ਚੰਡੀਗੜ੍ਹ: ਦਿੱਲੀ ਵਿੱਚ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁੱਖ ਮੰਤਰੀ ਦੀ ਬੈਠਕ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੇਰਵਾ ਦਿੱਤਾ ਕਿ ਕੁੱਲ 170 ਵਾਅਦਿਆਂ ਵਿੱਚੋਂ 140 ਵਾਅਦੇ ਉਨ੍ਹਾਂ ਨੇ ਪੰਜਾਬ ਵਿੱਚ ਪੰਜਾਬ ਦੇ ਲੋਕਾਂ ਲਈ ਪੂਰੇ ਕਰ ਦਿੱਤੇ ਹਨ ਇਸ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਸਰਕਾਰ ਦੇ ਕੰਮਾਂ ਦੇ ਵੇਰਵੇ ਬਾਰੇ ਇਸ਼ਤਿਹਾਰਬਾਜੀ ਰਾਹੀ ਵੀ ਦੱਸਿਆ ਜਾ ਰਿਹਾ ਹੈ।
ਪੰਜਾਬ ਸੂਬੇ ਵਿੱਚ 2017 ਦੀਆਂ ਵਿਧਾਨ ਚੋਣਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦਾ ਅਹਿਮ ਰਿਹਾ ਸੀ। ਕਾਂਗਰਸ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਸ਼ਜਾਵਾਂ ਦਵਾਉਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ। ਕਾਂਗਰਸ ਸਰਕਾਰ ਦਾ ਕਾਰਜਕਾਲ ਕਰੀਬ ਅੱਧਾ ਲੱਗ ਚੁੱਕਾ ਹੈ ਪਰ ਦੋਸ਼ੀ ਹਲੇ ਤਕ ਨਹੀ ਫੜ੍ਹੇ ਗਏ।
ਕਾਂਗਰਸ ਸਰਕਾਰ ਦਾ ਇਹ ਵਾਅਦਾ ਵੀ ਬਾਕੀ ਵਾਅਦਿਆਂ ਦੀ ਤਰ੍ਹਾ ਸਿਰੇ ਚੜ੍ਹਦਾ ਨਹੀ ਦਿੱਖ ਰਿਹਾ। ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਿੱਟ ਵੀ ਬਣਾਈ ਗਈ ਸੀ ਪਰ ਇਸ ਸਿੱਟ ਦੇ ਮੈਂਬਰਾਂ ਦੀ ਆਪਸ ਵਿੱਚ ਹੀ ਨਹੀ ਬਣ ਰਹੀ ਜਿਸ ਕਰਕੇ ਮਾਮਲਾ ਠੰਡੇ ਵਸਤੇ ਵਿੱਚ ਪੈ ਚੁੱਕਾ।
ਇਹ ਵੀ ਪੜੋ: ਕੇਂਦਰੀ ਮੰਤਰੀ ਵੱਲੋਂ ਉੱਤਰ ਭਾਰਤੀਆਂ 'ਤੇ ਕੀਤੀ ਟਿਪੱਣੀ 'ਤੇ ਪ੍ਰਿਅੰਕਾ ਗਾਂਧੀ ਦਾ ਤਿੱਖਾ ਵਾਰ
ਦੂਜੇ ਪਾਸੇ ਸੀਬੀਆਈ ਵੱਲੋਂ ਵੀ ਬੇਅਦਬੀ ਕਾਂਡ ਦੇ ਸਬੂਤ ਨਾ ਮਿਲਣ ਕਰਕੇ ਕਲੋਜ਼ਰ ਰਿਪੋਰਟ ਦੇ ਦਿੱਤੀ ਸੀ। ਹੁਣ ਸੀਬੀਆਈ ਦੁਬਾਰਾ ਫਿਰ ਕੋਰਟ ਕੋਲੋ ਜਾਂਚ ਕਰਨ ਦੀ ਮੰਗ ਕਰ ਰਹੀ ਹੈ।