ਫਰੀਦਕੋਟ: ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ੇ ਦੀ ਰੋਕਥਾਮ ਲਈ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ, ਪਰ ਪੰਜਾਬ ਵਿੱਚ ਨਸ਼ਾ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸੇ ਨਸ਼ੇ ਦੀ ਜੜ੍ਹ ਨੂੰ ਖ਼ਤਮ ਕਰਨ ਲਈ ਫਰੀਦਕੋਟ ਦੇ ਪਿੰਡ ਢਿੱਲਵਾਂ ਖੁਰਦ ਦੀ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਨੂੰ ਉਸ ਵਕਤ ਆਪਣੀ ਜਾਨ ਗਵਾਉਣੀ ਪਈ, ਜਦੋਂ ਉਸ ਵੱਲੋਂ ਪਿੰਡ ਵਿੱਚ ਵਿਕਦੇ ਨਸ਼ੇ ਨੂੰ ਲੈਕੇ ਨਸ਼ਾ ਤਸਕਰਾਂ ਦਾ ਵਿਰੋਧ ਕੀਤਾ ਅਤੇ ਇਸ ਤਕਰਾਰ ਦੌਰਾ ਨਸ਼ਾ ਵੇਚਣ ਵਾਲਿਆਂ ਨੇ ਗੋਲੀ ਮਾਰਕੇ ਨੌਜਵਾਨ ਦਾ ਕਤਲ ਕਰ ਦਿੱਤਾ।
ਮੁਲਜ਼ਮ ਗ੍ਰਿਫ਼ਤਾਰ: ਇਸ ਦੌਰਾਨ ਹੀ ਪੁਲਿਸ ਵੱਲੋਂ ਜਾਂਚ ਦੌਰਾਨ 2 ਮਹਿਲਾਵਾਂ ਅਤੇ 1 ਨਾਬਾਲਿਗ ਸਮੇਤ 5 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ 2 ਮਹਿਲਾਵਾਂ ਤੇ ਗੋਲੀ ਚਲਾਉਣ ਵਾਲੇ 1 ਵਿਅਕਤੀ ਨੂੰ ਪਹਿਲਾਂ ਹੀ ਗਿਰਫ਼ਤਾਰ ਕਰ ਲਿਆ ਗਿਆ ਸੀ, ਪਰ 2 ਮੁਲਜ਼ਮ ਹਾਲੇ ਵੀ ਫ਼ਰਾਰ ਚੱਲ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ।
- ਰਾਜ ਸਭਾ 'ਚ ਦਿੱਲੀ ਸੇਵਾ ਬਿੱਲ 'ਤੇ ਬੋਲੇ ਸਾਂਸਦ ਰਾਘਵ ਚੱਢਾ, ਕਿਹਾ- ਬਿੱਲ ਰਾਹੀਂ ਭਾਜਪਾ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਦਿੱਤੀ ਚੁਣੌਤੀ
- Card Throwing World Champion: ਇੱਕ ਮਿੰਟ 'ਚ 18 ਤਰਬੂਜਾਂ 'ਤੇ ਕਾਰਡ ਸੁੱਟ ਕੇ ਬਣਾਇਆ ਗਿਨੀਜ਼ ਵਰਲਡ ਰਿਕਾਰਡ, ਚੀਨ ਨੂੰ ਪਛਾੜਿਆ
- Negligence Of Power Department: ਬਿਜਲੀ ਵਿਭਾਗ ਦੀ ਲਾਪਰਵਾਹੀ ਨੇ 8 ਪਸ਼ੂਆਂ ਦੀ ਲਈ ਜਾਨ, ਭੱਜ ਕੇ ਬਚਿਆ ਪਸ਼ੂ ਪਾਲਕ
ਨਸ਼ੇ ਦੇ ਕਾਰੋਬਾਰੀਆਂ ਦਾ ਪਰਦਾਫਾਸ: ਇਸ ਮਾਮਲੇ ਦੀ ਜਾਣਕਰੀ ਦਿੰਦੇ ਹੋਏ ਐਸ.ਐਸ.ਪੀ ਫਰੀਦਕੋਟ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਅਵਤਾਰ ਸਿੰਘ ਤਿਆਰੀ ਜੋ ਨਸ਼ੇ ਦਾ ਕਾਰੋਬਾਰ ਕਰਦਾ ਸੀ ਅਤੇ ਇਸਦਾ ਸਾਥੀ ਅਮਨਦੀਪ ਸਿੰਘ ਜਿਸ ਵੱਲੋਂ ਗੋਲੀ ਚਲਾਈ ਗਈ ਸੀ ਅਤੇ 2 ਮਹਿਲਾਵਾਂ ਜਿੰਨ੍ਹਾਂ ਵੱਲੋਂ ਇਨ੍ਹਾਂ ਨੂੰ ਉਕਸਾਇਆ ਗਿਆ ਸੀ, ਇਹਨਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਨਾਬਾਲਿਗ ਵੀ ਸ਼ਾਮਲ ਹੈ, ਜਿਸ ਜੋ ਨਸ਼ੇ ਦੇ ਕਾਰੋਬਾਰ ਵਿੱਚ ਆਪਣੇ ਪਿਤਾ ਦਾ ਸਾਥ ਦਿੰਦਾ ਸੀ, ਪੁਲਿਸ ਨੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਮੁਲਜ਼ਮਾਂ ਵੱਲੋਂ ਕਤਲ ਲਈ ਇਸਤੇਮਾਲ ਕੀਤਾ ਦੇਸੀ ਪਿਸਤੌਲ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ। ਜਿਸ ਬਾਰੇ ਪਤਾ ਲੱਗਾ ਹੈ ਕਿ ਅਮਨਦੀਪ ਨੇ ਇਹ ਪਿਸਤੌਲ ਕੁੱਝ ਦਿਨ ਪਹਿਲਾਂ ਹੀ ਆਪਣੇ ਕਿਸੇ ਰਿਸ਼ਤੇਦਾਰ ਤੋਂ ਖਰੀਦਿਆ ਸੀ, ਜਿਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।