ਫਰੀਦਕੋਟ : ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਹਵਾ ਨੂੰ ਉਡਾਰੀਆਂ ਲਾਉਂਦੇ ਖੁਦ ਆਪਣੇ ਹੱਥੀਂ ਬਣਾ ਕੇ ਸੱਚਮੁੱਚ ਦਿਖਣ ਵਾਲੇ ਹਵਾਈ ਜਹਾਜ਼ ਤਿਆਰ ਕਰਦਾ ਹੈ ਯਾਦਵਿੰਦਰ ਸਿੰਘ ਖੋਖਰ। ਤੁਸੀਂ ਵੀ ਦੇਖ ਕੇ ਦੰਗ ਰਹਿ ਜਾਵੋਗੇ।
ਜੈਤੋ ਦੇ ਨਾਲ ਲੱਗਦੇ ਪਿੰਡ ਸਿਰੀਏ ਵਾਲਾ ਵਿਖੇ ਯਾਦਵਿੰਦਰ ਸਿੰਘ ਖੋਖਰ ਵੱਲੋਂ ਅਜਿਹੇ ਹਵਾਈ ਜਹਾਜ਼ ਤਿਆਰ ਕੀਤੇ ਜਾਂਦੇ ਹਨ ਜੋ ਸੱਚਮੁੱਚ ਦੀ ਤਰ੍ਹਾਂ ਦਿਖਾਈ ਦਿੰਦੇ ਹਨ। ਜਿਨ੍ਹਾਂ ਨੂੰ ਤੁਸੀਂ ਵੀ ਦੇਖ ਕੇ ਹੈਰਾਨ ਰਹਿ ਜਾਓਗੇ। ਇਹ ਜਹਾਜ਼ ਸਿਰਫ ਦੇਖਣ ਨੂੰ ਹੀ ਨਹੀਂ ਬਲਕਿ ਆਸਮਾਨ ਵਿੱਚ ਉਡਾਰੀਆਂ ਵੀ ਲਗਾਉਂਦੇ ਹਨ। ਜਦੋਂ ਇਹ ਜਹਾਜ਼ ਆਸਮਾਨ ਵਿੱਚ ਉਡਾਰੀਆਂ ਲਾਉਂਦੇ ਹਨ ਤਾਂ ਤੁਸੀਂ ਇਹ ਵੀ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਹ ਅਸਲੀ ਜਹਾਜ਼ ਉਡਾਣ ਭਰ ਰਹੇ ਹਨ ਜਾਂ ਯਾਦਵਿੰਦਰ ਸਿੰਘ ਵੱਲੋਂ ਤਿਆਰ ਕੀਤੇ ਜਹਾਜ਼।
2007 ਵਿੱਚ ਇੰਗਲੈਂਡ ਜਾਣ ਦਾ ਮੌਕਾ ਮਿਲਿਆ
ਜਦੋਂ ਇਸ ਬਾਰੇ ਯਾਦਵਿੰਦਰ ਸਿੰਘ ਖੋਖਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸ਼ੌਕ ਮੈਨੂੰ 2007 ਵਿੱਚ ਇੰਗਲੈਂਡ ਜਾਣ ਦਾ ਮੌਕਾ ਮਿਲਿਆ ਜਿੱਥੇ ਜਾ ਕੇ ਮੈਂ ਜਹਾਜ਼ ਉੱਡਣ ਦਾ ਸ਼ੌਅ ਦੇਖਿਆ ਤਾਂ ਸ਼ੌਅ ਨੂੰ ਦੇਖ ਕੇ ਮੇਰੇ ਮਨ ਵਿੱਚ ਵੀ ਸ਼ੌਕ ਜਾਗਿਆ ਕਿ ਮੈਂ ਵੀ ਜਹਾਜ਼ ਬਣਾਵਾਂ ਤੇ ਹਵਾ ਵਿੱਚ ਉੱਡਾਵਾਂ। ਉਨ੍ਹਾਂ ਨੇ ਕਿਹਾ ਕਿ ਇਹਨਾਂ ਜਹਾਜ਼ਾਂ ਨੂੰ ਆਪਣੇ ਘਰ ਵਿੱਚ ਹੀ ਬਣਾਈ ਵਰਕਸ਼ਾਪ ਵਿੱਚ ਹੀ ਤਿਆਰ ਕੀਤਾ ਜਾਂਦਾ ਹੈ। ਇਨ੍ਹਾਂ ਜਹਾਜ਼ਾਂ ਨੂੰ ਤਿਆਰ ਕਰਨ ਲਈ ਥਰਮੋਕੋਲ , ਬੈਟਰੀ ਅਤੇ ਮੋਟਰਾਂ ਆਦਿ ਦੀ ਲੋੜ ਪੈਂਦੀ ਹੈ ਜਿਸ ਨਾਲ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ।
ਜਹਾਜ਼ਾਂ ਦੀ ਕੀਮਤ 20 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਕੇ ਲੱਖਾਂ ਰੁਪਏ 'ਚ
ਇਨ੍ਹਾਂ ਜਹਾਜਾਂ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਹਨ ਤੇ ਇਨ੍ਹਾਂ ਜਹਾਜ਼ਾਂ ਦੀ ਉਡਾਨ ਦੇਖ ਕੇ ਲੋਕ ਦੰਗ ਰਹਿ ਜਾਂਦੇ ਹਨ। ਉਨ੍ਹਾਂ ਜਹਾਜ਼ਾਂ ਦੀ ਕੀਮਤ 20 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਕੇ ਲੱਖਾਂ ਰੁਪਏ ਖਰਚ ਆ ਜਾਂਦੇ ਹਨ। ਇਨ੍ਹਾਂ ਜਹਾਜ਼ਾਂ ਨੂੰ ਮਿਲਟਰੀ ਫੋਰਸ ਤੋਂ ਇਲਾਵਾ ਪੜ੍ਹਾਈ ਵਾਲੇ ਬੱਚਿਆਂ ਵੱਲੋਂ ਖਰੀਦੇ ਹਨ। ਇਹ ਜਹਾਜ਼ ਆਸਮਾਨ ਵਿਚ ਹਜ਼ਾਰ ਮੀਟਰ ਤੱਕ ਉਡਾਰੀਆਂ ਲਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਕੰਮ ਵਿੱਚ ਮੇਰੇ ਬੱਚਿਆਂ ਵੱਲੋਂ ਮੈਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਵਿਗਿਆਨਕ ਯੁੱਗ ਵਿੱਚ ਮਨੁੱਖ ਦੀ ਦਿਮਾਗੀ ਸ਼ਕਤੀ ਦਾ ਅੰਦਾਜ਼ਾ ਯਾਦਵਿੰਦਰ ਦੀ ਸੋਚ ਤੋਂ ਲਗਾਇਆ ਜਾ ਸਕਦਾ ਹੈ। ਉਸ ਦੁਆਰਾ ਕੀਤੇ ਉਪਰਾਲੇ ਤੋਂ ਤਰੀਕੇ ਕਰਨ ਵਾਲੇ ਹੋਰ ਵਿਅਕਤੀਆਂ ਲਈ ਵੀ ਨਵੇਂ ਰਸਤੇ ਖੋਲੇਗਾ।