ETV Bharat / state

ਬੇਸਹਾਰਾ ਪਸ਼ੂਆਂ ਨੂੰ ਮਿਲਿਆ ਸਹਾਰਾ - ਪੰਜਾਬ ਸਰਕਾਰ ਦੇ ਆਦੇਸ਼ਾਂ

ਫਰੀਦਕੋਟ : ਲਗਾਤਰ ਹਾਦਸਿਆਂ ਦਾ ਕਾਰਨ ਬਣ ਰਹੇ ਬੇਸਹਾਰਾ ਪਸ਼ੂਆਂ ਜਿਨ੍ਹਾਂ ਕਾਰਨ ਕਈ ਕੀਮਤੀ ਜਾਨਾਂ ਜ਼ਾ ਚੁੱਕੀਆਂ ਹਨ ਤੇ ਕਈ ਲੋਕ ਗੰਭੀਰ ਜ਼ਖਮੀ ਹੋ ਚੁਕੇ ਹਨ। ਜਿਸ ਨੂੰ ਧਿਆਨ ਚ ਰੱਖਦੇ ਹੋਏ ਅਤੇ ਇਸ ਤੋਂ ਇਲਾਵਾ ਬੇਸਹਾਰਾ ਪਸ਼ੂਆਂ ਤੇ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਅੱਜ ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਮੁਹਿੰਮ ਦਾ ਆਗਾਜ਼ ਕੀਤਾ ਗਿਆ।

ਬੇਸਹਾਰਾ ਪਸ਼ੂਆਂ ਨੂੰ ਮਿਲਿਆ ਸਹਾਰਾ
ਬੇਸਹਾਰਾ ਪਸ਼ੂਆਂ ਨੂੰ ਮਿਲਿਆ ਸਹਾਰਾ
author img

By

Published : Jun 17, 2021, 9:40 PM IST

ਫਰੀਦਕੋਟ : ਲਗਾਤਰ ਹਾਦਸਿਆਂ ਦਾ ਕਾਰਨ ਬਣ ਰਹੇ ਬੇਸਹਾਰਾ ਪਸ਼ੂਆਂ ਜਿਨ੍ਹਾਂ ਕਾਰਨ ਕਈ ਕੀਮਤੀ ਜਾਨਾਂ ਜ਼ਾ ਚੁੱਕੀਆਂ ਹਨ ਤੇ ਕਈ ਲੋਕ ਗੰਭੀਰ ਜ਼ਖਮੀ ਹੋ ਚੁਕੇ ਹਨ। ਜਿਸ ਨੂੰ ਧਿਆਨ ਚ ਰੱਖਦੇ ਹੋਏ ਅਤੇ ਇਸ ਤੋਂ ਇਲਾਵਾ ਬੇਸਹਾਰਾ ਪਸ਼ੂਆਂ ਤੇ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਅੱਜ ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਜਿਸ ਤਹਿਤ ਸ਼ਹਿਰ ਵਿੱਚੋਂ ਬੇਸਹਾਰਾ ਪਸ਼ੂਆਂ ਨੂੰ ਇਕੱਤਰ ਕਰ ਅਲਗ ਅਲਗ ਗਊਸ਼ਾਲਾਵਾਂ ਚ ਭੇਜਿਆ ਜਵੇਗਾ। ਜਿਥੇ ਉਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ।

ਬੇਸਹਾਰਾ ਪਸ਼ੂਆਂ ਨੂੰ ਮਿਲਿਆ ਸਹਾਰਾ
ਮੀਡਿਆ ਨੂੰ ਜਾਣਕਰੀ ਦਿੰਦੇ ਹੋਏ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਅੰਦਰ ਆ ਰਹੀ ਅਵਾਰਾ ਪਸ਼ੂਆਂ ਦੀ ਸਮੱਸਿਆ ਜਿਨ੍ਹਾਂ ਦੇ ਚੱਲਦੇ ਵਾਪਰੇ ਅਨੇਕਾਂ ਹਾਦਸਿਆਂ ਕਾਰਨ ਗਈਆਂ ਕੀਮਤੀ ਜਾਨਾਂ ਨੂੰ ਧਿਆਨ ਚ ਰੱਖਦੇ ਹੋਏ। ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਅਲਗ ਅਲੱਗ ਗਊਸ਼ਾਲਾਵਾਂ ਚ ਰਖਿਆ ਜਵੇਗਾ। ਜਿਥੇ ਇਨ੍ਹਾਂ ਦੀ ਦੇਖ ਰੇਖ ਅਤੇ ਸਾਂਭ ਸੰਭਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਵੱਲੋਂ ਬਿਮਾਰ ਪਸ਼ੂਆਂ ਦਾ ਇਲਾਜ ਕੀਤਾ ਜਵੇਗਾ ਅਤੇ ਸਮੇਂ ਸਮੇਂ ਤੇ ਉਨ੍ਹਾਂ ਦਾ ਮੁਆਇਨਾ ਕੀਤਾ ਜਵੇਗਾ।

ਇਸ ਤੋਂ ਇਲਾਵਾ ਹਾਈਟੈਕ ਗਊਸ਼ਾਲਾਵਾਂ ਦਾ ਨਿਰਮਾਣ ਕੀਤਾ ਗਿਆ ਹੈ ਜਿਥੇ ਹਰ ਤਰਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਗਊ ਸ਼ਲਾਵਾਂ ਚ ਮਾੜੇ ਪ੍ਰਬੰਧਾਂ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਗਊਸ਼ਾਲਾਵਾਂ ਦੇ ਪ੍ਰਬੰਧਾਂ ਤੇ ਕੜੀ ਨਜ਼ਰ ਰੱਖੀ ਜਾਵੇਗੀ ਤਾਂ ਜੋ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ। ਗਊ ਸੇਸ ਦੇ ਨਾਮ ਤੇ ਕਰੋੜਾਂ ਰੁਪਏ ਇਕੱਠੇ ਕਰ ਪਸ਼ੂਆਂ ਕਾਰਨ ਹਾਦਸਿਆਂ ਚ ਜਾਨ ਗਵਾਉਣ ਵਾਲਿਆ ਅਤੇ ਜਖਮੀਆਂ ਦੇ ਇਲਾਜ ਸਬੰਧੀ ਕਿਸੇ ਕਿਸਮ ਦੀ ਮਦਦ ਨਾ ਕਰੇ ਜਾਣ ਦੇ ਸਵਾਲ ਤੇ ਗੋਲਮੋਲ ਜਵਾਬ ਦਿੰਦੇ ਹੋਏ। ਉਨ੍ਹਾਂ ਕਿਹਾ ਕਿ ਇਹ ਪੈਸਾ ਜੋ ਗਊ ਸੇਸ ਦੇ ਰੂਪ ਚ ਇਕੱਤਰ ਹੁੰਦਾ ਹੈ। ਉਸ ਨੂੰ ਅਲਗ ਅਲੱਗ ਗਊਸ਼ਾਲਾਵਾਂ ਦੇ ਪ੍ਰਬੰਧਾਂ ਲਈ ਖਰਚ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ:ਕੱਚੇ ਅਧਿਆਪਕਾਂ ਦੀ ਸਿਖਿਆ ਮੰਤਰੀ ਨਾਲ ਬੈਠਕ ਅੱਜ

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਈ ਗਊਸ਼ਾਲਾ ਚੋ ਫਿਰ ਤੋਂ ਪਸ਼ੂਆਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਜਿਸ ਨੂੰ ਲੈਕੇ ਪਸ਼ੂਆਂ ਦੀ ਟੇਗਿੰਗ ਕੀਤੀ ਜਾਵੇਗੀ ਅਤੇ ਪੂਰਾ ਰਿਕਾਰਡ ਰਖਿਆ ਜਵੇਗਾ ਤਾਂ ਜੋ ਐਸਾ ਦੋਬਾਰਾ ਨਾ ਹੋ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.