ETV Bharat / state

2014 ਤੋਂ ਲਾਪਤਾ ਨੌਜਵਾਨ ਦਾ ਹਾਲੇ ਤੱਕ ਨਹੀਂ ਲੱਭਿਆ ਕੋਈ ਸੁਰਾਗ - ਸੀਬੀਆਈ

ਫ਼ਰੀਦਕੋਟ ਦੇ ਨੌਜਵਾਨ ਦੀ ਭਾਲ ਲਈ ਸੀਬੀਆਈ ਤੋਂ ਜਾਂਚ ਕਰਵਾਉਣ ਲਈ ਲਗਾਤਾਰ 2 ਸਾਲ ਧਰਨਾ ਲਗਾਇਆ ਗਿਆ ਸੀ। ਲਾਪਤਾ ਮਨੋਜ ਦੀ ਭੈਣ ਨੇ ਫਿਰ ਤੋਂ ਮੀਡੀਆ ਜ਼ਰੀਏ ਆਪਣੀ ਆਵਾਜ਼ ਚੁੱਕੀ ਹੈ ਜਿਸ ਕਾਰਨ ਲੰਮੇ ਸਮੇਂ ਤੋਂ ਬਾਅਦ ਸੀਬੀਆਈ ਫਿਰ ਤੋਂ ਹਰਕਤ ਵਿੱਚ ਆਈ ਹੈ।

ਲਾਪਤਾ ਮਨੋਜ ਕਪੂਰ ਦੀ ਤਸਵੀਰ
author img

By

Published : Jun 20, 2019, 10:59 AM IST

ਫ਼ਰੀਦਕੋਟ: ਫ਼ਰੀਦਕੋਟ ਵਿੱਚ ਬੱਚਿਆਂ ਦੇ ਅਗਵਾ ਹੋਣ ਦਾ ਮਾਮਲਾ ਕੋਈ ਨਵਾਂ ਨਹੀਂ ਹੈ। ਇਸ ਨੂੰ ਲੈ ਕੇ ਲਗਾਤਾਰ 2 ਸਾਲ ਫ਼ਰੀਦਕੋਟ ਦੇ ਥਾਣਾ ਸਿਟੀ ਦੇ ਬਾਹਰ ਧਰਨਾ ਲਗਾਇਆ ਜਾਂਦਾ ਰਿਹਾ ਸੀ ਪਰ ਨਤੀਜਾ ਫਿਰ ਵੀ ਜ਼ੀਰੋ ਹੀ ਰਿਹਾ। ਇਨ੍ਹਾਂ ਸਾਰੇ ਮਾਮਲਿਆਂ ਵਿਚ ਚਰਚਿਤ ਮਾਮਲਾ ਸੀ ਮਨੋਜ ਕਪੂਰ ਦੀ ਕਿਡਨੈਪਿੰਗ ਦਾ, ਜਿਸ ਵਿੱਚ ਏਟੀਐਮ ਮਸ਼ੀਨਾਂ 'ਚ ਪੈਸੇ ਪਾਉਣ ਵਾਲੇ ਫ਼ਰੀਦਕੋਟ ਵਾਸੀ ਮਨੋਜ ਕਪੂਰ ਨੂੰ ਕਿਸੇ ਨੇ ਭੇਦਭਰੇ ਹਾਲਾਤ ਵਿਚ ਘਰ ਦੇ ਨੇੜਿਓਂ ਕਿਡਨੈਪ ਕਰ ਲਿਆ ਸੀ।

ਵੇਖੋ ਵੀਡੀਓ
ਉਸ ਦੀ ਭਾਲ ਨੂੰ ਲੈ ਕੇ ਲਗਾਤਾਰ ਦੋ ਸਾਲ ਤੱਕ ਧਰਨਾ ਲਗਾਇਆ ਗਿਆ ਸੀ ਪਰ ਫਿਰ ਵੀ ਪਰਿਵਾਰ ਦੇ ਹੱਥ ਨਿਰਾਸ਼ਾ ਹੀ ਲੱਗੀ। ਪਰਿਵਾਰ ਨੇ ਸੀਬੀਆਈ ਤੋਂ ਜਾਂਚ ਕਰਵਾਉਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਾਂ ਜਾਂਚ ਸੀਬੀਆਈ ਕੋਲ ਆ ਗਈ ਸੀ ਪਰ ਕਰੀਬ 3 ਸਾਲ ਬੀਤ ਜਾਣ ਦੇ ਬਾਅਦ ਸੀਬੀਆਈ ਨੇ ਵੀ ਪਰਿਵਾਰ ਦੇ ਪੱਲੇ ਕੁਝ ਨਾ ਪਿਆ। ਪਰਿਵਾਰ ਵੱਲੋਂ ਮਨੋਜ ਦੇ ਲਾਪਤਾ ਹੋਏ ਨੂੰ 5 ਸਾਲ ਪੂਰੇ ਹੋ ਜਾਣ 'ਤੇ ਉਸ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਨੂੰ ਲੈ ਕੇ ਪਰਿਵਾਰ ਨੇ ਪਿਛਲੇ ਦਿਨੀਂ ਇੱਕ ਪ੍ਰੈਸ ਕਾਨਫਰੰਸ ਕਰਕੇ ਰੋਸ ਜ਼ਾਹਿਰ ਕੀਤਾ ਸੀ ਕਿ ਪੰਜ ਸਾਲ ਬੀਤ ਜਾਣ ਤੋਂ ਬਾਅਦ ਵੀ ਕਿਸੇ ਨੇ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿੱਤਾ। ਪ੍ਰੈਸ ਕਾਨਫਰੰਸ ਦੌਰਾਨ ਮਨੋਜ ਦੀ ਮਾਂ ਨੇ ਭਰੇ ਮਨ ਨਾਲ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਥੋਂ ਤੱਕ ਕਹਿ ਦਿੱਤਾ ਸੀ ਕਿ ਮੈਨੂੰ ਭਾਵੇਂ ਸ਼ਹਿਰ ਵਿਚੋਂ ਕੱਢ ਦੇਵੋ ਪਰ ਮੇਰਾ ਬੱਚਾ ਮੈਨੂੰ ਜ਼ਰੂਰ ਲੱਭ ਦੇਵੋ। ਉਥੇ ਹੀ ਮਨੋਜ ਦੀ ਭੈਣ ਨੇ ਇਸ ਕਰੱਪਟ ਹੋ ਚੁੱਕੇ ਸਿਸਟਮ ਉੱਤੇ ਸਵਾਲ ਚੁੱਕੇ ਸਨ। ਇਸ ਦੇ ਨਾਲ ਹੀ ਏਟੀਐਮ ਮਸੀਨਾਂ ਵਿੱਚ ਪੈਸੇ ਪਾਉਣ ਵਾਲੀਆਂ ਕੰਪਨੀਆਂ ਵੱਲੋਂ ਪੈਸੇ ਵਿਚ ਕੀਤੇ ਜਾਂਦੇ ਕਥਿਤ ਘਪਲੇ ਦਾ ਵੀ ਪਰਦਾਫਾਸ਼ ਕੀਤਾ ਸੀ।ਇਸ ਤੋਂ ਬਾਅਦ ਹੁਣ ਫਿਰ ਤੋਂ ਸੀਬੀਆਈ ਦੀ ਟੀਮ ਨੇ ਮਨੋਜ ਕਪੂਰ ਦੇ ਪਰਿਵਾਰ ਨਾਲ ਗੱਲਬਾਤ ਕੀਤੀ। ਸੀਬੀਆਈ ਨੇ ਪੱਤਰਕਾਰਾਂ ਵਲੋਂ ਪੁੱਛਣ 'ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਮਨੋਜ ਕਪੂਰ ਦੀ ਭੈਣ ਨੇ ਮੀਡੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੀਡੀਆ ਵੱਲੋ ਉਨ੍ਹਾਂ ਦੀ ਆਵਾਜ਼ ਉਠਾਉਣ ਕਰਕੇ ਹੀ ਫਿਰ ਤੋਂ ਸੀਬੀਆਈ ਹਰਕਤ ਵਿੱਚ ਆਈ ਹੈ।ਮਨੋਜ ਦੀ ਭੈਣ ਨੇ ਕਿਹਾ ਕਿ ਉਸ ਦੇ ਭਰਾ ਨੂੰ ਲਾਪਤਾ ਹੋਏ ਅੱਜ ਪੂਰੇ 5 ਸਾਲ ਹੋ ਗਏ ਹਨ ਪਰ ਹਾਲੇ ਤੱਕ ਫ਼ਰੀਦਕੋਟ ਪੁਲਿਸ ਜਾਂ ਸੀਬੀਆਈ ਉਸ ਦਾ ਕੋਈ ਸੁਰਾਗ ਨਹੀਂ ਲਗਾ ਸਕੀ। ਸੀਬੀਆਈ ਨੇ ਫਿਰ ਤੋਂ ਉਨ੍ਹਾਂ ਕੋਲ ਮਨੋਜ ਕਪੂਰ ਦੇ ਪਿਛੋਕੜ, ਦੋਸਤਾਂ, ਮਿੱਤਰਾਂ ਆਦਿ ਬਾਰੇ ਪੁੱਛਗਿੱਛ ਕੀਤੀ ਨਾਲ ਉਨ੍ਹਾਂ ਕੋਲ ਕੁੱਝ ਫੋਟੋਆਂ ਸਨ ਜੋ ਉਨ੍ਹਾਂ ਨੂੰ ਪਛਾਣ ਕਰਨ ਲਈ ਕਿਹਾ।

ਸਲੱਗ :Pb_ fdk_CBI TEAM IN FDK/10012
ਟਾਈਟਲ: CBI TEAM IN FDK
ਸਟੇਸ਼ਨ :- ਫਰੀਦਕੋਟ ਪੰਜਾਬ
ਫੀਡ ਬਾਏ :-ਲਿੰਕ 
ਰਿਪੋਰਟਰ :- ਸੁਖਜਿੰਦਰ ਸਹੋਤਾ

Plz download link

 ਮਾਮਲਾ ਲਾਪਤਾ ਹੋਏ ਮਨੋਜ ਕਪੂਰ ਦਾ 

25 ਮਈ 2014 ਨੂੰ ਫਰੀਦਕੋਟ ਵਿਚੋਂ ਲਾਪਤਾ ਹੋਏ ਮਨੋਜ ਕਪੂਰ ਦਾ 5 ਸਾਲ ਬੀਤ ਜਾਣ ਬਾਅਦ ਵੀ ਨਹੀਂ ਲੱਗਾ ਕੋਈ ਸੁਰਾਗ

ਮੀਡੀਆ ਵੱਲੋਂ ਉਨ੍ਹਾਂ ਦੀ ਆਵਾਜ ਉਠਾਏ ਜਾਣ ਤੇ ਫਿਰ ਤੋਂ ਆਈ ਸੀਬੀਆਈ ਹਰਕਤ ਵਿੱਚ-ਮਨੋਜ ਕਪੂਰ ਦੀ ਭੈਣ

ਸੀਬੀਆਈ ਤੋਂ ਜਾਂਚ ਕਰਵਾਉਣ ਲਈ ਲਗਾਤਾਰ 2 ਸਾਲ ਲਗਾਇਆ ਸੀ ਧਰਨਾਂ ਲੰਬੇ ਸਮੇਂ ਤੋਂ ਸੀਬੀਆਈ ਫਿਰ ਤੋਂ ਆਈ ਹਰਕਤ ਵਿੱਚ- ਮਨੋਜ ਦੀ ਭੈਣ

ਐਂਕਰ
ਫਰੀਦਕੋਟ ਵਿਚ ਬੱਚਿਆ ਦੇ ਅਗਵਾ ਹੋਣ ਦਾ ਮਾਮਲਾ ਕੋਈ ਨਵਾਂ ਨਹੀਂ ਹੈ। ਪੂਰੇ ਸਹਿਰ ਚ ਲਾਪਤਾ ਹੋ ਰਹੇ ਇਕ ਤੋਂ ਬਾਅਦ ਇਕ ਬੱਚਿਆਂ ਦੀ ਬ੍ਰਾਮਦਗੀ ਨੁੰ ਲੈ ਕੇ ਲਗਾਤਾਰ 2 ਸਾਲ ਫਰੀਦਕੋਟ ਦੇ ਥਾਨਾ ਸਿਟੀ ਦੇ ਬਾਹਰ ਧਰਨਾਂ ਲਗਾਇਆ ਜਾਂਦਾ ਰਿਹਾ ਸੀ ਪਰ ਰਿਜਲਟ ਫਿਰ ਵੀ ਜੀਰੋ ਹੀ ਰਿਹਾ।ਇਸ ਸਾਰੇ ਮਾਮਲੇ ਵਿਚ ਚਰਚਿਤ ਮਾਮਲਾ ਸੀ ਮਨੋਜ ਕਪੂਰ ਦੀ ਕਿਡਨੈਪਿੰਗ ਦਾ ਜਿਸ ਵਿਚ ਏਟੀਐਮ ਮਸ਼ੀਨਾਂ ੁਵਿਚ ਪੈਸੇ ਪਾਉਣ ਵਾਲੇ ਫਰੀਦਕੋਟ ਵਾਸੀ ਮਨੋਜ ਕਪੂਰ ਨੂੰ ਕਿਸੇ ਨੇ ਭੇਦ ਭਰੇ ਹਲਾਤ ਵਿਚ ਘਰ ਦੇ ਨੇੜਿਓ ਕਿਡਨੈਪ ਕਰ ਲਿਆ ਸੀ ਅਤੇ ਉਸ ਦੀ ਭਾਲ ਨੂੰ ਲੈ ਲਗਾਤਾਰ ਦੋ ਸਾਲ ਤੱਕ ਧਰਨਾ ਲਗਾਇਆ ਗਿਆ ਸੀ ਪਰ ਫਿਰ ਵੀ ਪਰਿਵਾਰ ਦੇ ਪੱਲੇ ਕੁਝ ਨਹੀਂ ਪਿਆ ਸੀ । ਪਰਿਵਾਰ ਨੇ ਸੀਬੀਆਈ ਤੋਂ ਜਾਂਚ ਕਰਵਾਉਣ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਤਾਂ ਜਾਂਚ ਸੀਬੀਆਈ ਪਾਸ ਆ ਗਈ ਸੀ ਪਰ ਕਰੀਬ 3 ਸਾਲ ਬੀਤ ਜਾਣ ਦੇ ਬਾਅਦ ਸੀਬੀਆਈ ਨੇ ਵੀ ਪਰਿਵਾਰ ਦੇ ਪੱਲੇ ਹੁਣ ਤੱਕ ਨਿਰਾਸ਼ਾ ਹੀ ਪਈ ਸੀ। ਪਰਿਵਾਰ ਵੱਲੋਂ ਮਨੋਜ ਦੇ ਲਾਪਤਾ ਹੋਏ ਨੂੰ 5 ਸਾਲ ਪੂਰੇ ਹੋ ਜਾਣ ਤੇ ਵੀ ਨਾ ਮਿਲਣ ਕਰਕੇ ਪਰਿਵਾਰ ਨੇ ਪਿਛਲੇ ਦਿਨੀਂ ਇਕ ਪ੍ਰੈਸਕਾਨਫ੍ਰੰਸ ਕਰਕੇ ਰੋਸ ਜਾਹਿਰ ਕੀਤਾ ਸੀ  ਕਿ ਪੰਜ ਸਾਲ ਬੀਤ ਜਾਣ ਦੇ ਬਾਅਦ ਵੀ ਕਿਸੇ ਨੇ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਪ੍ਰੈਸ ਕਾਨਫਰੰਸ ਦੁਰਾਨ ਮਨੋਜ ਕਪੂਰ ਦੀ ਮਾਂ ਨੇ ਭਰੇ ਮਨ ਨਾਲ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਥੋਂ ਤੱਕ ਕਹਿ ਦਿੱਤਾ ਸੀ ਕਿ ਮੈਨੂੰ ਭਾਂਵੇਂ ਸਹਿਰ ਵਿਚੋਂ ਕੱਢ ਦੇਵੋ ਪਰ ਮੇਰਾ ਬੱਚਾ ਮੈਨੂੰ ਜਰੂਰ ਲੱਭ ਦੇਵੋ ਉਥੇ ਹੀ ਮਨੋਜ ਦੀ ਭੈਣ ਨੇ ਇਸ ਕਰੱਪਟ ਹੋ ਚੁੱਕੇ ਸਿਸਟਮ ਤੇ ਸਵਾਲ ਉਠਾਏ ਸਨ। ਇਸ ਦੇ ਨਾਲ ਹੀ ਏਟੀਐਮ ਮਸੀਨਾਂ ਵਿਚ ਪੈਸੇ ਪਾਉਣ ਵਾਲੀਆਂ ਕੰਪਨੀਆਂ ਵੱਲੋਂ ਪੈਸੇ ਵਿਚ ਕੀਤੇ ਜਾਂਦੇ ਕਥਿਤ ਘਪਲੇ ਦਾ ਵੀ ਪਰਦਾਫਾਸ ਕੀਤਾ ਸੀ

ਜਿਸ ਤੋਂ ਬਾਅਦ ਅੱਜ ਫਿਰ ਤੋਂ ਸੀਬੀਆਈ ਦੀ ਟੀਮ ਨੇ ਮਨੋਜ ਕਪੂਰ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਜਿੱਥੇ ਸੀਬੀਆਈ ਨੇ ਪਤਰਕਾਰਾਂ  ਵਲੋਂ ਪੁੱਛਣ ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਉਥੇ ਮਨੋਜ ਕਪੂਰ ਦੀ ਭੈਣ ਨੇ ਮੀਡੀਆ ਦਾ ਧੰਨਵਾਦ ਕਰਦੇ ਕਿਹਾ ਕਿ ਮੀਡੀਆ ਵੱਲੋ ਉਨ੍ਹਾਂ ਦੀ ਆਵਾਜ ਉਠਾਉਣ ਕਰਕੇ ਹੀ ਫਿਰ ਤੋਂ ਸੀਬੀਆਈ ਹਰਕਤ ਵਿੱਚ ਆਈ ਹੈ।

ਵੀਓ

-ਇਸ ਮੋਕੇ ਗੱਲਬਾਤ ਕਰਦਿਆ ਮਨੋਜ ਕਪੂਰ ਦੀ ਭੈਣ ਨੇ ਕਿਹਾ ਕਿ ਉਸ ਦੇ ਭਰਾ ਨੂੰ ਲਾਪਤਾ ਹੋਏ ਅੱਜ ਪੂਰੇ 5 ਸਾਲ ਹੋ ਗਏ ਹਨ ਪਰ ਹਾਲੇ ਤੱਕ ਫਰੀਦਕੋਟ ਪੁਲਿਸ ਜਾਂ ਸੀਬੀਆਈ ਉਸ ਦਾ ਕੋਈ ਸੁਰਾਗ ਨਹੀਂ ਲਗਾ ਸਕੀ।ਅੱਜ ਸੀ ਬੀ ਆਈ ਨੇ ਫਿਰ ਤੋਂ ਉਨ੍ਹਾਂ ਕੋਲ ਮਨੋਜ ਕਪੂਰ ਦੇ ਪਿਛੋਕੜ,ਦੋਸਤਾਂ, ਮਿੱਤਰਾਂ ਆਦਿ ਬਾਰੇ ਪੁੱਛਗਿੱਛ ਕੀਤੀ ਨਾਲ ਉਨ੍ਹਾਂ ਕੋਲ ਕੁਝ ਫੋਟੋ ਸਨ ਜੋ ਉਨ੍ਹਾਂ ਨੂੰ ਪਛਾਨਣ ਲਈ ਕਿਹਾ।

ਬਈਟ ਨੀਤੂ ਕਪੂਰ ਮਨੋਜ ਦੀ ਭੈਣ
ETV Bharat Logo

Copyright © 2025 Ushodaya Enterprises Pvt. Ltd., All Rights Reserved.