ਫ਼ਰੀਦਕੋਟ: ਕੋਰੋਨਾ ਵਾਇਰਸ ਮਹਾਂਮਾਰੀ ਦੀ ਲੜਾਈ 'ਚ ਪਹਿਲੀ ਕਤਾਰ 'ਚ ਡਾਕਟਰ, ਸਫਾਈ ਕਰਮਚਾਰੀ, ਪੁਲਿਸ ਵਿਭਾਗ ਤੇ ਮੀਡੀਆ ਕੰਮ ਕਰ ਰਿਹਾ ਹੈ। ਇਨ੍ਹਾਂ ਦੇ ਹੌਂਸਲਾ ਅਫ਼ਜਾਈ ਲਈ ਸਮਾਜ ਸੇਵੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹੀ ਹੀ ਹੌਸਲਾ ਅਫ਼ਜਾਈ ਫ਼ਰੀਦਕੋਟ ਦੇ ਸਮਾਜ ਸੇਵੀਆਂ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਡਾਕਟਰਾਂ ਲਈ ਕੌਮੀ ਝੰਡਾ ਲਹਿਰਾਇਆ, ਫੁੱਲਾਂ ਦੀ ਵਰਖਾ ਕੀਤੀ ਤੇ ਸਨਮਾਨਿਤ ਕੀਤਾ।
ਇਸ ਮੌਕੇ ਡਾਕਟਰਾਂ ਦੇ ਸਨਮਾਨ ਵਿੱਚ ਬੋਲਦਿਆਂ ਸਮਾਜ ਸੇਵੀ ਪ੍ਰੋਫ਼ੈਸਰ ਦਲਬੀਰ ਸਿੰਘ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ 'ਚ ਡਾਕਟਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਕੋਰੋਨਾ ਬਿਮਾਰੀ ਨਾਲ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਲਈ ਡਾਕਟਰ ਤੇ ਪੁਲਿਸ ਵਿਭਾਗ ਦਿਨ-ਰਾਤ ਮਿਹਨਤ ਕਰਦੇ ਹਨ ਤਾਂ ਜੋ ਇਸ ਮਹਾਂਮਾਰੀ ਦੇ ਸੰਕਟ ਤੋਂ ਨਿਜਾਤ ਪਾਈ ਜਾ ਸਕੇ।
ਇਹ ਵੀ ਪੜ੍ਹੋ:ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਲਈ ਚੰਡੀਗੜ੍ਹ ਤੋਂ ਬਿਹਾਰ ਲਈ ਟਰੇਨ ਰਵਾਨਾ
ਇਸ ਮੌਕੇ ਗੱਲਬਾਤ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਰਾਜ ਬਹਾਦਰ ਨੇ ਕਿਹਾ ਕਿ ਬੜੇ ਮਾਣ ਦੀ ਗੱਲ ਹੈ ਕਿ ਅੱਜ ਫ਼ਰੀਦਕੋਟ ਦੇ ਲੋਕਾਂ ਨੇ ਡਾਕਟਰੀ ਅਦਾਰੇ ਨੂੰ ਸਨਮਾਨਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਸ਼ਹਿਰ 'ਚ ਇਕੱਲੇ ਫ਼ਰੀਦਕੋਟ ਵਾਸੀਆਂ ਦਾ ਇਲਾਜ ਅਤੇ ਟੈਸਟ ਨਹੀਂ ਹੁੰਦੇ ਬਲਕਿ ਪੰਜਾਬ ਭਰ ਦੇ ਲੋਕਾਂ ਦਾ ਇੱਥੇ ਹੀ ਇਲਾਜ ਅਤੇ ਟੈਸਟ ਹੁੰਦੇ ਹਨ।