ਫ਼ਰੀਦਕੋਟ : ਨੈਫਡ ਦੇ ਡਾਇਰੈਕਟਰ ਗੁਰਚੇਤ ਸਿੰਘ ਢਿਲੋਂ ਨੇ ਸਿਹਤ ਵਿਭਾਗ ਤੇ ਪੰਜਾਬ ਪੁਲਿਸ ਨੂੰ ਪੀਪੀਈ ਕਿੱਟਾਂ, ਸੈਨੇਟਾਇਜ਼ਰ 'ਤੇ ਮਾਸਕ ਵੰਡੇ। ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਗੁਰਚੇਤ ਸਿੰਘ ਢਿਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੁਲਿਸ ਤੇ ਸਿਹਤ ਕਰਮੀਆਂ ਦੀ ਮਦਦ ਕੀਤੀ।
ਕੋਰੋਨਾ ਵਾਇਰਸ ਨਾਲ ਮੂਹਰਲੀ ਕਤਾਰ ਵਿਚ ਖੜ੍ਹੇ ਹੋ ਕੇ ਜੰਗ ਲੜ ਰਹੇ ਡਾਕਟਰ ਤੇ ਪੁਲਿਸ ਮੁਲਾਜ਼ਮਾਂ ਦੀ ਮਦਦ ਲਈ ਜ਼ਰੂਰੀ ਸਮਾਨ 25 ਪੀਪੀਈ ਕਿੱਟਾਂ, 2000 ਮਾਸਕ, 2000 ਹੈਂਡ ਸੈਨੇਟਾਇਜ਼ਰ ਦੀਆਂ ਸ਼ੀਸ਼ੀਆਂ ਤੇ 25 ਐਨ 95 ਮਾਸਕ ਮੁਫ਼ਤ ਦਿੱਤੇ, ਤਾਂ ਜੋ ਡਾਕਟਰੀ ਅਮਲੇ ਅਤੇ ਪੁਲਿਸ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਇਨ੍ਹਾਂ ਚੀਜਾਂ ਨੂੰ ਸੀਨੀਅਰ ਮੈਡੀਕਲ ਅਫ਼ਸਰ ਡਾ. ਚੰਦਰ ਸ਼ੇਖਰ ਤੇ ਐਸਪੀ ਫ਼ਰੀਦਕੋਟ ਸੇਵਾ ਸਿੰਘ ਮਲ੍ਹੀ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆ ਸੀਨੀਅਰ ਮੈਡੀਕਲ ਅਫਸਰ ਡਾ. ਚੰਦਰ ਸ਼ੇਖਰ ਨੇ ਕਿਹਾ ਕਿ ਜੋ ਗੁਰਚੇਤ ਸਿੰਘ ਢਿੱਲੋ ਵੱਲੋਂ ਪੀਪੀਈ ਕਿੱਟਾਂ, ਹੈਂਡ ਸੈਨੇਟਾਈਜ਼ਰ, ਸਰਜੀਕਲ ਮਾਸਕ ਤੇ ਐਨ 95 ਮਾਸਕ ਦਿੱਤੇ ਗਏ ਹਨ, ਇਨ੍ਹਾਂ ਦੀ ਸਿਹਤ ਕਰਮੀਆਂ ਤੇ ਪੁਲਿਸ ਮੁਲਾਜ਼ਮਾਂ ਨੂੰ ਬਹੁਤ ਜ਼ਿਆਦਾ ਲੋੜ ਹੈ। ਇਸ ਕਾਰਜ ਲਈ ਉਨ੍ਹਾਂ ਨੇ ਗੁਰਚੇਤ ਸਿੰਘ ਢਿਲੋਂ ਦਾ ਧੰਨਵਾਦ ਕੀਤਾ।