ETV Bharat / state

ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ 6 ਮਹੀਨੇ ਦਾ ਦਿੱਤਾ ਅਲਟੀਮੇਟਮ - ਸੁਖਪਾਲ ਖਹਿਰਾ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਹਿਬਲ ਕਲਾਂ (Kotkapura and Behbal Kalan shootings) ਵਿਖੇ ਪੀੜਤ ਪਰਿਵਾਰਾਂ ਵੱਲੋਂ ਦਿੱਤੇ ਜਾ ਰਹੇ ਰੋਸ ਧਰਨੇ ਵਿੱਚ ਪਹੁੰਚੇ। ਇਸ ਮੌਕੇ ਜਿੱਥੇ ਉਨ੍ਹਾਂ ਨੇ ਭਗਵੰਤ ਮਾਨ ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਹੈ, ਉੱਥੇ ਹੀ ਇਨ੍ਹਾਂ ਨੇ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਨੂੰ ਅਗਲੇ 6 ਮਹੀਨੇ ਦਾ ਸਮਾਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬੇਅਦਬੀ ਦੇ ਦੋਸ਼ੀਆ ਨੂੰ ਜ਼ੇਲ੍ਹ ਵਿੱਚ ਨਾ ਡੱਕਿਆ ਗਿਆ ਤਾਂ ਕਾਂਗਰਸ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਐਕਸ਼ਨ ਵਿੱਚ ਆਵੇਗੀ।

ਆਮ ਆਦਮੀ ਪਾਰਟੀ ਨੂੰ 6 ਮਹੀਨੇ ਦਾ ਅਲਟੀਮੇਟਮ
ਆਮ ਆਦਮੀ ਪਾਰਟੀ ਨੂੰ 6 ਮਹੀਨੇ ਦਾ ਅਲਟੀਮੇਟਮ
author img

By

Published : Mar 13, 2022, 10:10 AM IST

ਫਰੀਦਕੋਟ: ਪੰਜਾਬ ’ਚ 'ਆਪ' ਦੀ ਸਰਕਾਰ (AAP government in Punjab) ਬਨਣ ਤੋਂ ਪਹਿਲਾਂ ਹੀ ਕਾਂਗਰਸ ਨੇ ਅਗਲੇ 6 ਮਹੀਨੇ ਵਿੱਚ 'ਆਪ' ਨੂੰ ਘੇਰਣ ਦੀ ਪੂਰੀ ਤਿਆਰੀ ਵੱਟ ਲਈ ਹੈ। ਕਾਂਗਰਸ ਨੇ ਆਮ ਆਦਮੀ ਪਾਰਟੀ (Aam Aadmi Party) ਅਤੇ ਭਗਵੰਤ ਮਾਨ ਨੂੰ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ (Disrespect of Sri Guru Granth Sahib Ji), ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਰੇ ਗਏ ਦੋ ਸਿੱਖ ਨੌਜਵਾਨ ਅਤੇ ਹੋਰ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ ਦੀ ਮੰਗ ਕਰਦਿਆਂ ਅਗਲੇ 6 ਮਹੀਨੇ ਦਾ ਸਮਾਂ ਦਿੱਤਾ ਹੈ।

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਹਿਬਲ ਕਲਾਂ (Kotkapura and Behbal Kalan shootings) ਵਿਖੇ ਪੀੜਤ ਪਰਿਵਾਰਾਂ ਵੱਲੋਂ ਦਿੱਤੇ ਜਾ ਰਹੇ ਰੋਸ ਧਰਨੇ ਵਿੱਚ ਪਹੁੰਚੇ। ਇਸ ਮੌਕੇ ਜਿੱਥੇ ਉਨ੍ਹਾਂ ਨੇ ਭਗਵੰਤ ਮਾਨ ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਹੈ, ਉੱਥੇ ਹੀ ਇਨ੍ਹਾਂ ਨੇ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਨੂੰ ਅਗਲੇ 6 ਮਹੀਨੇ ਦਾ ਸਮਾਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬੇਅਦਬੀ ਦੇ ਦੋਸ਼ੀਆ ਨੂੰ ਜ਼ੇਲ੍ਹ ਵਿੱਚ ਨਾ ਡੱਕਿਆ ਗਿਆ ਤਾਂ ਕਾਂਗਰਸ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਐਕਸ਼ਨ ਵਿੱਚ ਆਵੇਗੀ।

ਆਮ ਆਦਮੀ ਪਾਰਟੀ ਨੂੰ 6 ਮਹੀਨੇ ਦਾ ਅਲਟੀਮੇਟਮ

ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਵਾਅਦੇ ਕਰਕੇ ਵੀ ਇਨ੍ਹਾਂ ਧਾਰਮਿਕ ਤੇ ਸੰਜੀਦਾ ਮਸਲਿਆਂ ਦਾ ਹੱਲ ਨਹੀਂ ਕੀਤਾ ਤਾਂ ਹੀ ਅੱਜ ਅਕਾਲੀ ਦਲ ਤੇ ਕਾਂਗਰਸ ਨੂੰ ਚੋਣਾਂ ਵਿੱਚ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ। ਉਨ੍ਹਾਂ ਪੰਜਾਬ ਦੇ ਮਸਲਿਆਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਭਗਵੰਤ ਮਾਨ ਇਨ੍ਹਾਂ ਮਸਲਿਆਂ ਦੇ ਹੱਲ ਕਰਨ ਵਿੱਚ ਸਫ਼ਲ ਹੋਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਭਗਵੰਤ ਮਾਨ ਦੇ ਸਹੀ ਫ਼ੈਸਲਿਆਂ ਵਿੱਚ ਉਹ ਭਗਵੰਤ ਮਾਨ ਦਾ ਸਾਥ ਦੇਣਗੇ ਅਤੇ ਬੇਲੋੜੀ ਅਲੋਚਨਾ ਤੋਂ ਗੁਰੇਜ ਕਰਦੇ ਰਹਿਣਗੇ।

ਇਸ ਮੌਕੇ ਗੋਲੀਕਾਂਡ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਵਾਅਦੇ ਕਰਕੇ ਸੱਤਾ ਵਿੱਚ ਆਉਣ ਮਗਰੋਂ ਇਸ ਸੰਜੀਦਾ ਮਸਲੇ ਬਾਰੇ ਨਹੀਂ ਸੋਚਿਆਂ ਤਾਂ ਉਨ੍ਹਾਂ ਦਾ ਜੋ ਹਸ਼ਰ ਹੋਇਆ ਉਹ ਸਾਡੇ ਸਾਹਮਣੇ ਹੈ। ਭਗਵੰਤ ਮਾਨ (Bhagwant Mann) ਵੀ ਬੇਅਦਬੀ ਮਸਲੇ ’ਤੇ ਬਰਗਾੜੀ ਪਹੁੰਚੇ ਸਨ। ਮਾਨ ਨੇ ਵੀ ਸੱਤਾ ਵਿੱਚ ਆਉਣ ਇਸ ਮਾਮਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਜੇ ਉਹ ਭਰੋਸੇ ’ਤੇ ਖਰਾ ਨਹੀਂ ਉਤਰਦੇ ਤਾਂ ਉਨ੍ਹਾਂ ਨਾਲ ਉਹੋ ਕੁੱਝ ਹੀ ਹੋਵੇਗਾ ਜੋ ਕਾਂਗਰਸ ਤੇ ਅਕਾਲੀ ਦਲ ਨਾਲ ਹੋਇਆ ਹੈ।

ਇਹ ਵੀ ਪੜ੍ਹੋ: ਖਰਚੇ ਘਟਾਉਣਾ ਅਤੇ ਆਮਦਨ ਵਧਾਉਣਾ ਨਵੀਂ ਸਰਕਾਰ ਦੀ ਹੋਵੇਗੀ ਤਰਜੀਹ

ETV Bharat Logo

Copyright © 2024 Ushodaya Enterprises Pvt. Ltd., All Rights Reserved.