ਫ਼ਰੀਦਕੋਟ: ਪੰਜਾਬ 'ਚ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਵਿੱਚ ਤਬਦੀਲ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸਮਾਰਟ ਸਕੂਲ ਬਣਾਉਣ ਲਈ ਸਕੂਲਾਂ ਦੇ ਸਟਾਫ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਪੰਜਾਬ ਵਿੱਚ ਸਭ ਤੋਂ ਵੱਧ ਸੁੰਦਰ ਅਤੇ ਹਰ ਪੱਖੋਂ ਸਕੂਲ ਦੀਆਂ ਉਪਲਬਧੀਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਇੱਕ ਉੱਤਮ ਵਿਦਿਆਲਿਆ ਐਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਇਹ ਐਵਾਰਡ ਮਿਲਿਆ ਹੈ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਸੁੱਖਣਵਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ (Govt School Faridkot Village Sukhan Wala) ਨੂੰ ਜਿਸ ਦੀ ਨੁਹਾਰ ਬਦਲਣ ਲਈ ਸਭ ਤੋਂ ਵੱਡਾ ਯੋਗਦਾਨ ਦੇਖਣ ਨੂੰ ਮਿਲਿਆ ਸਕੂਲ ਦੇ ਮੁੱਖ ਅਧਿਆਪਕ ਗੁਰਦਵਿੰਦਰ ਸਿੰਘ ਦਾ, ਜਿਸ ਨੇ ਪਿੰਡ ਵਾਸੀਆਂ ਅਤੇ NRI ਸੱਜਣਾ ਦੇ ਸਹਿਯੋਗ ਸਦਕਾ ਸਕੂਲ ਦੀ ਨੁਹਾਰ ਨੂੰ ਇਨ੍ਹਾਂ ਕੁ ਸੁੰਦਰ ਬਣਾ ਦਿੱਤਾ ਜਿਸ ਲਈ ਸਰਕਾਰ ਵੱਲੋਂ ਇਸ ਸਕੂਲ ਨੂੰ ਐਵਾਰਡ ਨਾਲ ਨਿਵਾਜਨਾ ਪਿਆ।
ਸਕੂਲ ਪ੍ਰਿੰਸੀਪਲ ਦਾ ਅਹਿਮ ਯੋਗਦਾਨ: ਸਕੂਲ ਵਿੱਚ ਹਾਲ ਹੀ ਦੇ ਸਮੇਂ ਵਿੱਚ ਹੋਈਆਂ ਤਬਦੀਲੀਆਂ ਅਤੇ ਸੁਧਾਰਾਂ ਨੂੰ ਮਾਨਤਾ ਦਿੰਦੇ ਹੋਏ ਇਹ ਪੁਰਸਕਾਰ ਦਿੱਤਾ ਗਿਆ ਹੈ। ਐਵਾਰਡ ਪ੍ਰਾਪਤ ਕਰਨ ਵਾਲੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾ ਮੁੱਖ ਗੇਟ ਸਕੂਲ ਦੇ ਸੁਧਾਰ ਲਈ ਆਪਣੇ ਆਪ ਵਿੱਚ ਆਪਣੀ ਵਿਸ਼ੇਸ਼ਤਾ ਦੱਸਦਾ ਹੈ। ਸਾਲ 2019 ਵਿੱਚ ਸਕੂਲ ਦੇ ਕਮਰਿਆਂ ਦੇ ਹਾਲਾਤ ਇਨੇ ਕੁ ਮਾੜੇ ਸਨ ਕਿ ਦੇਖਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਮੁੱਖ ਅਧਿਆਪਕ ਵੱਲੋ 2019 ਵਿੱਚ ਅਹੁਦਾ ਸੰਭਾਲਦੇ ਹੀ ਸਕੂਲ ਦੀ ਦਿੱਖ ਸੁਧਾਰਨ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਅਤੇ ਉਨ੍ਹਾਂ ਪਿੰਡ ਦੇ ਸਹਿਯੋਗ ਸਮੇਤ ਪਿੰਡ ਦੇ ਪ੍ਰਵਾਸੀ ਭਾਰਤੀ ਲੋਕਾਂ ਤੋਂ ਵੀ ਇਸ ਲਈ ਮਦਦ ਲਈ ਅਤੇ 2023 ਵਿੱਚ ਸਕੂਲ ਦੀ ਸੁਧਾਰੀ ਗਈ ਦਿਖ ਦਾ ਪੰਜਾਬ ਸਰਕਾਰ ਨੇ ਮੁੱਲ ਪਾ ਦਿੱਤਾ।
ਸਕੂਲ ਦੀ ਖਾਸੀਅਤ: ਅੱਜ ਸਕੂਲ ਦੇ ਮੁੱਖ ਅਧਿਆਪਕ ਦੀ ਸ਼ਲਾਘਾ ਪੂਰੇ ਇਲਾਕੇ ਵਿੱਚ ਹੋ ਰਹੀ ਹੈ। ਅਫਸਰ ਖੁਦ ਸ਼ਲਾਘਾ ਕਰਦੇ ਦਿਖਾਈ ਦੇ ਰਹੇ ਹਨ। ਇੱਥੇ ਹੀ ਬਸ ਨਹੀਂ, ਹੁਣ ਤੱਕ ਸਕੂਲ ਵਿੱਚ ਸਫਾਈ ਕਰਮਚਾਰੀਆਂ ਦੀ ਤਨਖਾਹ ਮੁੱਖ ਅਧਿਆਪਕ ਆਪਣੀ ਜੇਬ ਵਿੱਚੋਂ ਦਿੰਦੇ ਆ ਰਹੇ ਸੀ। ਇਸ ਤੋਂ ਇਲਾਵਾ ਸਕੂਲ ਵਿੱਚ ਵੱਡੀ ਗੱਲ ਦੇਖਣ ਨੂੰ ਮਿਲੀ ਕਿ ਪਿੰਡ ਦੇ ਹੀ ਇੱਕ ਲੜਕਾ ਅਤੇ ਲੜਕੀ ਜਿਨ੍ਹਾਂ ਚਾਰ-ਚਾਰ ਦੇ ਕਰੀਬ MA ਕੀਤੀਆਂ ਹੋਈਆਂ ਹਨ ਉਹ ਬੱਚਿਆਂ ਨੂੰ ਮੁਫ਼ਤ ਪੜਾ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਸਕੂਲ ਵਿੱਚ ਹਰ ਸੁਵਿਧਾ: ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਗੁਰਦਵਿੰਦਰ ਸਿੰਘ ਨੇ ਦੱਸਿਆ ਕਿ 16 ਸਤੰਬਰ 2019 ਵਿੱਚ ਉਨ੍ਹਾਂ ਵੱਲੋਂ ਮੁੱਖ ਅਧਿਆਪਕ ਦੇ ਤੌਰ ਉੱਤੇ ਅਹੁਦਾ ਸੰਭਾਲਨ ਉਪਰੰਤ ਹੀ ਸਕੂਲ ਦੀ ਮਾੜੀ ਹਾਲਤ ਸੁਧਾਰਨ ਦਾ ਫੈਸਲਾ ਕੀਤਾ ਅਤੇ ਇਸ ਬਾਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਆਪਣੇ ਉੱਚ ਅਧਿਕਾਰੀਆ ਸਮੇਤ ਪੰਜਾਬ ਸਰਕਾਰ ਦੇ ਅਧੀਨ ਵੀ ਸਕੂਲ ਦੀ ਸਥਿਤੀ ਲਿਆਂਦੀ। ਉਨ੍ਹਾਂ ਦੱਸਿਆ ਕਿ ਸਕੂਲ ਦੇ ਕਮਰਿਆਂ ਦੇ ਹਾਲਾਤ ਬਹੁਤ ਮਾੜੇ ਸਨ ਜਿਸ ਵਿੱਚੋਂ ਦੋ ਕਮਰੇ ਪੂਰੀ ਤਰ੍ਹਾਂ ਖ਼ਸਤਾ ਹੋ ਚੁੱਕੇ ਸੀ। ਇਸ ਤੋਂ ਬਾਅਦ ਸਰਕਾਰ ਵੱਲੋਂ ਸਕੂਲ ਵਿੱਚ ਤਿੰਨ ਕਮਰੇ ਬਣਾਉਣ ਲਈ ਗ੍ਰਾਂਟ ਭੇਜੀ ਗਈ। ਉਨ੍ਹਾਂ ਨੇ ਇਸ ਗ੍ਰਾਂਟ ਦੀ ਸਹੀ ਵਰਤੋਂ ਕਰਦਿਆਂ ਪਿੰਡ ਵਾਸੀਆਂ, NRI ਸੱਜਣਾ ਦੇ ਸਹਿਯੋਗ ਨਾਲ ਚਾਰ ਕਮਰੇ ਅਤੇ ਇੱਕ ਵੱਡਾ ਹਾਲ ਬਣਾਇਆ। ਹੁਣ ਸਕੂਲ ਵਿੱਚ ਇੱਕ ਵੱਡਾ ਹਾਲ ਅਤੇ ਛੇ ਕਮਰੇ ਹਨ। ਉਨਾਂ ਕਿਹਾ ਸਕੂਲ ਵਿੱਚ ਹਰ ਸੁਵਿਧਾ ਹੈ ਜਿਸ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਈ, ਪਰ ਉਸ ਮਿਹਨਤ ਦਾ ਨਤੀਜਾ ਸਾਹਮਣੇ ਹੈ।
2 ਨੌਜਵਾਨ ਅਧਿਆਪਿਕ ਮੁਫ਼ਤ ਦੇ ਰਹੇ ਸਿੱਖਿਆ: ਇਸ ਮੌਕੇ ਸਕੂਲ ਵਿੱਚ ਬੱਚਿਆ ਨੂੰ ਮੁਫ਼ਤ ਪੜਾਈ ਕਰਵਾ ਰਹੇ ਨੌਜਵਾਨ ਲੜਕੇ ਗੁਰਵਿੰਦਰ ਸਿੰਘ ਅਤੇ ਲੜਕੀ ਵੀਰਪਾਲ ਕੌਰ ਨੇ ਕਿਹਾ ਕਿ ਉਹ ਬਿਨਾਂ ਕਿਸੇ ਸੈਲਰੀ ਤੋਂ ਬੱਚਿਆ ਨੂੰ ਪੜਾ ਰਹੇ ਹਨ ਜਿਸ ਨਾਲ ਉਨ੍ਹਾਂ ਨੂੰ ਬਹੁਤ ਖੁਸ਼ੀ (Free Education To Students) ਮਿਲਦੀ ਹੈ, ਕਿਉਕਿ ਬੱਚੇ ਵੀ ਪੜ ਕੇ ਬਹੁਤ ਚੰਗਾ ਰਿਸਪਾਂਸ ਦੇ ਰਹੇ ਹਨ। ਇਸ ਨੂੰ ਦੇਖ ਉਨ੍ਹਾਂ ਨੂੰ ਵੀ ਪੜਾਉਣ ਲਈ ਹੋਰ ਹੌਂਸਲਾ ਮਿਲ ਰਿਹਾ ਹੈ। ਉਹ ਅੱਗੇ ਵੀ ਇਸੇ ਤਰ੍ਹਾਂ ਬੱਚਿਆ ਨੂੰ ਪੜਾਉਂਦੇ ਰਹਿਣਗੇ। ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਦੀ ਬਹੁਤ ਸਪੋਰਟ ਹੈ।
BPO ਖੁਦ ਇਸੇ ਸਕੂਲ 'ਚ ਰਹਿ ਚੁੱਕੇ ਵਿਦਿਆਰਥੀ : ਇਸ ਮੌਕੇ BPO ਜਗਤਾਰ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਣ ਹੈ ਕਿ ਜਿਸ ਸਕੂਲ ਵਿੱਚ ਉਹ ਪੜੇ ਹਨ ਅੱਜ ਉਸ ਸਕੂਲ ਨੂੰ ਆਪਣੀ ਦਿਖ ਲਈ ਇਨਾਮ ਮਿਲਿਆ ਹੈ, ਕਿਉਂਕਿ ਜਿਸ ਸਕੂਲ ਵਿੱਚ ਪੜਕੇ ਉਹ ਅੱਜ ਇਸ ਮੁਕਾਮ ਉੱਤੇ ਪਹੁੰਚੇ ਹਨ ਇਸ ਦੀ ਹਾਲਤ ਪਹਿਲਾ ਠੀਕ ਨਹੀਂ ਸੀ, ਪਰ ਸਕੂਲ ਦੇ ਮੁੱਖ ਅਧਿਆਪਕ ਗੁਰਦਵਿੰਦਰ ਸਿੰਘ ਦੀ ਮਿਹਨਤ ਨਾਲ ਸਕੂਲ ਦੀ ਦਿੱਖ ਬਦਲੀ ਅਤੇ ਉਸ ਵਕਤ ਹੋਰ ਖੁਸ਼ੀ ਮਹਿਸੂਸ ਹੋਈ। ਜਦੋਂ ਪੰਜਾਬ ਸਰਕਾਰ ਵੱਲੋਂ ਇਸ ਸਕੂਲ ਨੂੰ ਉੱਤਮ ਵਿਦਿਆਲਿਆ ਐਵਾਰਡ ਨਾਲ ਨਿਵਾਜ਼ਿਆ, ਅੱਜ ਇਹ ਸਕੂਲ ਆਪਣੇ ਆਪ ਵਿਚ ਮਿਸਾਲ ਹੈ, ਜਿੱਥੇ ਆ ਕੇ ਬੱਚੇ ਵੀ ਖੁਸ਼ ਹਨ ਅਤੇ ਅੱਜ ਹਰ ਪੂਰੇ ਪੰਜਾਬ ਵਿਚ ਸਕੂਲ ਦਾ ਨਾਮ ਰੌਸ਼ਨ ਹੋ ਗਿਆ ਹੈ।