ਫ਼ਰੀਦਕੋਟ: ਬਹਿਬਲਕਲਾਂ ਤੇ ਕੋਟਕਪੁਰਾ ਗੋਲੀਕਾਂਡ ਮਾਮਲੇ 'ਚ ਡੇਰਾ ਸਮਰਥਕਾਂ ਦੀ ਸ਼ਮੂਲੀਅਤ ਦਾ ਜ਼ਿਕਰ ਆਉਣ ਕਰਕੇ SIT ਨੇ ਡੇਰਾ ਸਿਰਸਾ ਮੁਖੀ ਤੋਂ ਪੁੱਛਗਿੱਛ ਕਰੇਗੀ।
ਪਿਛਲੇ ਦਿਨੀਂ SIT ਵਲੋਂ ਫ਼ਰੀਦਕੋਟ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਜਸਟਿਸ ਏਕਤਾ ਉਪਲ ਦੀ ਅਦਾਲਤ 'ਚ ਦਰਖ਼ਾਸਤ ਲਾ ਕੇ ਡੇਰਾ ਸਿਰਸਾ ਪ੍ਰਮੁੱਖ ਤੋਂ ਪੁੱਛਗਿਛ ਕਰਨ ਲਈ ਆਗਿਆ ਮੰਗੀ ਸੀ ਜਿਸ ਨੂੰ ਅਦਾਲਤ ਨੇ ਸਹਿਮਤੀ ਦੇ ਦਿੱਤੀ ਹੈ। ਇਸ ਦੀ ਪੁਸ਼ਟੀ SIT ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਨੇ ਕੀਤੀ। ਹੁਣ SIT ਕਿਸੇ ਵੀ ਸਮੇਂ ਸੁਨਾਰੀਆ ਜੇਲ੍ਹ ਅੰਦਰ ਜਾ ਕੇ ਡੇਰਾ ਪ੍ਰਮੁੱਖ ਤੋਂ ਪੁੱਛਗਿੱਛ ਕਰੇਗੀ।
ਦੱਸ ਦਈਏ, SIT ਹੁਣ ਤੱਕ ਕਈ ਪੁਲਿਸ ਅਧਿਕਾਰੀਆਂ ਅਤੇ ਰਾਜਨੀਤਿਕ ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ ਅਤੇ ਬਰਗਾੜੀ ਵਿਚ ਹੋਈ ਬੇਅਦਬੀ ਦੇ ਮਾਮਲੇ 'ਚ ਡੇਰਾ ਸਮਰਥਕ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਅਕਤੂਬਰ 2015 ਵਿਚ ਫ਼ਰੀਦਕੋਟ ਦੇ ਪਿੰਡ ਬਰਗਾੜੀ 'ਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਸ਼ ਜ਼ਾਹਿਰ ਕਰ ਰਹੇ ਲੋਕਾਂ 'ਤੇ ਕੋਟਕਪੂਰਾ ਅਤੇ ਬਹਿਬਲਕਲਾਂ ਵਿੱਚ ਲੋਕਾਂ 'ਤੇ ਪੁਲਿਸ ਵਲੋਂ ਤਸ਼ੱਦਦ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ SIT ਵੱਲੋਂ ਕੀਤੀ ਜਾ ਰਹੀ ਹੈ।