ਫਰੀਦਕੋਟ: ਨਗਰ ਕੌਂਸਲ ਚੋਣਾਂ ਦੇ ਨਤੀਜੇ ਆ ਗਏ ਹਨ। ਦੱਸ ਦਈਏ ਕਿ ਵੋਟਾਂ ਦੀ ਗਿਣਤੀ ਸਵੇਰ 9 ਵਜੇ ਤੋਂ ਸ਼ੁਰੂ ਹੋਈ ਸੀ। ਫਰੀਦਕੋਟ ਨਗਰ ਕੌਂਸਲ ਵਿਖੇ 24 ਵਾਰਡਾਂ ਤੇ ਨਗਰ ਨਿਗਮ ਚੋਣਾਂ ਦੇ ਨਤੀਜੇ ਆਏ ਸਨ। ਕਿਉਂਕਿ 1 ਸੀਟ ਤੇ ਅਕਾਲੀ ਦਲ ਦੇ ਉਮੀਦਵਾਰ ਖਿਲਾਫ ਪਰਚੇ ਦਰਜ ਹੋਣ ਤੋਂ ਬਾਅਦ ਕਾਂਗਰਸੀ ਉਮੀਦਵਾਰ ਬਿਨਾਂ ਮੁਕਾਬਲੇ ਕੀਤੇ ਜੇਤੂ ਰਹੇ ਸੀ।
24 ਵਾਰਡਾਂ ਵਿਚੋਂ 16 ’ਚ ਕਾਂਗਰਸ ਪਾਰਟੀ ਰਹੀ ਜੇਤੂ
ਦੱਸ ਦਈਏ ਕਿ 24 ਵਾਰਡਾਂ ਚ ਪਈਆਂ ਵੋਟਾਂ ਦੀ ਗਿਣਤੀ ਹੋਈ। ਜਿਸ ਤੋਂ ਬਾਅਦ 24 ਚੋਂ 16 ਸੀਟਾਂ ਕਾਂਗਰਸੀ ਪਾਰਟੀ ਨੂੰ ਮਿਲੀਆਂ, ਜਦਕਿ ਅਕਾਲੀ ਦਲ ਨੂੰ 7 ਅਤੇ ਆਮ ਆਦਮੀ ਪਾਰਟੀ ਨੂੰ 1 ਅਤੇ 1 ਹੀ ਆਜਾਦ ਉਮੀਦਵਾਰ ਨੂੰ ਸੀਟ ਮਿਲੀ ਹੈ। ਇਸੇ ਦੌਰਾਨ ਜਿੱਥੇ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੇ ਲੋਕਾਂ ਦੇ ਫਤਵੇ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ।
ਕਾਂਗਰਸ ਪਾਰਟੀ ’ਤੇ ਲਗਾਏ ਹੇਰਾ ਫੇਰੀ ਦੇ ਇਲਜ਼ਾਮ
ਉੱਥੇ ਹੀ ਵਾਰਡ ਨੰਬਰ 24 ਵਿਚੋਂ ਆਜਾਦ ਤੌਰ ’ਤੇ ਚੋਣ ਲੜੀ ਇਕ ਉਮੀਦਵਾਰ ਅਤੇ ਉਸ ਦੇ ਰਿਸ਼ਤੇਦਾਰ ਵੱਲੋਂ ਇਸ ਵਾਰਡ ਤੋਂ ਕਾਂਗਰਸ ਪਾਰਟੀ ਦੇ ਜੇਤੂ ਰਹੇ ਉਮੀਦਵਾਰ ’ਤੇ ਵੋਟਾਂ ਦੀ ਗਿਣਤੀ ਵਿਚ ਹੇਰਾ ਫੇਰੀ ਦੇ ਇਲਜਾਂਮ ਲਗਾਏ ਹਨ। ਜਦੋ ਕਿ ਕਾਂਗਰਸ ਪਾਰਟੀ ਦੇ ਜੇਤੂ ਰਹੇ ਉਮੀਦਵਾਰ ਨੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਫਰੀਦਕੋਟ ਵਿਚ ਨਗਰ ਕੌਂਸਲ ਚੋਣਾਂ ਵਿਚ ਕਿਸੇ ਵੀ ਤਰਾਂ ਦੀ ਕੋਈ ਧੱਕੇਸਾਹੀ ਨਹੀਂ ਹੋਈ। ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਦਿਆਂ ਉਹਨਾਂ ਨੂੰ ਜੇਤੂ ਬਣਾਇਆ ਹੈ।