ETV Bharat / state

ਰਿਹਾਇਸ਼ੀ ਖੇਤਰ 'ਚ ਫੈਕਟਰੀਆਂ ਖ਼ਿਲਾਫ਼ ਇਕਜੁੱਟ ਹੋਏ ਲੋਕ, ਲਾਇਆ ਧਰਨਾ - ਫੈਕਟਰੀ ਮਾਲਕਾਂ ਵਿਰੁੱਧ ਧਰਨਾ

ਕੋਟਕਪੂਰਾ ਰੋਡ (Kotakpura Road) ਨੂੰ ਮੁਹੱਲਾ ਨਿਵਾਸੀਆਂ ਵੱਲੋਂ ਪੂਰਨ ਤੌਰ ‘ਤੇ ਜਾਮ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 2 ਫੈਕਟਰੀਆਂ ਨੂੰ ਚੁਕਵਾਉਣ ਦੇ ਲਈ ਇਹ ਧਰਨਾ ਲਗਾਇਆ ਗਿਆ। ਮੁਹੱਲੇ ਦੇ ਵਿੱਚ ਇੱਕ ਅਚਾਰ ਫੈਕਟਰੀ ਅਤੇ  ਇਕ ਫੀਡ ਫੈਕਟਰੀ ਹੈ ਜਿਸ ਨਾਲ ਆਲੇ ਦੁਆਲੇ ਦੇ ਘਰਾਂ ਨੂੰ ਰਹਿਣ ਵਿੱਚ ਦਿੱਕਤ ਆ ਰਹੀ ਹੈ।

ਫੈਕਟਰੀਆਂ ਖ਼ਿਲਾਫ਼ ਲੋਕਾਂ ਦਾ ਧਰਨਾ
ਫੈਕਟਰੀਆਂ ਖ਼ਿਲਾਫ਼ ਲੋਕਾਂ ਦਾ ਧਰਨਾ
author img

By

Published : Jul 16, 2022, 2:47 PM IST

ਫ਼ਰੀਦਕੋਟ: ਕੋਟਕਪੂਰਾ ਰੋਡ (Kotakpura Road) ਨੂੰ ਮੁਹੱਲਾ ਨਿਵਾਸੀਆਂ ਵੱਲੋਂ ਪੂਰਨ ਤੌਰ ‘ਤੇ ਜਾਮ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 2 ਫੈਕਟਰੀਆਂ ਨੂੰ ਚੁਕਵਾਉਣ ਦੇ ਲਈ ਇਹ ਧਰਨਾ ਲਗਾਇਆ ਗਿਆ। ਮੁਹੱਲੇ ਦੇ ਵਿੱਚ ਇੱਕ ਅਚਾਰ ਫੈਕਟਰੀ ਅਤੇ ਇਕ ਫੀਡ ਫੈਕਟਰੀ ਹੈ ਜਿਸ ਨਾਲ ਆਲੇ ਦੁਆਲੇ ਦੇ ਘਰਾਂ ਨੂੰ ਰਹਿਣ ਵਿੱਚ ਦਿੱਕਤ ਆ ਰਹੀ ਹੈ।

ਦੱਸ ਦਈਏ ਕਿ ਫੈਕਟਰੀਆਂ ‘ਚ ਬਣਦੇ ਸਮਾਨ ਤੋਂ ਉੱਠਣ ਵਾਲੀ ਗੰਦੀ ਬਦਬੂ ਦੇ ਕਾਰਨ ਆਸੇ ਪਾਸੇ ਦੇ ਲੋਕਾਂ ਦਾ ਰਹਿਣਾ ਦੁੱਭਰ ਹੈ ਜਿਸ ਦੀ ਸ਼ਿਕਾਇਤ ਇਨ੍ਹਾਂ ਵੱਲੋਂ ਪਹਿਲਾਂ ਵੀ ਦੋ ਵਾਰ ਪ੍ਰਸ਼ਾਸਨ ਨੂੰ ਕੀਤੀ ਗਈ ਪਰ ਕੋਈ ਵੀ ਢੁੱਕਵਾਂ ਹੱਲ ਪ੍ਰਸ਼ਾਸਨ ਵੱਲੋਂ ਨਹੀਂ ਕੀਤਾ ਗਿਆ ਜਿਸ ਕਾਰਨ ਮਜਬੂਰਨ ਅੱਜ ਮੁਹੱਲਾ ਵਾਸੀਆਂ ਨੂੰ ਰੋਡ ਨੂੰ ਜਾਮ ਕਰਕੇ ਪ੍ਰਸ਼ਾਸਨ ਅਤੇ ਫੈਕਟਰੀ ਮਾਲਕਾਂ ਵਿਰੁੱਧ ਧਰਨਾ (Strike against the factory owners) ਲਗਾਇਆ ਗਿਆ ਹੈ।

ਇਸ ਮੌਕੇ ਪਿੰਡ ਦੇ ਸਰਪੰਚ ਗੁਰਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਦੋ ਫੈਕਟਰੀਆਂ ਹਨ ਜਿਨ੍ਹਾਂ ਦੇ ਵਿੱਚ ਅਚਾਰ ਫੈਕਟਰੀ ਤੇ ਫੀਡ ਫੈਕਟਰੀ ਹੈ ਜਿਸ ਨਾਲ ਉਨ੍ਹਾਂ ਦੇ ਮੁਹੱਲਾ ਵਾਸੀਆਂ ਦਾ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ ਕਿਉਂਕਿ ਜੋ ਵੀ ਇੱਥੇ ਸਮਾਨ ਬਣਦਾ ਹੈ ਉਸ ਦੀ ਸਮੈੱਲ ਆਸ ਪਾਸ ਦੇ ਘਰਾਂ ਵਿੱਚ ਜਾਣ ਕਾਰਨ ਲੋਕਾਂ ਨੂੰ ਬਿਮਾਰੀਆ ਲੱਗਣ ਦਾ ਵੀ ਖਤਰਾ ਹੈ।

ਫੈਕਟਰੀਆਂ ਖ਼ਿਲਾਫ਼ ਲੋਕਾਂ ਦਾ ਧਰਨਾ

ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੋ ਵਾਰ ਇਸ ਬਾਰੇ ਸ਼ਿਕਾਇਤ ਕੀਤੀ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਸਾਥ ਨਹੀਂ ਦਿੱਤਾ ਗਿਆ ਔਰ ਨਾ ਹੀ ਫੈਕਟਰੀ ਮਾਲਕਾਂ ਵਿਰੁੱਧ ਕੋਈ ਕਾਰਵਾਈ ਕੀਤੀ ਗਈ ਉਨ੍ਹਾਂ ਕਿਹਾ ਕਿ ਜੇਕਰ ਫੈਕਟਰੀ ਮਾਲਕ ਕਹਿੰਦੇ ਹਨ ਕਿ ਉਨ੍ਹਾਂ ਦੀ ਫੈਕਟਰੀਆਂ ਚੋਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਤਾਂ ਉਹ ਖੁਦ ਉਨ੍ਹਾਂ ਨੂੰ ਘਰ ਲੈ ਕੇ ਦੇਣਗੇ ਅਤੇ ਫੈਕਟਰੀ ਮਾਲਕ ਇੱਥੇ ਇਕ ਹਫ਼ਤਾ ਆਪਣੇ ਪਰਿਵਾਰ ਸਮੇਤ ਰਹਿ ਕੇ ਦੇਖ ਲੈਣ ਉਨ੍ਹਾਂ ਨੂੰ ਖੁਦ ਪਤਾ ਲੱਗ ਜਵੇਗਾ ਕਿ ਮੁਹੱਲਾ ਵਾਸੀਆਂ ਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਉਨ੍ਹਾਂ ਕਿਹਾ ਕਿ ਫੈਕਟਰੀ ਮਾਲਕ ਆਪਣੀ ਸਿਆਸੀ ਪਹੁੰਚ ਕਰਕੇ ਪਹਿਲਾਂ ਵੀ ਦੋ ਵਾਰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਹੋਣ ਨਹੀ ਦਿੱਤੀ ਜੇਕਰ ਅੱਜ ਵੀ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਵੱਲੋਂ ਧਰਨਾ ਇੱਥੇ ਲਗਾਤਾਰ ਜਾਰੀ ਰਹੇਗਾ।

ਇਸ ਮੌਕੇ ਫੈਕਟਰੀ ਮਾਲਕਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਹ ਫੈਕਟਰੀ ਮੁਹੱਲਾ ਬਣਨ ਤੋਂ ਪਹਿਲਾਂ ਦੀ ਸਥਾਪਿਤ ਹੈ ਪਰ ਇੱਥੋਂ ਦੇ ਕੁਝ ਲੋਕ ਉਨ੍ਹਾਂ ਨਾਲ ਨਿੱਜੀ ਰੰਜਿਸ਼ ਕੱਢਦੇ ਹਨ ਉਨ੍ਹਾਂ ਵਿਰੁਧ ਜਾਣਬੁੱਝ ਕੇ ਦਰਖਾਸਤਾਂ ਦੇ ਰਹੇ ਹਨ ਅਤੇ ਅੱਜ ਉਨ੍ਹਾਂ ਵਿਰੁੱਧ ਧਰਨਾ ਵੀ ਲਗਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇੱਥੋਂ ਦੇ ਸਰਪੰਚ ਨੇ ਉਨ੍ਹਾਂ ਦੇ ਫੈਕਟਰੀ ਦੀ ਪਾਣੀ ਵਾਲੀ ਸਪਲਾਈ ਦਾ ਕੁਨੈਕਸ਼ਨ ਤਕ ਕੱਟ ਦਿੱਤਾ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਫੈਕਟਰੀਆਂ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਉਂਦੀ ਹੈ ਜਾਣ ਬੁੱਝ ਕੇ ਉਨ੍ਹਾਂ ਖ਼ਿਲਾਫ਼ ਧਰਨਾ ਲਗਾ ਕੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਦੀ ਜਾਂਚ ਕਰ ਲਈ ਜਾਵੇ ਜੇਕਰ ਫੈਕਟਰੀ ਚੋਂ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਿਕਲੀ ਤਾਂ ਇਸ ਦੇ ਦੇਣਦਾਰ ਹੋਣਗੇ ਅਤੇ ਨਾਲ ਹੀ ਉਨ੍ਹਾਂ ਆਖਿਆ ਕਿ ਫੈਕਟਰੀ ਦਾ ਬੋਰਡ ਨਾ ਲਗਾਉਣ ਦਾ ਕਾਰਨ ਇਹ ਹੈ ਕਿ ਬੋਹੜ ਲਗਾਉਣ ਤੇ ਉਨ੍ਹਾਂ ਦਾ ਬੋਰਡ ਵਗ਼ੈਰਾ ਤੋੜਗੇ ਜਿਸ ਕਰਕੇ ਉਨ੍ਹਾਂ ਵੱਲੋਂ ਬੋਰਡ ਨਹੀਂ ਲਗਾਇਆ ਗਿਆ ਬਾਕੀ ਹਰ ਇੱਕ ਨੂੰ ਪਤਾ ਹੈ ਕਿ ਇੱਥੇ ਆਚਾਰ ਫੈਕਟਰੀ ਹੈ ਫਿਰ ਵੀ ਜਾਣ ਬੁੱਝ ਕੇ ਉਨ੍ਹਾਂ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ।

ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਫਰੀਦਕੋਟ ਦੇ ਨਾਇਬ ਤਹਿਸੀਲਦਾਰ ਭੀਮ ਸੈਨ ਨੇ ਦੱਸਿਆ ਕਿ ਮਾਈ ਗੋਦੜੀ ਸਾਹਿਬ ਵਿਖੇ ਮੁਹੱਲਾ ਵਾਸੀਆਂ ਵੱਲੋਂ ਧਰਨਾ ਲਗਾਇਆ ਗਿਆ ਹੈ ਮੌਕੇ ਤੇ ਪਹੁੰਚ ਕੇ ਇਨ੍ਹਾਂ ਦੀ ਗੱਲ ਸੁਣੀ ਗਈ ਹੈ ਅਤੇ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਚਾਰ ਬੰਦੇ ਇਨ੍ਹਾਂ ਵਿਚੋਂ ਕਮੇਟੀ ਦਾ ਹਿੱਸਾ ਹੋਣਗੇ ਅਤੇ ਫੈਕਟਰੀ ਦੀ ਚੈਕਿੰਗ ਕੀਤੀ ਜਾਵੇਗੀ ਜੇਕਰ ਫੈਕਟਰੀ ਮਾਲਕ ਗ਼ਲਤ ਪਾਏ ਜਾਂਦੇ ਹਨ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ ਨੇੜੇ ਧਰਨੇ ’ਤੇ ਬੈਠੇ ਪੰਜਾਬ ਦੇ ਅਧਿਆਪਕ

ETV Bharat Logo

Copyright © 2025 Ushodaya Enterprises Pvt. Ltd., All Rights Reserved.