ETV Bharat / state

ਲੋਕਾਂ ਨੇ ਟੁੱਟੀਆਂ ਸੜਕਾਂ 'ਤੇ ਬੀਜਿਆ ਝੋਨਾ

author img

By

Published : Jun 3, 2021, 6:06 PM IST

ਸਰਕਾਰ(government) ਦੇ ਵਲੋਂ ਸੂਬੇ ਚ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਫਰੀਦਕੋਟ ਦੇ ਵਿੱਚ ਟੁੱਟੀਆਂ ਸੜਕਾਂ(Broken roads) ਦੇ ਖੱਡਿਆਂ ਦੇ ਵਿੱਚ ਸੀਵਰੇਜ ਦੇ ਗੰਦੇ ਪਾਣੀ ਨੇ ਤਲਾਬ ਦਾ ਰੂਪ ਧਾਰਨ ਕਰ ਲਿਆ ਹੈ ਅੱਕੇ ਲੋਕਾਂ ਦੇ ਵਲੋਂ ਆਪ ਵਿਧਾਇਕ ਕੁਲਤਾਰ ਸੰਧਵਾ ਦੀ ਅਗਵਾਈ ਦੇ ਵਿੱਚ ਗੰਦੇ ਪਾਣੀ ਚ ਝੋਨਾ ਲਗਾ(Paddy sown) ਸਰਕਾਰ ਖਿਲਾਫ਼ ਅਨੋਖਾ ਪ੍ਰਦਰਸ਼ਨ ਕੀਤਾ ਗਿਆ।

ਟੁੱਟੀਆਂ ਸੜਕਾਂ ਦੇ ਖੱਡਿਆਂ ਚ ਖੜ੍ਹੇ ਗੰਦੇ ਪਾਣੀ ‘ਚ ਬੀਜਿਆ ਝੋਨਾ

ਫਰੀਦਕੋਟ:ਸ਼ਹਿਰ ਕੋਟਕਪੂਰਾ ਦੇ ਅੰਦਰ ਕਈ ਇਲਾਕਿਆਂ ‘ਚ ਪਿਛਲੇ ਲੰਬੇ ਸਮੇਂ ਤੋਂ ਸੜਕਾਂ ‘ਚ ਪਏ ਡੂੰਘੇ ਟੋਏ ਅਤੇ ਉਨ੍ਹਾਂ ‘ਚ ਖੜਾ ਗੰਦਾ ਪਾਣੀ ਜਿਥੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਨਾਲ ਹੀ ਇਹ ਤਸਵੀਰਾਂ ਮੌਜੂਦਾ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਵੀ ਖੋਲ ਰਿਹਾ ਹੈ।

ਕੋਟਕਪੂਰਾ ਦੇ ਜਲਾਲੇਆਣਾ ਰੋਡ ਤੇ ਸੜਕ ਦਾ ਕਾਫੀ ਹਿੱਸਾ ਇਲਾਕਾ ਨਿਵਾਸੀਆਂ ਲਈ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਸੜਕ ਦੇ ਕਾਫੀ ਹਿੱਸੇ ਜਿਸ ਚ ਡੂੰਘੇ ਟੋਏ ਪਏ ਹੋਏ ਹਨ ਤੇ ਸੀਵਰੇਜ਼ ਅਤੇ ਬਾਰਿਸ਼ ਦਾ ਪਾਣੀ ਇਥੇ ਹਮੇਸ਼ਾ ਖੜਾ ਰਹਿੰਦਾ ਹੈ ਕਿਉਂਕਿ ਕਾਫੀ ਸਮੇਂ ਤੋਂ ਬੰਦ ਪਏ ਸੀਵਰੇਜ਼ ਕਾਰਨ ਗੰਦਾ ਪਾਣੀ ਸੜਕਾਂ ‘ਤੇ ਹੀ ਖੜਾ ਰਹਿੰਦਾ ਹੈ।

ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਪਣੇ ਸਾਥੀਆਂ ਅਤੇ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਸੜਕਾਂ ‘ਤੇ ਖੜੇ ਪਾਣੀ ‘ਚ ਝੋਨਾ ਬੀਜ ਆਪਣਾ ਰੋਸ਼ ਪ੍ਰਗਟ ਕੀਤਾ ਗਿਆ ਅਤੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ ਕੀਤੀ ਗਈ।

ਵਿਧਾਇਕ ਕੁਲਤਾਰ ਸੰਧਵਾ ਨੇ ਕਿਹਾ ਕਿ ਸਿਰਫ ਕੋਟਕਪੂਰਾ ਹੀ ਨਹੀਂ ਪੰਜਾਬ ਭਰ ‘ਚ ਇਹੋ ਜਿਹੀ ਸਥਿਤੀ ਬਣੀ ਹੋਈ ਹੈ ਅਤੇ ਸਰਕਾਰ ਪੂਰੀ ਤਰਾਂ ਫੇਲ੍ਹ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਸੀਵਰੇਜ਼ ਦੇ ਪਾਣੀ ਦੀ ਦੇ ਲਈ ਲੱਗੀਆਂ ਮੋਟਰਾਂ ਦੇ ਕਨੈਕਸ਼ਨ ਫੰਡ ਦੀ ਕਮੀ ਕਾਰਨ ਨਹੀਂ ਮਿਲ ਰਹੇ ਜਿਸਦੇ ਚੱਲਦੇ ਗੰਦਾ ਪਾਣੀ ਸੜਕਾਂ ਤੇ ਆ ਰਿਹਾ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਘਟੀਆ ਮਟੀਰੀਅਲ ਵਰਤ ਕੇ ਸੜਕਾਂ ਬਣਾਈਆਂ ਗਈਆਂ ਹਨ ਅਤੇ ਰੋਜ਼ ਇੱਥੇ ਹਾਦਸੇ ਵਾਪਰ ਰਹੇ ਹਨ ਜਿਸ ਦੇ ਚੱਲਦੇ ਸੜਕਾਂ ਤਾਂ ਹੈ ਹੀ ਨਹੀਂ। ਇਸ ਲਈ ਅੱਜ ਇਥੇ ਝੋਨਾ ਬੀਜ ਕੇ ਅਸੀਂ ਆਪਣਾ ਗੁੱਸਾ ਜਾਹਿਰ ਕਰ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ ਕਰ ਰਹੇ ਹਾਂ।ਇਸ ਮੌਕੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਵੋਟਾਂ ਵੇਲੇ ਸਭ ਲਾਰੇ ਲਾ ਕੇ ਚਲੇ ਜਾਂਦੇ ਹਨ ਪਰ ਬਾਅਦ ਚ ਕੋਈ ਵੀ ਉਨ੍ਹਾਂ ਦੀ ਸਾਰ ਨਹੀਂ ਲੈਂਦਾ।

ਇਹ ਵੀ ਪੜੋ:Agricultural University: ਝੋਨੇ ਤੇ ਨਰਮੇ ਦੀ ਬਿਜਾਈ ਹੁਣ ਸੌਖਾਲਾ ਬਣਾਏਗੀ ਇਹ Ludo

ETV Bharat Logo

Copyright © 2024 Ushodaya Enterprises Pvt. Ltd., All Rights Reserved.