ਜੈਤੋ: ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ (Aam Aadmi Party government) ਦਾ ਅਸਰ ਦੇਖਣ ਨੂੰ ਮਿਲਣ ਲੱਗ ਪਿਆ ਹੈ, ਜਿਸ ਦੇ ਚਲਦਿਆਂ ਨਸ਼ਿਆਂ ਖ਼ਿਲਾਫ਼ ਜੈਤੋ ਪੁਲਿਸ ਨੇ ਮੋਰਚਾ ਖੋਲ ਲਿਆ ਤੇ ਵੱਡੀ ਕਾਰਵਾਈ ਆਰੰਭ (major operation against drugs) ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਜੈਤੋ ਪੁਲਿਸ ਦੇ ਐਸ ਐੱਚ ਓ ਗੁਰਮੀਤ ਸਿੰਘ ਵੱਲੋਂ ਆਪਣੀ ਪੂਰੀ ਹੀ ਟੀਮ ਨਾਲ ਪਿੰਡ ਦਬੜੀਖਾਨਾ ਦੇ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਗਈ ਤੇ ਇੱਕ ਪੂਰਾ ਸਰਚ ਅਪਰੇਸ਼ਨ ਕੀਤਾ ਗਿਆ।
ਇਹ ਵੀ ਪੜੋ: ਸੀਐੱਮ ਮਾਨ ਵੱਲੋਂ ਜਾਰੀ ਨੰਬਰ ’ਤੇ ਪਹਿਲੀ ਸ਼ਿਕਾਇਤ, ਜਾਣੋ ਮਾਮਲਾ
ਇਸ ਮੌਕੇ ਥਾਨਾ ਮੁਖੀ ਗੁਰਮੀਤ ਸਿੰਘ ਵੱਲੋਂ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ ਤੇ ਅਪੀਲ ਕੀਤੀ ਗਈ ਕਿ ਜੋ ਵੀ ਵਿਅਕਤੀ ਨਸ਼ੇ ਵੇਚਦਾ ਫੜਿਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਤੇ ਤੁਸੀਂ ਪੁਲਿਸ ਦੀ ਮਦਦ ਬਿਨਾਂ ਨਾਮ ਦੱਸੇ ਗੁਪਤ ਤਰੀਕੇ ਨਾਲ ਵੀ ਕਰ ਸਕਦੇ ਹੋ। ਪਿੰਡ ਵਿੱਚ ਜੋ ਵੀ ਨਸ਼ਾ ਵੇਚਦਾ ਹੈ ਉਸ ਦੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਤਾਂ ਜੋ ਅਸੀਂ ਇਸ ਤਰਾਂ ਦੇ ਵਿਅਕਤੀਆਂ ਨੂੰ ਜੇਲ ਭੇਜ ਸਕੀਏ।
ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲਿਸ ਨੂੰ ਵਿਸ਼ਵਾਸ ਦੁਆਇਆ ਕਿ ਉਹ ਜੋ ਵੀ ਸਮਾਜ ਵਿਰੋਧੀ ਕੰਮ ਕਰੇਗਾ ਅਸੀਂ ਉਸ ਦੀ ਜਾਣਕਾਰੀ ਪੁਲਿਸ ਨੂੰ ਦੇਵਾਗੇ। ਇਸ ਮੌਕੇ ’ਤੇ ਇਹਨਾਂ ਨਾਲ ਇੰਸਪੈਕਟਰ ਸੁਖਚੈਨ ਕੌਰ, ਏ ਐਸ ਆਈ ਸ਼ਮਸ਼ੇਰ ਸਿੰਘ, ਮਨਦੀਪ ਸਿੰਘ, ਜਗਤਾਰ ਸਿੰਘ ਜੱਗੂ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਆਦੀ ਹਾਜ਼ਰ ਸਨ।
ਇਹ ਵੀ ਪੜੋ: ਮੁੱਖ ਮੰਤਰੀ ਵੱਲੋਂ ਚੋਹਲਾ ਸਾਹਿਬ ਹਾਦਸੇ 'ਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦਾ ਐਲਾਨ