ਫਰੀਦਕੋਟ: ਕਸਬਾ ਗੋਲੇਵਾਲਾ ‘ਚ ਅੱਜ ਉਸ ਵਕਤ ਗਰੀਬ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਜਦ ਉਨ੍ਹਾਂ ਦੇ ਡੰਗਰਾਂ ਵਾਲੀ ਥਾਂ ’ਤੇ ਸ਼ਾਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਇਨੀ ਜਿਆਦਾ ਸੀ ਕਿ ਜਿਥੇ ਪਸ਼ੂਆਂ ਲਈ ਰੱਖੀ ਤੂਭੀ ਸੜ ਕੇ ਸੁਆਹ ਹੋ ਗਈ ਉਥੇ ਹੀ ਸੱਜਰ ਸੂਈ ਸਾਹੀਵਾਲ ਗਾਂ ਅਤੇ ਵੱਛਾ ਵੀ ਕਮਰੇ 'ਚ ਬੰਨ੍ਹੇ ਹੋਣ ਕਾਰਨ ਅੱਗ ਦੀ ਲਪੇਟ 'ਚ ਆ ਗਏ। ਜਿਨ੍ਹਾਂ ਦੀ ਅੱਗ 'ਚ ਸੜ ਕੇ ਮੌਤ ਹੋ ਗਈ। ਅਗ ਲੱਗਣ ਨਾਲ ਕਮਰੇ ਦੀ ਛੱਤ ਵੀ ਹੇਠਾਂ ਡਿੱਗ ਗਈ, ਜਿਸ ਕਾਰਨ ਪਰਿਵਾਰ ਦਾ ਤਿੰਨ ਲੱਖ ਦੇ ਕਰੀਬ ਹੋਇਆ ਨੁਕਸਾਨ ਮੰਨਿਆ ਜਾਂਦਾ ਹੈ। ਪਰਿਵਾਰ ਦਾ ਕਹਿਣਾ ਕਿ ਉਨ੍ਹਾਂ ਦਾ ਘਰ ਖਰਚ ਪਸ਼ੂਆਂ ਦੇ ਸਿਰ ਤੋਂ ਹੀ ਚੱਲਦਾ ਹੈ ਤੇ ਇਸ ਅੱਗ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਜਿਸ ਕਾਰਨ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀ ਕੁਝ ਮਦਦ ਹੋ ਸਕੇ।
ਇਸ ਮੌਕੇ ਗੱਲਬਾਤ ਕਰਦਿਆ ਪਿੰਡ ਵਾਸੀ ਗੁਰਭੇਜ ਸਿੰਘ ਨੇ ਕਿਹਾ ਕਿ ਰਛਪਾਲ ਸਿੰਘ ਗਰੀਬ ਕਿਸਾਨ ਹੈ ਅਤੇ ਇਸ ਪਾਸ ਕੋਈ ਜਮੀਨ ਨਹੀਂ ਹੈ, ਇਸ ਦੀ ਕਮਾਈ ਦਾ ਸਾਧਨ ਸਿਰਫ ਪਸੂ ਹੀ ਸਨ ਅਤੇ ਇਸ ਦੀ ਗਾਂ ਜੋ ਸੱਜਰ ਸੂਈ ਸੀ ਆਪਣੇ ਵੱਛੇ ਸਮੇਤ ਅੱਗ ਦੀ ਲਪੇਟ ‘ਚ ਆ ਕੇ ਮਰ ਗਈ ਹੈ। ਇਸ ਦੇ ਨਾਲ ਹੀ ਇਸ ਦੀ ਤੂੜੀ ਅਤੇ ਗਵਾਰੇ ਦੇ ਚਾਰੇ ਨਾਲ ਕਮਰੇ ਦੀ ਛੱਤ ਵੀ ਸੜ ਗਈ ਹੈ ਜਿਸ ਨਾਲ ਇਸ ਦਾ ਕਾਫੀ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਵਲੋਂ ਸਰਕਾਰ ਤੋਂ ਪਰਿਵਾਰ ਦੀ ਮਦਦ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ:ਤੀਜੇ ਕੇਸ 'ਚ ਵੀ ਨੌਦੀਪ ਕੌਰ ਨੂੰ ਮਿਲੀ ਜਮਾਨਤ, ਅੱਜ ਹੋਵੇਗੀ ਰਿਹਾਈ