ਫ਼ਰੀਦਕੋਟ: ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਵਲੋਂ ਫ਼ਰੀਦਕੋਰ ਵਿਖੇ ਪੰਜਾਬ ਸਰਕਾਰ ਵਿਰੁੱਧ ਲਗਾਇਆ ਗਿਆ ਸੀ। ਪਰ ਇਸ ਧਰਨੇ ਵਿੱਚ ਅਕਾਲੀ ਆਗੂ ਨੂੰ ਮੁੜ ਪੰਥਕ ਰਾਗ ਅਲਾਪ ਦਿਆਂ ਦੇਖਿਆ ਗਿਆ। ਪਰ ਕੱਲ ਫ਼ਰੀਦਕੋਟ ਵਿੱਚਲੇ ਧਰਨੇ ਦੌਰਾਨ ਅਕਾਲੀ ਆਗੂਆਂ ਨੂੰ ਮੁੜ ਪੰਥਕ ਰਾਗ ਗਾਉਂਦੇ ਦੇਖਿਆ ਗਿਆ।ਸੀਨੀਅਨ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਧਰਨੇ ਦੌਰਾਨ ਖੁੱਲ੍ਹ ਕੇ ਪੰਥਕਾਂ ਤੇ ਰਾਜਨੀਤੀ ਦੀਆਂ ਗੱਲਾਂ ਕੀਤੀਆਂ ਤੇ ਨਾਅਰੇ ਵੀ ਲਗਵਾਏ ਗਏ।
10 ਵਰ੍ਹਿਆਂ ਦੇ ਅਰਸੇ ਤੱਕ ਪੰਜਾਬ ਦੀ ਸੱਤਾ ਦੇ ਵਿੱਚ ਰਹਿਣ ਵਾਲੇ ਅਕਾਲੀ ਦਲ ਦੀ ਪੰਜਾਬ ਦੀ ਸਿਆਸਤ ਵਿੱਚ ਹੋਈ ਖਸਤਾ ਹਾਲਤ ਹੀ ਸ਼ਾਇਦ ਅਕਾਲੀ ਦਲ ਨੂੰ ਮੁੜ ਪੰਥਕ ਲੀਂਹਾਂ 'ਤੇ ਲੈ ਆਈ ਹੈ। ਅਕਾਲੀ ਰਾਜ ਦੌਰਾਨ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਨੇ ਅਕਾਲੀ ਦਲ ਦੀ ਪੰਥਕ ਧਿਰਾਂ ਵਿੱਚ ਜੋ ਮਿੱਟੀ ਪਲੀਤ ਕੀਤੀ ਸੀ।ਉਸ ਤੋਂ ਬਾਅਦ ਅਕਾਲੀ ਦਲ ਜਿਥੇ ਸੱਤਾ 'ਚੋਂ ਬਾਹਰ ਹੋ ਗਿਆ ਉਥੇ ਹੀ ਇਸ ਵਿਰੁੱਧ ਸਿੱਖ ਜਗਤ ਵਿੱਚ ਇੱਕ ਵਿਆਪਕ ਰੋਸ ਲਹਿਰ ਬਣ ਗਈ ਸੀ।
ਇਹ ਵੀ ਪੜ੍ਹੋ :ਫ਼ਰੀਦਕੋਟ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
ਹੁਣ ਦੇਖਣਾ ਇਹ ਹੋਵੇਗਾ ਕਿ ਪੰਥਕ ਮੁੱਦੇ ਵੱਲ ਮੋੜ ਕੀ ਅਕਾਲੀ ਦਲ ਦੇ ਸਿਆਸੀ ਹਲਾਤ ਨੂੰ ਠੀਕ ਕਰ ਪਾਵੇਗਾ ਕਿ ਨਹੀਂ।