ETV Bharat / state

ਯੂਕਰੇਨ ’ਚ ਫਸੀ ਫਰੀਦਕੋਟ ਦੀ ਵਿਦਿਆਰਥਣ, ਪਰਿਵਾਰ ਨੇ ਭਾਰਤ ਸਰਕਾਰ ਨੂੰ ਕੀਤੀ ਅਪੀਲ

ਫਰੀਦਕੋਟ ਦੇ ਪਿੰਡ ਮਹਿਮੂਆਣਾ ਦੀ ਰਹਿਣ ਵਾਲੀ ਖੁਸ਼ਵਿੰਦਰ ਕੌਰ ਨਾਮ ਦੀ ਲੜਕੀ ਵੀ ਪਿਛਲੇ 5 ਸਾਲ ਤੋਂ ਐਮਬੀਬੀਐਸ ਦੀ ਪੜਾਈ ਲਈ ਯੂਕਰੇਨ ਗਈ ਹੋਈ ਹੈ, ਜਿਸ ਦੀ ਇੱਕ ਸਾਲ ਦੀ ਪੜਾਈ ਬਾਕੀ ਸੀ, ਪਰ ਹਾਲਾਤ ਵਿਗੜਨ ਕਾਰਨ ਉਹ ਉਥੇ ਫਸ ਗਈ ਹੈ।

ਫਰੀਦਕੋਟ ਦੀ ਵਿਦਿਆਰਥਣ
ਫਰੀਦਕੋਟ ਦੀ ਵਿਦਿਆਰਥਣ
author img

By

Published : Feb 25, 2022, 7:40 AM IST

ਫਰੀਦਕੋਟ: ਯੂਕਰੇਨ ਅਤੇ ਰੂਸ ਦੇ ਵਿਚਾਲੇ ਸ਼ੁਰੂ ਹੋਈ ਜੰਗ ਨੇ ਪੂਰੇ ਭਾਰਤ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ, ਕਿਉਂਕਿ ਵੱਡੀ ਗਿਣਤੀ ’ਚ ਭਾਰਤ ਦੇ ਨਾਗਰਿਕ ਯੂਕਰੇਨ ਦੇ ਵਿੱਚ ਰਹਿ ਰਹੇ ਹਨ ਅਤੇ 20,000 ਦੇ ਕਰੀਬ ਬੱਚੇ ਮੈਡੀਕਲ ਦੀ ਪੜਾਈ ਲਈ ਯੂਕਰੇਨ ’ਚ ਗਏ ਹੋਏ ਹਨ, ਜਿਨ੍ਹਾਂ ਦੇ ਹਾਲਾਤ ਨਾਜ਼ਕ ਬਣ ਚੁਕੇ ਹਨ।

ਇਹ ਵੀ ਪੜੋ: Ukraine Russia Crisis: ਯੂਕਰੇਨ ਦੇ ਰਾਸ਼ਟਰਪਤੀ ਦਾ ਦਾਅਵਾ, ਰੂਸੀ ਹਮਲੇ 'ਚ 137 ਨਾਗਰਿਕਾ ਦੀ ਮੌਤ

ਉਥੇ ਹੀ ਵੱਡੀ ਗਿਣਤੀ ’ਚ ਪੰਜਬ ਦੇ ਲੜਕੇ ਲੜਕੀਆਂ ਵੀ ਯੂਕਰੇਨ ’ਚ ਗਏ ਹੋਏ ਹਨ ਜੋ ਉਥੇ ਫਸੇ ਹੋਏ ਹਨ। ਫਰੀਦਕੋਟ ਦੇ ਪਿੰਡ ਮਹਿਮੂਆਣਾ ਦੀ ਰਹਿਣ ਵਾਲੀ ਖੁਸ਼ਵਿੰਦਰ ਕੌਰ ਨਾਮ ਦੀ ਲੜਕੀ ਵੀ ਪਿਛਲੇ 5 ਸਾਲ ਤੋਂ ਐਮਬੀਬੀਐਸ ਦੀ ਪੜਾਈ ਲਈ ਯੂਕਰੇਨ ਗਈ ਹੋਈ ਹੈ, ਜਿਸ ਦੀ ਇੱਕ ਸਾਲ ਦੀ ਪੜਾਈ ਬਾਕੀ ਸੀ, ਪਰ ਹਾਲਾਤ ਵਿਗੜਨ ਕਾਰਨ ਉਹ ਉਥੇ ਫਸ ਗਈ ਹੈ।

ਲੜਕੀ ਦੇ ਮਾਤਾ ਪਿਤਾ ਦਾ ਰੋ-ਰੋ ਕੇ ਬੁਰ੍ਹਾ ਹਾਲ ਹੋ ਰਿਹਾ ਹੈ। ਉਨ੍ਹਾਂ ਨੇ ਲੜਕੀ ਖੁਸ਼ਵਿੰਦਰ ਦੀ ਵਾਪਸੀ ਲਈ ਟਿਕਟ ਦਾ ਪ੍ਰਬੰਧ ਵੀ ਕਰ ਦਿੱਤਾ ਸੀ ਤੇ 24 ਫਰਵਰੀ ਨੂੰ ਲੜਕੀ ਨੇ ਵਾਪਸ ਆਉਣਾ ਸੀ, ਪਰ ਉਸ ਵਕਤ ਹਾਲਾਤ ਵਿਘੜ ਗਏ ਅਤੇ ਉਡਾਨਾਂ ਬੰਦ ਹੋ ਗਈ ਜਿਸਦੇ ਚੱਲਦੇ ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਧੀ ਨੂੰ ਵਾਪਸ ਲਿਆਂਦਾ ਜਾਵੇ।

ਫਰੀਦਕੋਟ ਦੀ ਵਿਦਿਆਰਥਣ

ਇਸ ਮੌਕੇ ਲੜਕੀ ਦੇ ਮਾਤਾ ਪਿਤਾ ਕੈਮਰੇ ਸਾਹਮਣੇ ਬੋਲ ਨਹੀਂ ਸਕੇ, ਕਿਉਂਕਿ ਉਹਨਾਂ ਦਾ ਰੋ-ਰੋ ਕੇ ਬੁਰ੍ਹਾ ਹਾਲ ਹੈ। ਲੜਕੀ ਦੇ ਚਾਚਾ ਗੁਰਜੰਟ ਸਿੰਘ ਨੇ ਦੱਸਿਆ ਕਿ ਸਭ ਕੁਝ ਠੀਕ ਸੀ ਉਨ੍ਹਾਂ ਦੀ ਲੜਕੀ ਪਿਛਲੇ 5 ਸਾਲ ਤੋਂ ਉਥੇ ਐਮਬੀਬੀਐਸ ਦੀ ਪੜਾਈ ਕਰ ਰਹੀ ਸੀ ਤੇ ਇੱਕ ਸਾਲ ਬਾਕੀ ਰਹਿ ਗਿਆ ਸੀ ਹੁਣ ਹਾਲਾਤ ਵਿਗੜਨ ਨਾਲ ਉਨ੍ਹਾਂ ਦਾ ਬੁਰਾ ਹਾਲ ਹੋ ਰਿਹਾ ਹੈ। ਲੜਕੀ ਦੀ ਟਿਕਟ ਵੀ ਬੁੱਕ ਕਰਵਾ ਦਿੱਤੀ ਸੀ, ਪਰ ਜਿਆਦਾ ਹਾਲਤ ਖਰਾਬ ਹੋਣ ਕਰਕੇ ਹਵਾਈ ਉਡਾਨਾਂ ਵੀ ਬੰਦ ਕਰ ਦਿੱਤੀਆਂ ਹਨ, ਜਿਸ ਨਾਲ ਸਾਰੇ ਬੱਚੇ ਫਸ ਕੇ ਰਹਿ ਗਏ ਹਨ।

ਇਹ ਵੀ ਪੜੋ: ਪੀਐਮ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਗੱਲ, ਚੁੱਕਿਆ ਭਾਰਤੀਆਂ ਦੀ ਸੁਰੱਖਿਆ ਦਾ ਮੁੱਦਾ

ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਹੈ ਕੇ ਜਲਦੀ ਕੋਈ ਹੱਲ ਕੱਢਕੇ ਉਨ੍ਹਾਂ ਦੀ ਬੱਚੀ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.