ETV Bharat / state

ਕਿਸਾਨਾਂ ਨੇ ਸ਼ੁਰੂ ਕੀਤੀ ਬਦਲਵੀਂ ਖੇਤੀ, ਕਮਾ ਰਹੇ ਨੇ ਮੁਨਾਫ਼ਾ - ਕਿਸਾਨਾਂ ਨੇ ਸ਼ੁਰੂ ਕੀਤੀ ਬਦਲਵੀਂ ਖੇਤੀ

ਪਿੰਡ ਕਿਸਾਨਾਂ ਨੇ ਬਦਲਵੀਂ ਖੇਤੀ ਨੂੰ ਅਪਣਾਉਣ ਦਾ ਯਤਨ ਕਰਦਿਆਂ ਜਿੱਥੇ ਬੀਤੇ ਵਰ੍ਹੇ ਪਿੰਡ ਵਿੱਚ ਮੱਕੀ ਦੀ ਫ਼ਸਲ ਦੀ ਬਿਜਾਈ (Sowing of maize crop) ਮਹਿਜ 15 ਏਕੜ ਦੇ ਕਰੀਬ ਸੀ, ਉੱਥੇ ਹੀ ਇਸ ਵਾਰ ਇਹ ਬਿਜਾਈ ਵਧ ਕੇ 150 ਏਕੜ ਦੇ ਕਰੀਬ ਹੋ ਗਈ ਹੈ। ਜਿੱਥੇ ਕਿਸਾਨ (Farmers) ਬਦਲਵੀਂ ਖੇਤੀ ਨਾਲ ਅਪਣਾ ਕੇ ਮੁਨਾਫਾ ਕਮਾਉਣ ਦੀ ਗੱਲ ਕਰ ਰਹੇ ਹਨ, ਉੱਥੇ ਹੀ ਪਾਣੀ ਬੱਚਤ ਵੀ ਕਰ ਰਹੇ ਹਨ।

ਫਰੀਦਕੋਟ ਦੇ ਪਿੰਡ ਖੱਚੜਾਂ ਦੇ ਕਿਸਾਨਾਂ ਨੇ ਸ਼ੁਰੂ ਕੀਤੀ ਬਦਲਵੀਂ ਖੇਤੀ

author img

By

Published : May 4, 2022, 12:22 PM IST

ਫਰੀਦਕੋਟ: ਜ਼ਿਲ੍ਹੇ ਦੇ ਪਿੰਡ ਖੱਚੜਾਂ (Village Khachran of the district) ਦੇ ਕਿਸਾਨਾਂ (Farmers) ਇਹਨੀਂ ਦਿਨੀ ਬਾਕੀ ਕਿਸਾਨਾਂ (Farmers) ਲਈ ਮਿਸਾਲ ਵਜੋਂ ਸਾਹਮਣੇ ਆ ਰਹੇ ਹਨ। ਪਿੰਡ ਕਿਸਾਨਾਂ ਨੇ ਬਦਲਵੀਂ ਖੇਤੀ ਨੂੰ ਅਪਣਾਉਣ ਦਾ ਯਤਨ ਕਰਦਿਆਂ ਜਿੱਥੇ ਬੀਤੇ ਵਰ੍ਹੇ ਪਿੰਡ ਵਿੱਚ ਮੱਕੀ ਦੀ ਫ਼ਸਲ ਦੀ ਬਿਜਾਈ (Sowing of maize crop) ਮਹਿਜ 15 ਏਕੜ ਦੇ ਕਰੀਬ ਸੀ, ਉੱਥੇ ਹੀ ਇਸ ਵਾਰ ਇਹ ਬਿਜਾਈ ਵਧ ਕੇ 150 ਏਕੜ ਦੇ ਕਰੀਬ ਹੋ ਗਈ ਹੈ। ਜਿੱਥੇ ਕਿਸਾਨ (Farmers) ਬਦਲਵੀਂ ਖੇਤੀ ਨਾਲ ਅਪਣਾ ਕੇ ਮੁਨਾਫਾ ਕਮਾਉਣ ਦੀ ਗੱਲ ਕਰ ਰਹੇ ਹਨ, ਉੱਥੇ ਹੀ ਪਾਣੀ ਬੱਚਤ ਵੀ ਕਰ ਰਹੇ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਪਿੰਡ ਵਿੱਚ ਇਸ ਵਾਰ 150 ਏਕੜ ਦੇ ਕਰੀਬ ਮੱਕੀ ਦੀ ਬਿਜਾਈ (Sowing of maize crop) ਕੀਤੀ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਮੱਕੀ ਦੀ ਫ਼ਸਲ ਹਰੇ ਚਾਰੇ ਦੇ ਅਚਾਰ ਲਈ 70 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਕਿਸਾਨਾਂ ਨੇ ਦੱਸਿਆ ਕਿ ਮੱਕੀ ਦੀ ਫ਼ਸਲ ਨੂੰ ਪਾਣੀ ਦੀ ਘੱਟ ਲੋੜ ਪੈਂਦੀ ਹੈ। ਜਿਸ ਨਾਲ ਪਾਣੀ ਦੀ ਬੱਚਣ ਹੁੰਦੀ ਹੈ। ਕਿਸਾਨਾਂ ਨੇ ਦੱਸਿਆ ਕਿ ਮੱਕੀ ਦੀ ਫਸਲ ‘ਤੇ ਇੱਕ ਏਕੜ ਵਿੱਚ ਕਰੀਬ 10 ਤੋਂ 15 ਹਜ਼ਾਰ ਰੁਪਏ ਤੱਕ ਦਾ ਖਰਚਾ ਹੁੰਦਾ ਹੈ ਅਤੇ ਇਸ ਤੋਂ ਆਮਦਨ ਪ੍ਰਤੀ ਏਕੜ ਕਰੀਬ 30 ਹਜ਼ਾਰ ਰੁਪਏ ਹੁੰਦੀ ਹੈ। ਜੇਕਰ ਸਿੱਦੇ ਤੌਰ ‘ਤੇ ਮੰਨਿਆ ਜਾਵੇ ਤਾਂ ਖਰਚਾ ਕੱਢ ਕੇ ਅੱਧ ਬਚਦਾ ਹੈ।

ਕਿਸਾਨਾਂ ਨੇ ਦੱਸਿਆ ਕਿ ਮੱਕੀ ਦੀ ਫ਼ਸਲ ਤੋਂ ਬਾਅਦ ਉਹ ਉਸੇ ਜ਼ਮੀਨ ਵਿੱਚ ਪਛੇਤੇ ਝੋਨੇ ਪੀਆਰ 126 (Paddy PR 126) ਦੀ ਕਾਸ਼ਤ ਕਰਦੇ ਹਨ, ਉਸ ਸਮੇਂ ਬਾਰਸ਼ਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੁੰਦਾ ਹੈ ਅਤੇ ਪਾਣੀ ਦੀ ਜਿਆਦਾ ਲੋੜ ਨਹੀਂ ਪੈਂਦੀ। ਇਸ ਤਰ੍ਹਾਂ ਕਰਨ ਨਾਲ ਜਿੱਥੇ 2 ਫ਼ਸਲਾਂ 6 ਮਹੀਨਿਆ ਅੰਦਰ ਕਿਸਾਨ ਇੱਕੋ ਜ਼ਮੀਨ ਵਿੱਚੋਂ ਲੈ ਕੇ ਮੁਨਾਫਾ ਵੀ ਕਮਾ ਲੈਂਦਾ ਹੈ ਅਤੇ ਪਾਣੀ ਦੀ ਬੱਚਤ ਵੀ ਕਰ ਲੈਂਦਾ। ਪਿੰਡ ਦੇ ਕਿਸਾਨਾਂ ਨੇ ਸਰਕਾਰ ਅਤੇ ਖੇਤੀ ਬਾੜੀ ਵਿਭਾਗ ‘ਤੇ ਇਤਰਾਜ ਜਤਾਉਂਦਿਆ ਕਿਹਾ ਕਿ ਪਿਛਲੇ ਕਰੀਬ 40 ਸਾਲਾਂ ਵਿੱਚ ਕਦੀ ਵੀ ਉਹਨਾਂ ਆਪਣੇ ਪਿੰਡ ਵਿੱਚ ਖੇਤੀਬਾੜੀ ਵਿਭਾਗ ਦਾ ਕੋਈ ਸੈਮੀਨਾਰ ਜਾ ਅਧਿਕਾਰੀ ਨਹੀਂ ਵੇਖਿਆ।

ਫਰੀਦਕੋਟ ਦੇ ਪਿੰਡ ਖੱਚੜਾਂ ਦੇ ਕਿਸਾਨਾਂ ਨੇ ਸ਼ੁਰੂ ਕੀਤੀ ਬਦਲਵੀਂ ਖੇਤੀ

ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਨੇ ਸਮੇਂ-ਸਮੇਂ ‘ਤੇ ਬਦਲਵੀਂ ਖੇਤੀ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤਹਿਤ ਪਹਿਲਾਂ ਕਮਾਦ ਅਤੇ ਬਾਅਦ ਵਿੱਚ ਸੂਰਜ ਮੁੱਖੀ ਦੀ ਖੇਤੀ ਅਪਣਾਈ, ਪਰ ਮੰਡੀਕਰਨ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਮੁੜ ਰਿਵਾਇਤੀ ਖੇਤੀ ਕਣਕ ਅਤੇ ਝੋਨੇ ਵੱਲ ਮੁੜਨਾਂ ਪਿਆਂ। ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਸਹਿਯੋਗ ਕਰੇ ਤਾਂ ਉਹ ਬਦਲਵੀਂ ਖੇਤੀ ਅਪਣਾਉਣ ਲਈ ਤਿਆਰ ਹਨ।

ਇਸ ਦੇ ਨਾਲ ਹੀ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੱਕੀ ਦੀ ਫ਼ਸਲ ਬੀਜੀ ਹੋਈ ਹੈ, ਪਰ ਖੇਤੀ ਖੇਤਰ ਲਈ ਬਿਜਲੀ ਪੂਰੀ ਨਾਂ ਮਿਲਣ ਕਾਰਨ ਉਨ੍ਹਾਂ ਨੂੰ ਕਾਫ਼ੀ ਸਮੱਸਿਆ ਆ ਰਹੀ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਦੱਸਿਆ ਕਿ ਜਦੋਂ ਪਿੰਡ ਵਿਚ ਵੱਡੀ ਗਿਣਤੀ ਕਿਸਾਨ ਮੱਕੀ ਦੀ ਫ਼ਸਲ ਦੀ ਬਿਜਾਈ ਕਰਨ ਲੱਗੇ ਤਾਂ ਕੰਪਨੀਆ ਨੇ ਮੱਕੀ ਦੇ ਬੀਜ ਦੇ ਰੇਟ ਵਧਾ ਦਿੱਤੇ, ਹੁਣ ਡੀ.ਏ.ਪੀ. ਖਾਦ ਦੇ ਰੇਟ ਵੀ ਵਧਾ ਦਿੱਤੇ ਗਏ ਹਨ। ਜਿਸ ਨਾਲ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾਂ ਪੈ ਰਿਹਾ। ਉਨ੍ਹਾਂ ਕਿਹਾ ਪੰਜਾਬ ਸਰਕਾਰ (Government of Punjab) ਇਸ ਵੱਲ ਧਿਆਨ ਦੇਵੇ ਤਾਂ ਜੋ ਕਿਸਾਨਾਂ ਨੂੰ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ: Vegetable price: ਜਾਣੋਂ ਸੂੂਬੇ ਦੇ ਇੰਨ੍ਹਾਂ ਸ਼ਹਿਰਾਂ ਦੇ ਸਬਜੀਆਂ ਦੇ ਭਾਅ

ETV Bharat Logo

Copyright © 2025 Ushodaya Enterprises Pvt. Ltd., All Rights Reserved.