ETV Bharat / state

ਹਸਪਤਾਲ 'ਚ ਮਰੀਜ਼ ਖੁੱਲ੍ਹੇ ਅਸਮਾਨ ਹੇਠਾਂ ਸੌਣ ਲਈ ਮਜ਼ਬੂਰ - punjab news

ਫ਼ਰੀਦਕੋਟ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵੈਸੇ ਤਾਂ ਡਾਕਟਰਾਂ ਦੀ ਲਾਪ੍ਰਵਾਹੀ ਅਤੇ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਆਏ ਦਿਨ ਸੁਰਖੀਆਂ ਵਿੱਚ ਰਹਿੰਦਾ ਹੈ। ਤਾਜਾ ਮਾਮਲੇ ਅਨੁਸਾਰ ਇਥੇ ਇਲਾਜ ਲਈ ਆਏ ਮਰੀਜਾਂ ਨੂੰ ਅੱਤ ਦੀ ਗਰਮੀ ਵਿੱਚ ਬਿਜਲੀ ਦੇ ਪੱਖੇ ਹੋਣ ਕਾਰਨ ਖੁੱਲ੍ਹੇ ਅਸਮਾਨ ਹੇਠਾਂ ਸੌਣ ਲਈ ਮਜ਼ਬੂਰ ਹੋਣਾ ਪੈ ਰਿਹਾ।

ਹਸਪਤਾਲ 'ਚ ਮਰੀਜ਼ ਖੁੱਲ੍ਹੇ ਅਸਮਾਨ ਹੇਠਾਂ ਸੌਣ ਲਈ ਮਜ਼ਬੂਰ
author img

By

Published : Jul 22, 2019, 3:30 PM IST

ਫ਼ਰੀਦਕੋਟ : ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਮਰੀਜਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ਵਿੱਚ ਦਾਖ਼ਲ ਮਰੀਜਾਂ ਨੂੰ ਅੱਤ ਦੀ ਗਰਮੀ ਵਿੱਚ ਪੱਖੇ ਖ਼ਰਾਬ ਹੋਣ ਕਾਰਨ ਖੁਲ੍ਹੇ ਵਿੱਚ ਸੌਣਾਂ ਪੈ ਰਿਹਾ ਹੈ ਜੋ ਉਹਨਾਂ ਲਈ ਘਾਤਕ ਸਿੱਧ ਹੋ ਸਕਦਾ।

ਜਾਣਕਾਰੀ ਮੁਤਬਾਕ ਹਸਪਤਾਲ ਦੇ ਬੱਚਾ ਵਾਰਡ ਵਿੱਚ ਇੱਕ 7 ਸਾਲਾ ਦੇ ਬੱਚਾ ਦਾਖ਼ਲ ਸੀ। ਪਰ ਬੱਚਾ ਆਪਣੇ ਪਿਤਾ ਦੇ ਨਾਲ ਵਾਰਡ ਦੇ ਬਾਹਰ ਮੰਜੇ ਉੱਤੇ ਸੁੱਤਾ ਪਿਆ ਮਿਲਿਆ।

ਵੇਖੋ ਵੀਡਿਓ।

ਜਦ ਈਟੀਵੀ ਭਾਰਤ ਨੇ ਬੱਚੇ ਦੇ ਪਿਤਾ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਹਸਪਤਾਲ ਦੇ ਬੱਚਾ ਵਿਭਾਗ ਵਿੱਚ ਜਿਥੇ ਉਹਨਾਂ ਦਾ ਬੱਚਾ ਦਾਖ਼ਲ ਹੈ ਉਥੇ ਛੱਤ ਵਾਲਾ ਪੱਖਾ ਖ਼ਰਾਬ ਸੀ ਅਤੇ ਉਹਨਾਂ ਆਪਣੇ ਘਰ ਤੋਂ ਲਿਆ ਕੇ ਪੱਖਾ ਲਗਾਇਆ ਸੀ ਤਾਂ ਜੋ ਬੱਚੇ ਨੂੰ ਗਰਮੀ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ ਪਰ ਹਸਪਤਾਲ ਦੇ ਸਫ਼ਾਈ ਕਰਮਚਾਰੀ ਨੇ ਉਹਨਾਂ ਦਾ ਅਤੇ ਹੋਰ ਮਰੀਜਾਂ ਦੇ ਕਈ ਪੱਖੇ ਚੁੱਕ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤੇ ਅਤੇ ਪੱਖੇ ਵਾਪਸ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਕਾਰਨ ਮਜ਼ਬੂਰਨ ਬੱਚੇ ਨੂੰ ਵਾਰਡ ਤੋਂ ਬਾਹਰ ਖੁੱਲ਼੍ਹੇ ਅਸਮਾਨ ਹੇਠਾਂ ਸੌਣਾ ਪਿਆ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਦੇ ਬਗੀਚੇ 'ਚੋਂ ਮਿਲੀਆਂ ਲਾਸ਼ਾਂ

ਮਾਮਲੇ ਸੰਬੰਧੀ ਜਦ ਹਸਪਤਾਲ ਦੇ ਪ੍ਰਿੰਸੀਪਲ ਡਾ. ਦੀਪਕ ਭੱਟੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ, ਉਹਨਾਂ ਕਿਹਾ ਕਿ ਹਸਪਤਾਲ ਦੇ ਕੁੱਝ ਵਾਰਡਾਂ ਅੰਦਰ ਪੱਖੇ ਖ਼ਰਾਬ ਹੋਣ ਬਾਰੇ ਪਤਾ ਚੱਲਿਆ ਹੈ ਜੋ ਕਿ ਗੰਭੀਰ ਮਸਲਾ ਹੈ ਕਿਉਂਕਿ ਇਸ ਅੱਤ ਦੀ ਗਰਮੀਂ ਵਿੱਚ ਕੋਈ ਵੀ ਪੱਖੇ ਬਿਨਾ ਨਹੀਂ ਰਹਿ ਸਕਦਾ। ਇਸ ਲਈ ਉਹਨਾਂ ਸਬੰਧਤ ਵਿਭਾਗ ਨੂੰ ਇਸ ਦਾ ਹੱਲ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।

Intro:ਮਾਮਲਾ ਫਰੀਦਕੋਟ ਦੇ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦਾ
ਮੁਢੱਲੀਆਂ ਸਹੂਲਤਾਂ ਦੀ ਘਾਟ ਦੇ ਚਲਦੇ ਮਰੀਜਾਂ ਨੂੰ ਕਰਨਾਂ ਪੈ ਰਿਹਾ ਭਾਰੀ ਦਿਕਤਾਂ ਦਾ ਸਾਹਮਣਾ
ਹਸਪਤਾਲ ਦੇ ਕਈ ਵਾਰਡਾਂ ਦੇ ਪੱਖੇ ਬੰਦ ਹੋਣ ਕਾਰਨ ਮਰੀਜ ਖੁੱਲ੍ਹੇ ਅਸਮਾਨ ਹੇਠ ਸੌਣ ਲਈ ਮਜਬੂਰ
ਫੇਫੜਿਆ ਦੀ ਬਿਮਾਰੀ ਤੋਂ ਪੀੜਤ ਹਸਪਤਾਲ ਦੇ ਬੱਚਾ ਵਿਭਾਗ ਵਿਚ ਦਾਖਲ ਇਕ ਬੱਚਾ ਖੁਲ੍ਹੇ ਅਸਮਾਨ ਹੇਠ ਪਿਆ ਕੈਮਰੇ ਵਿਚ ਹੋਇਆ ਕੈਦBody:
ਐਂਕਰ
ਫਰੀਦਕੋਟ ਦਾ ਗੁਰੁ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵੈਸੇ ਤਾਂ ਡਾਕਟਰਾਂ ਦੀ ਲਾਪ੍ਰਵਾਹੀ ਅਤੇ ਮੁਢਲੀਆਂ ਸਹੂਲਤਾਂ ਦੀ ਘਾਟ ਦੇ ਚਲਦੇ ਆਏ ਦਿਨ ਸੁਰਖੀਆਂ ਵਿਚ ਰਹਿੰਦਾ ਹੈ । ਪਰ ਤਾਜਾ ਮਾਮਲੇ ਅਨੁਸਾਰ ਇਥੇ ਇਲਾਜ ਲਈ ਆਏ ਮਰੀਜਾਂ ਨੂੰ ਅੱਤ ਦੀ ਗਰਮੀਂ ਵਿਚ ਬਿਜਲੀ ਦੇ ਪੱਖੇ ਹੋਣ ਕਾਰਨ ਖੁਲ੍ਹੇ ਅਸਮਾਨ ਹੇਠ ਪੈਣ ਲਈ ਮਜਬੂਰ ਹੋਣਾ ਪੈ ਰਿਹਾ।
ਵੀਓ 1
ਫਰੀਦਕੋਟ ਦੇ ਗੁਰੁ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਮਰੀਜਾਂ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੇ ਰਿਹਾ । ਹਸਪਤਾਲ ਵਿਚ ਦਾਖਲ ਮਰੀਜਾਂ ਨੂੰ ਅੱਤ ਦੀ ਗਰਮੀਂ ਵਿਚ ਪੱਖੇ ਖਰਾਬ ਹੋਣ ਕਾਰਨ ਖੁਲ੍ਹੇ ਵਿਚ ਸੌਣਾਂ ਪੇ ਰਿਹਾ ਜੋ ਉਹਨਾਂ ਲਈ ਘਾਤਕ ਸਿੱਧ ਹੋ ਸਕਦਾ । ਮਾਮਲਾ ਇਹ ਹੈ ਕਿ ਬੀਤੀ ਰਾਤ ਇਕ ਪਰਿਵਾਰ ਦਾ ਕਰੀਬ 7 ਕੁ ਸਾਲ ਦਾ ਬੱਚਾ ਜੋ ਇਥੋਂ ਦੇ ਗੁਰੁ ਗੋਬਿੰਦ ਸਿੰਘ ਮੈਡਕਿਲ ਹਸਪਤਾਲ ਦੇ ਬੱਚਾ ਵਿਭਾਗ ਵਿਚ ਦਾਖਲ ਸੀ ਅਤੇ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸੀ ਹਸਤਪਾਲ ਦੇ ਬਾਹਰ ਗਰਾਂਊਂਡ ਵਿਚ ਸੁੱਤਾ ਪਿਆ ਮਿਲਿਆ।ਜਦ ਇਸ ਬੱਚੇ ਦੇ ਪਿਤਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਹਸਪਤਾਲ ਦੇ ਬੱਚਾ ਵਿਭਾਗ ਵਿਚ ਜਿਥੇ ਉਹਨਾਂ ਬੱਚਾ ਦਾਖਲ ਹੈ ਉਥੇ ਛੱਤ ਵਾਲਾ ਪੱਖਾ ਖਰਾਬ ਸੀ ਅਤੇ ਉਹਨਾਂ ਆਪਣੇ ਘਰ ਤੋਂ ਪੱਖਾ ਲਿਆ ਕਿ ਲਗਾਇਆ ਸੀ ਤਾਂ ਜੋ ਬੱਚੇ ਨੂੰ ਗਰਮੀਂ ਵਿਚ ਕੋਈ ਪ੍ਰੇਸ਼ਾਨੀ ਨਾਂ ਆਵੇ ਪਰ ਹਸਪਤਾਲ ਦੇ ਸਫਾਈ ਕਰਮਚਾਰੀ ਨੇ ਉਹਨਾਂ ਦਾ ਅਤੇ ਹੋਰ ਮਰੀਜਾਂ ਦੇ ਕਈ ਪੱਖੇ ਚੁੱਕ ਕੇ ਇਕ ਕਮਰੇ ਵਿਚ ਲਾਕ ਕਰ ਦਿੱਤੇ ਅਤੇ ਮੰਗਣ ਤੇ ਦੇਣ ਤੋਂ ਮਨ੍ਹਾ ਕਰ ਦਿੱਤਾ ਜਿਸ ਕਾਰਨ ਉਹਨਾਂ ਨੰੁ ਗਰਮੀਂ ਕਾਰਨ ਮਜਬੂਰਨ ਬੱਚੇ ਨੂੰ ਵਾਰਡ ਵਿਚੋਂ ਬਾਹਰ ਖੁੱਲ੍ਹੇ ਅਸਮਾਨ ਹੇਠ ਲਿਆ ਕਿ ਪਾਉਣਾ ਪਿਆ ਅਤੇ ਪਿਛਲੇ ਕਰੀਬ ਚਾਰ ਦਿਨਾਂ ਤੋਂ ਉਹ ਉਥੇ ਹੀ ਰਾਤ ਵੇਲੇ ਸੌਂਦੇ ਸਨ।
ਬਾਈਟ: ਮੰਗਤ ਰਾਮ ਪੀੜਤ ਬੱਚੇ ਦਾ ਪਿਤਾ
ਵੀਓ 2
ਇਸ ਸਾਰੇ ਮਾਮਲੇ ਸੰਬੰਧੀ ਜਦ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪ੍ਰਿੰਸ਼ੀਪਲ ਡਾ. ਦੀਪਕ ਭੱਟੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿਚ ਆਇਆ ਹੈ , ਉਹਨਾਂ ਕਿਹਾ ਕਿ ਹਸਪਤਾਲ ਅੰਦਰ ਕੁਝ ਵਾਰਡਾਂ ਅੰਦਰ ਪੱਖੇ ਖਰਾਬ ਹੋਣ ਬਾਰੇ ਪਤਾ ਚੱਲਿਆ ਹੈ ਜੋ ਕਿ ਗੰਭੀਰ ਮਸਲਾ ਹੈ ਕਿਉਕਿ ਇਸ ਅੱਤ ਦੀ ਗਰਮੀਂ ਵਿਚ ਕੋਈ ਵੀ ਪੱਖੇ ਬਿਨਾ ਨਹੀਂ ਰਹਿ ਸਕਦਾ ਇਸ ਲਈ ਉਹਨਾਂ ਸੰਬੰਧ ਵਿਭਾਗ ਨੂੰ ਇਸ ਦਾ ਹੱਲ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ ਹਨ।
ਬਾਈਟ: ਡਾ. ਦੀਪਕ ਭੱਟੀ ਪ੍ਰਿੰਸੀਪਲ ਜੀਜੀਐਸ ਮੈਡੀਕਲ ਕਾਲਜ ਅਤੇ ਹਸਪਤਾਲ Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.