ETV Bharat / state

ਕਿਸਾਨਾਂ ਦਾ ਵੱਡਾ ਐਕਸ਼ਨ, PR 126 ਝੋਨੇ ਦੇ ਬੀਜ ਨਾਲ ਭਰਿਆ ਟਰੱਕ ਘੇਰਿਆ - Department of Agriculture, Faridkot

ਕੋਟਕਪੂਰਾ (Kotkapura of the district) ਸ਼ਹਿਰ ਵਿੱਚ ਪੰਜਾਬ ਰਾਜ ਬੀਜ ਨਿਗਮ ਪਨਸੀਡ ਦੇ ਗੁਦਾਮ (Panseed's warehouse) ਵਿੱਚੋਂ ਮਾਨਸਾ ਦੀ ਕਿਸੇ ਪ੍ਰਾਇਵੇਟ ਫਰਮ ਨੂੰ ਭੇਜੇ ਜਾ ਰਹੇ ਝੋਨਾ ਦੀ ਪੀ.ਆਰ 126 ਕਿਸਮ (PR 126 variety of paddy) ਦਾ 87 ਕੁਇੰਟਲ ਦੇ ਕਰੀਬ ਬੀਜ ਜੋ ਕੈਂਟਰ ਵਿੱਚ ਲੋੜ ਕੀਤਾ ਹੋਇਆ ਸੀ, ਜਿਸ ਨੂੰ ਕਿਸਾਨਾਂ (Farmers) ਵੱਲੋਂ ਦੇਰ ਰਾਤ ਨੂੰ ਮੌਕੇ ‘ਤੇ ਪਹੁੰਚ ਕੇ ਘੇਰਾ ਪਾਕੇ ਫੜ ਲਿਆ।

PR 126 ਝੋਨੇ ਦੇ ਬੀਜ ਦੀ ਵੱਡੇ ਖੇਪ ਬਰਾਮਦ
PR 126 ਝੋਨੇ ਦੇ ਬੀਜ ਦੀ ਵੱਡੇ ਖੇਪ ਬਰਾਮਦ
author img

By

Published : May 3, 2022, 12:54 PM IST

ਫਰੀਦਕੋਟ: ਜ਼ਿਲ੍ਹੇ ਦੇ ਕੋਟਕਪੂਰਾ (Kotkapura of the district) ਸ਼ਹਿਰ ਵਿੱਚ ਪੰਜਾਬ ਰਾਜ ਬੀਜ ਨਿਗਮ ਪਨਸੀਡ ਦੇ ਗੁਦਾਮ (Panseed's warehouse) ਵਿੱਚੋਂ ਮਾਨਸਾ ਦੀ ਕਿਸੇ ਪ੍ਰਾਇਵੇਟ ਫਰਮ ਨੂੰ ਭੇਜੇ ਜਾ ਰਹੇ ਝੋਨਾ ਦੀ ਪੀ.ਆਰ 126 ਕਿਸਮ (PR 126 variety of paddy) ਦਾ 87 ਕੁਇੰਟਲ ਦੇ ਕਰੀਬ ਬੀਜ ਜੋ ਕੈਂਟਰ ਵਿੱਚ ਲੋੜ ਕੀਤਾ ਹੋਇਆ ਸੀ, ਜਿਸ ਨੂੰ ਕਿਸਾਨਾਂ (Farmers) ਵੱਲੋਂ ਦੇਰ ਰਾਤ ਨੂੰ ਮੌਕੇ ‘ਤੇ ਪਹੁੰਚ ਕੇ ਘੇਰਾ ਪਾਕੇ ਫੜ ਲਿਆ, ਕਿਸਾਨਾਂ ਦਾ ਇਲਜ਼ਾਮ ਹੈ ਕਿ ਪਨਸੀਡ ਦੇ ਅਧਿਕਾਰੀ ਕਿਸਾਨਾਂ ਨੂੰ ਬੀਜ ਨਹੀਂ ਦੇ ਰਹੇ ਅਤੇ ਬੀਜ ਸਟਾਕ ਵਿੱਚ ਨਾ ਹੋਣ ਦਾ ਕਹਿ ਕਿਸਾਨਾਂ (Farmers) ਨੂੰ ਵਾਪਿਸ ਮੋੜ ਦਿੰਦੇ ਹਨ, ਪਰ ਦੂਜੇ ਪਾਸੇ ਬੀਜ ਪ੍ਰਾਇਵੇਟ ਫਰਮ ਨੂੰ ਕਤਿਥ 2 ਨੰਬਰ ਚ ਵੇਚਿਆ ਜਾ ਰਿਹਾ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਇਹ ਲੋਕ 8 ਤੋਂ 10 ਗੁਣਾ ਜ਼ਿਆਦਾ ਮੁੱਲ ਉੱਤੇ ਇਹ ਬੀਜ ਵੇਚਿਆ ਜਾ ਰਿਹਾ ਹੈ। ਕਿਸਾਨਾਂ ਨੇ ਕੈਂਟਰ ਫੜੇ ਜਾਣ ਉੱਤੇ ਮਚੇ ਬਵਾਲ ਦੇ ਬਾਅਦ ਪੁਲਿਸ (Police) ਪ੍ਰਸ਼ਾਸ਼ਨ ਸਮੇਤ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀ ਮੌਕੇ ਉੱਤੇ ਪਹੁੰਚੇ ਅਤੇ ਕੈਂਟਰ ਨੂੰ ਥਾਣਾ ਸਿਟੀ ਲਿਆਇਆ ਗਿਆ। ਇਸ ਮੌਕੇ ਪਨਸੀਡ ‘ਚ ਕੰਪਿਊਟਰ ਅਪਰੇਟਰ ਦਾ ਕੰਮ ਕਰ ਰਹੇ ਲੜਕੇ ਨੇ ਮੰਨਿਆ ਕਿ ਉਨ੍ਹਾਂ ਦੇ ਅਫ਼ਸਰ ਮੀਟਿੰਗ ‘ਤੇ ਚੰਡੀਗੜ ਗਏ ਹਨ ਅਤੇ ਇਹ ਬੀਜ ਜੋ 87 ਕੁਇੰਟਲ ਦੇ ਕਰੀਬ ਕਿਸੇ ਗੋਪਾਲ ਸੀਡ ਪ੍ਰਾਈਵੇਟ ਫਰਮ ਨੂੰ ਭੇਜਣ ਲਈ ਲੋਡ ਕੀਤਾ ਜਾ ਰਿਹਾ ਹੈ।

PR 126 ਝੋਨੇ ਦੇ ਬੀਜ ਦੀ ਵੱਡੇ ਖੇਪ ਬਰਾਮਦ

ਉਧਰ ਮੌਕੇ ‘ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਨਾਲ ਦੋ-ਚਾਰ ਦਿਨ ਪਹਿਲਾਂ ਉਨ੍ਹਾਂ ਦੀ ਫੋਨ ‘ਤੇ ਗੱਲ ਹੋਈ ਸੀ। ਜਿਨ੍ਹਾਂ ਦੱਸਿਆ ਸੀ ਕਿ ਸਰਕਾਰ ਦੇ ਕੋਲ ਬੀਜ ਨਹੀਂ ਹੈ, ਪਰ ਇਹ ਪ੍ਰਾਈਵੇਟ ਫਰਮ ਨੂੰ ਸਪਲਾਈ ਕਰਨ ਲਈ ਬੀਜ ਕਿੱਥੋਂ ਆਇਆ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਵਿਭਾਗ ਅਤੇ ਪ੍ਰਸ਼ਾਸਨ ਦੀ ਮਿਲੀਭਗਤ ਦੇ ਵੀ ਇਲਜ਼ਾਮ ਲਗਾਏ ਅਤੇ ਖੋਜ ਕੇਂਦਰ ‘ਚ ਪਏ ਬੀਜ ਨੂੰ ਸਹੀ ਤਰੀਕੇ ਨਾਲ ਕਿਸਾਨਾਂ ਨੂੰ ਵੰਡਣ ਦੀ ਮੰਗ ਰੱਖੀ। ਇਸ ਪੂਰੇ ਮਾਮਲੇ ਦੀ ਪੁਲਿਸ ਪੜਤਾਲ ਕਰ ਰਹੀ ਹੈ ਜਿਸ ਦੇ ਬਾਅਦ ਕਾਰਵਾਈ ਕੀਤੀ ਜਾਵੇਗੀ ।

ਇਸ ਸਮੇਂ ਖੇਤੀਬਾੜੀ ਵਿਭਾਗ ਫਰੀਦਕੋਟ (Department of Agriculture, Faridkot) ਦੇ ਮੁੱਖ ਅਫ਼ਸਰ ਕਿਰਨਜੀਤ ਸਿੰਘ ਵੀ ਮੌਕੇ ‘ਤੇ ਪਹੁੰਚ ਗਏ। ਜਿਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਬੀਜ ਮੁਹੱਈਆ ਕਰਵਾਉਣ ਲਈ ਵੱਖੋ-ਵੱਖਰੇ ਖੇਤਰਾਂ ਨੂੰ ਬੀਜ ਭੇਜਿਆ ਤਾਂ ਜਰੂਰ ਜਾਂਦਾ, ਪਰ ਪੀ ਆਰ 126 ਦੀ ਡਿਮਾਂਡ ਜਿਆਦਾ ਹੋਣ ਕਰਕੇ ਇਹ ਇੱਥੋਂ ਦੇ ਕਿਸਾਨਾਂ ਨੂੰ ਦੇਣ ਦੀ ਬਜਾਏ ਬਾਹਰ ਭੇਜਣਾ ਸਮਝ ਨਹੀਂ ਆਈ, ਕਿਉਂਕਿ ਕੋਈ ਅਧਿਕਾਰੀ ਮੌਕੇ ਤੇ ਨਹੀਂ ਫੋਨ ਰਾਹੀਂ ਗੱਲ ਹੋਈ ਹੈ, ਪਰ ਇਸ ਬੀਜ ਦੇ ਬਾਹਰ ਭੇਜਣ ਦੇ ਕੋਈ ਕਗਜ਼ ਨਹੀਂ ਦਿੱਤੇ ਜਾ ਰਹੇ, ਜਿਸ ਤੋਂ ਲਗਦਾ ਕੋਈ ਗੜਬੜ ਜਰੂਰ ਹੈ ਜੇਕਰ ਹੈ ਤਾਂ ਸਖ਼ਤ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ: ਪੰਜਾਬ ਦੀ ਕਾਨੂੰਨ ਵਿਵਸਥਾ ਬਣਾਈ ਰੱਖਣ ’ਚ ਮਾਨ ਸਰਕਾਰ ਫੇਲ੍ਹ: ਵੜਿੰਗ

ETV Bharat Logo

Copyright © 2025 Ushodaya Enterprises Pvt. Ltd., All Rights Reserved.