲ ਪਹਿਲਾਂ ਪਾਕਿਸਤਾਨ ਸਰਕਾਰ ਵੱਲੋਂ ਮਨਾਏ ਗਏ 300 ਸਾਲਾ ਖਾਲਸਾ ਸਾਜਨਾਂ ਦਿਵਸ ਮੌਕੇ ਕੁਝ ਭਾਰਤੀ ਕੈਦੀਆਂ ਨੂੰ ਪਾਕਿਸਤਾਨ ਸਰਕਾਰ ਵੱਲੋਂ ਰਿਹਾਅ ਕੀਤਾ ਗਿਆ ਸੀ ਜਿੰਨਾਂ ਵਿਚੋਂ ਕੁਝ ਕੈਦੀਆਂ ਨੇ ਸੁਰਜੀਤ ਸਿੰਘ ਦੇ ਪਰਿਵਾਰ ਨਾਲ ਸੰਪਰਕ ਕਰ ਕੇ ਦੱਸਿਆ ਕਿ ਫੌਜੀ ਸੁਰਜੀਤ ਸਿੰਘ ਜਿੰਦਾ ਹੈ ਅਤੇ ਪਾਕਿਸਤਾਨ ਦੀ ਕੋਟਲਖਪਤ ਜੇਲ੍ਹ ਵਿਚ ਬੰਦ ਹੈ।

ਪਾਕਿ ਜੇਲ੍ਹ 'ਚ ਬੰਦ ਭਾਰਤੀ ਫੌਜੀ ਸੁਰਜੀਤ ਸਿੰਘ ਦੇ ਪਰਿਵਾਰ ਨੇ ਇਨਸਾਫ਼ ਨਾ ਮਿਲਣ 'ਤੇ ਮੰਗੀ ਇੱਛਾ ਮੌਤ ਦੀ ਆਗਿਆ

ਪਰਿਵਾਰ ਦੀ ਉਸ ਵਕਤ ਖੁਸੀ ਦਾ ਕੋਈ ਟਿਕਾਣਾਂ ਨਹੀਂ ਸੀ ਰਿਹਾ। ਪਰ ਇਹ ਖੁਸੀ ਹੁਣ ਉਨ੍ਹਾਂ ਲਈ ਨਾਸੂਰ ਬਣ ਗਈ ਹੈ। ਕਿਉਕਿ ਜਿੱਥੇ ਪੂਰਾ ਪਰਿਵਾਰ ਸੁਰਜੀਤ ਸਿੰਘ ਨੂੰ ਸਹੀਦ ਮੰਨ ਕੇ ਸਭ ਕੁਝ ਭੁਲਾ ਕੇ ਆਪਣੀ ਜਿੰਦਗੀ ਜੀਅ ਰਿਹਾ ਸੀ ਉਹਨਾਂ ਨੂੰ ਸੁਰਜੀਤ ਸਿੰਘ ਦੇ ਜਿੰਦਾ ਹੋਣ ਦੀ ਖਬਰ ਨੇ ਮੁੜ ਉਸੇ ਮੋੜ ਤੇ ਲਿਆ ਖੜ੍ਹੇ ਕੀਤਾ ਜਿਸ ਨੂੰ ਭੁਲਾ ਕੇ ਉਨ੍ਹਾਂ ਜਿੰਦਗੀ ਜਿਉਣਾਂ ਸੁਰੂ ਕੀਤਾ ਸੀ। ਉਸ ਦਿਨ ਤੋਂ ਇਸ ਪਰਿਵਾਰ ਲਈ ਹਰ ਖੁਸੀ ਦਾ ਦਿਨ ਤਿਉਹਾਰ ਹੌਕਿਆ ਵਿਚ ਤਬਦੀਲ ਹੋ ਜਾਂਦਾ।ਕਈ ਸਰਕਾਰਾਂ ਕੇਂਦਰ ਅਤੇ ਪੰਜਾਬ ਵਿਚ ਬਦਲ ਗਈਆਂ, ਪਰ ਅੱਜ ਤੱਕ ਸੁਰਜੀਤ ਸਿੰਘ ਫੌਜੀ ਦੇ ਪਰਿਵਾਰ ਦੇ ਹੱਥ ਸਫਲਤਾ ਨਹੀਂ ਲੱਗੀ।

ਗੱਲਬਾਤ ਕਰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਜਦੋਂ ਵੀ ਕੋਈ ਦਿਨ ਤਿਉਹਾਰ ਹੁੰਦਾ ਉਹਨਾਂ ਦੇ ਘਰ ਮਾਤਮ ਦਾ ਮਹੌਲ ਬਣ ਜਾਂਦਾ ਕਿਉਕਿ ਉਹਨਾਂ ਦੀ ਮਾਤਾ ਅਕਸਰ ਸੁਰਜੀਤ ਸਿੰਘ ਨੂੰ ਯਾਦ ਕਰ ਲੈਂਦੀ ਹੈ ਅਤੇ ਇਹੀ ਕਹਿੰਦੀ ਰਹਿੰਦੀ ਹੈ ਕਿ ਆਪਾਂ ਤਾਂ ਇਥੇ ਤਿਉਹਾਰ ਮਨਾ ਰਹੇ ਹਾਂ ਉਹਨਾਂ ਦਾ ਉਥੇ ਕੀ ਹਾਲ ਹੋਵੇਗਾ। ਉਨ੍ਹਾਂ ਦੱਸਿਆ ਕਿ ਉਨਾਂ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਪਾਕਿਸਤਾਨ ਸਰਕਾਰ ਦੇ ਵਜੀਰਾਂ ਤੱਕ ਵੀ ਪਹੁੰਚ ਕੀਤੀ ਪਰ ਸਿਵਾਏ ਭਰੋਸੇ ਤੋਂ ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਪਿਆ।

ਉਨ੍ਹਾਂ ਕਿਹਾ ਕਿ ਹੁਣ ਇਹ ਸਭ ਸਹਿਣ ਕਰਨਾਂ ਮੁਸ਼ਕਿਲ ਹੈ ਇਸ ਲਈ ਹੁਣ ਉਹ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਨਿਰਾਸ਼ ਹੋ ਕੇ ਥੱਕ ਚੁੱਕਾ ਹੈ, ਹਾਰ ਚੁੱਕਾ ਹੈ, ਜੇਕਰ ਸਰਕਾਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਵਾਪਸ ਨਹੀਂ ਲਿਆ ਸਕਦੀ, ਤਾਂ ਸਰਕਾਰ ਜਾਂ ਤਾਂ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਦੇਸ਼ ਨਿਕਾਲਾ ਦੇ ਦੇਵੇ ਜਾਂ ਫਿਰ ਪੂਰੇ ਪਰਿਵਾਰ ਨੂੰ ਇੱਛਾ ਮੌਤ ਦੀ ਆਗਿਆ ਦੇ ਦੇਵੇ ਅਜਿਹਾ ਨਾਂ ਹੋਵੇ ਕਿ ਦੁਖੀ ਹੋਇਆ ਪਰਿਵਾਰ ਖੁਦ ਹੀ ਕੋਈ ਗ਼ਲਤ ਕਦਮ ਚੁੱਕ ਲਵੇ।

ਇਹ ਵੀ ਪੜ੍ਹੋ: PM ਮੋਦੀ ਨੇ 21 ਸਾਲ ਬਾਅਦ ਫੌਜ ਦੇ ਇਕ ਅਧਿਕਾਰੀ ਨਾਲ ਕੀਤੀ ਮੁਲਾਕਾਤ

Last Updated : Oct 24, 2022, 5:55 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.