ETV Bharat / state

ਤਿਉਹਾਰਾਂ ਨੂੰ ਦੇਖਦਿਆਂ ਮਿੱਟੀ ਦੇ ਭਾਂਡੇ ਬਣਾਉਣ ਵਾਲਿਆਂ ਦੇ ਚਿਹਰਿਆਂ 'ਤੇ ਆਈ ਰੌਣਕ - ਫ਼ਰੀਦਕੋਟ ਦੇ ਘੁਮਿਆਰਾਂ

ਫ਼ਰੀਦਕੋਟ ਦੇ ਘੁਮਿਆਰਾਂ ਨੇ ਦੀਵਾਲੀ ਅਤੇ ਵਰਤਾਂ ਦੇ ਮੱਦੇਨਜ਼ਰ ਕੁੱਜੀਆਂ, ਦੀਵੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਪਰ ਹਾਲੇ ਤੱਕ ਉਨ੍ਹਾਂ ਨੂੰ ਕੋਈ ਵੀ ਆਰਡਰ ਨਹੀਂ ਆਇਆ।

ਤਿਉਹਾਰਾਂ ਨੂੰ ਦੇਖਦਿਆਂ ਹੀ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਲੋਕਾਂ ਦੇ ਚਿਹਰਿਆਂ 'ਤੇ ਪਰਤੀ ਰੌਣਕ

author img

By

Published : Nov 4, 2020, 4:44 PM IST

ਫ਼ਰੀਦਕੋਟ: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ, ਜਿੱਥੇ ਕੋਰੋਨਾ ਦੌਰਾਨ ਮੰਦੀ ਦੀ ਮਾਰ ਝੱਲ ਰਹੇ ਬਾਜ਼ਾਰਾਂ ਵਿੱਚ ਰੌਣਕ ਪਰਤਣ ਲੱਗੀ ਹੈ। ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਘੁਮਿਆਰਾਂ ਵੱਲੋਂ ਮਿੱਟੀ ਦੇ ਦੀਵੇ ਅਤੇ ਹੋਰ ਸਾਮਾਨ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਵਾਰ ਇਨ੍ਹਾਂ ਮਿੱਟੀ ਦੇ ਬਰਤਨ ਬਣਾਉਣ ਵਾਲੇ ਕਾਰੀਗਰਾਂ ਨੂੰ ਤਿਉਹਾਰਾਂ ਦੇ ਸੀਜ਼ਨ ਤੋਂ ਜਿੱਥੇ ਵੱਡੀਆਂ ਆਸਾਂ ਹਨ, ਉੱਥੇ ਹੀ ਇਨ੍ਹਾਂ ਦੀ ਬਾਜ਼ਾਰ ਵਿੱਚ ਮਿਲਣ ਵਾਲੇ ਬਣਾਉਟੀ ਸਾਮਾਨ ਦੇ ਬਾਜ਼ਾਰ ਵਿੱਚ ਆਉਣ ਨਾਲ ਚਿੰਤਾ ਵੀ ਵਧੀ ਹੋਈ ਹੈ।

ਵੇਖੋ ਵੀਡੀਓ।

ਪਿਤਾ-ਪੁਰਖੀ ਹੈ ਇਹ ਧੰਦਾ

ਗੱਲਬਾਤ ਕਰਦਿਆਂ ਕੁੱਝ ਘੁਮਿਆਰਾਂ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਪਿਤਾ ਪੁਰਖੀ ਕੀਤਾ ਹੈ ਉਨ੍ਹਾਂ ਦੱਸਿਆ ਕਿ ਹੁਣ ਇਹ ਕੀਤਾ ਬਹੁਤਾ ਲਾਹੇਵੰਦ ਨਹੀਂ ਰਿਹਾ, ਮਿੱਟੀ ਮਹਿੰਗੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਾਲੀ ਮਿੱਟੀ ਨਾਲ ਮਿੱਟੀ ਦੀਆਂ ਵਸਤਾਂ ਬਣਾਈਆਂ ਜਾਂਦੀਆਂ ਹਨ, ਕਿਉਂਕਿ ਇਸ ਮਿੱਟੀ ਦੀ ਗੁਣਵੱਤਾ ਆਮ ਮਿੱਟੀ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦੀ ਹੈ।

4000 ਰੁਪਏ ਤੋਂ 5000 ਰੁਪਏ ਪੈਂਦੀ ਹੈ ਮਿੱਟੀ ਦੀ ਟਰਾਲੀ

ਕਾਰੀਗਰਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਤਾਂ ਜਿਸ ਮਿੱਟੀ ਦੀ ਉਹ ਵਰਤੋਂ ਕਰਦੇ ਹਨ, ਉਹ ਵੀ ਬਹੁਤ ਮਹਿੰਗੀ ਹੋ ਗਈ ਹੈ। ਮਿੱਟੀ ਦੀ ਟਰਾਲੀ 4 ਹਜ਼ਾਰ ਰੁਪਏ ਤੋਂ 5 ਹਜ਼ਾਰ ਰੁਪਏ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਲੌਕਡਾਊਨ ਵਿੱਚ ਉਨ੍ਹਾਂ ਦਾ ਕੰਮ ਵੀ ਲਗਭਗ ਠੱਪ ਹੋ ਗਿਆ ਸੀ, ਪਰ ਹੁਣ ਉਨ੍ਹਾਂ ਨੂੰ ਆਸ ਬੱਝੀ ਹੈ ਕਿ ਦੀਵਾਲੀ ਉੱਤੇ ਉਨ੍ਹਾਂ ਦੇ ਸਾਮਾਨ ਦੀ ਵਿਕਰੀ ਹੋਵੇਗੀ।

ਹਾਲੇ ਤੱਕ ਨਹੀਂ ਆਇਆ ਕੋਈ ਵੀ ਆਰਡਰ

ਕਾਰੀਗਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਸਮੇਂ ਉਹ ਵਰਤਾਂ ਦੇ ਮੱਦੇਨਜ਼ਰ ਸਮਾਨ ਪਹਿਲਾਂ ਤਿਆਰ ਕਰ ਰਹੇ ਹਨ। ਉਹ ਸਮਾਨ ਖ਼ੁਦ ਤਿਆਰ ਕਰ ਕੇ ਅੱਗੇ ਸਪਲਾਈ ਕਰਦੇ ਹਨ, ਪਰ ਹਾਲੇ ਤੱਕ ਉਨ੍ਹਾਂ ਨੂੰ ਕੋਈ ਵੀ ਆਰਡਰ ਨਹੀਂ ਮਿਲਿਆ ਹੈ।

ਸਰਕਾਰ ਨਹੀਂ ਕਰਦੀ ਕੋਈ ਮਦਦ

ਉਨ੍ਹਾਂ ਸਰਕਾਰ ਨਾਲ ਸ਼ਿਕਵਾ ਕਰਦਿਆਂ ਕਿਹਾ ਕਿ ਸਰਕਾਰ ਨੇ ਲੌਕਡਾਊਨ ਦੌਰਾਨ ਘੁਮਿਆਰਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਅੱਜ ਤੱਕ ਵੀ ਕੋਈ ਵੀ ਰਿਆਇਤ ਨਹੀਂ ਦਿੱਤੀ, ਬਲਕਿ ਉਨ੍ਹਾਂ ਦੇ ਬੱਚੇ ਵੀ ਪੜ੍ਹ-ਲਿਖ ਕੇ ਬੇਰੁਜ਼ਗਾਰ ਘੁੰਮ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.