ਫ਼ਰੀਦਕੋਟ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਉਤਰਾਖੰਡ ਤੋਂ ਗ੍ਰਿਫਤਾਰ ਕੀਤੇ ਪਿੰਡ ਢੈਪਈ ਦੇ ਮਨਪ੍ਰੀਤ ਭਾਉ ਦੇ ਪਰਿਵਾਰ ਨੇ ਆਪਣੇ ਲੜਕੇ ਨੂੰ ਨਿਰਦੋਸ਼ ਦੱਸਦੇ ਹੋਏ ਸਹੀ ਪੜਤਾਲ ਕਰ ਕੇ ਅਸਲ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ।
ਮਨਪ੍ਰੀਤ ਭਾਉ ਦੇ ਪਰਿਵਾਰ ਵੱਲੋਂ ਧੱਕੇ ਨਾਲ ਇਸ ਮਾਮਲੇ ਵਿੱਚ ਫਸਾਉਣ ਦੇ ਪੁਲਿਸ ਉੱਤੇ ਦੋਸ਼ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤ ਅਤੇ 5-6 ਸਾਥੀਆਂ ਨਾਲ ਚਾਰ-ਪੰਜ ਦਿਨ ਪਹਿਲਾਂ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਗਿਆ ਸੀ ਪਰ ਰਸਤੇ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਕਰ ਲਈ ਗਈ। ਜਦਕਿ ਬਾਕੀਆਂ ਨੂੰ ਪੁਲਿਸ ਨੇ ਛੱਡ ਦਿੱਤਾ ਪਰ ਮਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਕੇ ਇਸ ਮਾਮਲੇ ਵਿੱਚ ਪਾ ਦਿੱਤਾ ਜਦਕਿ ਉਨ੍ਹਾਂ ਦੇ ਪੁੱਤ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਉੱਤੇ ਪਹਿਲਾਂ ਕੁੱਝ ਮਾਮਲੇ ਦਰਜ਼ ਹੋਣ ਕਾਰਨ ਜਾਣਬੁੱਝ ਕੇ ਅੱਗੇ ਫਸਾਇਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਇਸ ਮੌਕੇ ਪਿੰਡ ਵਾਸੀ ਕੁਲਵਿੰਦਰ ਸਿੰਘ ਨੇ ਵੀ ਕਿਹਾ ਕਿ ਮਨਪ੍ਰੀਤ ਨੂੰ ਝੂਠਾ ਫਸਾਇਆ ਜਾ ਰਿਹਾ ਹੈ। ਕਿਉਂਕਿ ਜਿਸ ਕਾਰ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਮਨਪ੍ਰੀਤ ਮੰਨਾ ਦੀ ਕਾਰ ਹੈ। ਜੋ ਮਨਪ੍ਰੀਤ ਦਾ ਰਿਸ਼ਤੇਦਾਰ ਹੈ। ਜਿਸ ਨੂੰ ਘਰ ਵਰਤਣ ਲਈ ਦਿੱਤੀ ਗਈ ਸੀ ਪਰ ਕੁੱਝ ਦਿਨ ਪਹਿਲਾਂ ਮਨਪ੍ਰੀਨ ਮੰਨਾ ਵੱਲੋਂ ਕਾਰ ਵਾਪਸ ਮੰਗਵਾ ਲਈ ਸੀ ਜਿਸ ਤੋਂ ਬਾਅਦ ਕਿਸ ਕੰਮ ਲਈ ਵਰਤੀ ਉਨ੍ਹਾਂ ਨੂੰ ਨਹੀ ਪਤਾ।
ਉੱਥੇ ਹੀ ਫ਼ਰੀਦਕੋਟ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਮਨਪ੍ਰੀਤ ਕ੍ਰੀਮਨਲ ਬੇਕਗਰਾਊਂਡ ਦਾ ਵਿਅਕਤੀ ਹੈ। ਜਿਸ ਖ਼ਿਲਾਫ਼ 8 ਮਾਮਲੇ ਅਲੱਗ-ਅਲੱਗ ਧਰਾਵਾਂ ਹੇਠ ਦਰਜ਼ ਹਨ। ਜਿਨ੍ਹਾਂ ਵਿੱਚ ਅਸਲਾ ਐਕਟ, ਐਕਸਾਈਜ਼ ਐਕਟ, NDPS ਆਦਿ ਹਨ। ਉਨ੍ਹਾਂ ਕਿਹਾ ਕਿ 7 ਮਾਮਲਿਆਂ ਵਿੱਚ ਇਹ ਜ਼ਮਾਨਤ ਉੱਤੇ ਹੈ ਜਦਕਿ ਇੱਕ ਮਾਮਲੇ ਵਿੱਚ ਇਹ ਹਲੇ ਲੋੜੀਂਦਾ ਹੈ। ਜਿਸ ਨੂੰ ਫ਼ਰੀਦਕੋਟ ਪੁਲਿਸ ਵੀ ਪ੍ਰੋਡਕਸ਼ਨ ਵਰੰਟ ਉੱਤੇ ਲੈ ਸਕਦੀ ਹੈ।
ਇਹ ਵੀ ਪੜ੍ਹੋ : SIDHU MOOSEWALA MURDER CASE: ਮੂਸੇਵਾਲਾ ਕਤਲ ਮਾਮਲੇ 'ਚ SIT ਦਾ ਪੁਨਰਗਠਨ