ਫਰੀਦੋਕਟ:ਵੈਸੇ ਤਾਂ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਟੀ ਆਫ ਹੇਲਥ ਸ਼ਾਇੰਸਿਜ ਸੁਰੂ ਤੋਂ ਹੀ ਵਿਵਾਦਾਂ ਵਿਚ ਰਹਿੰਦੀ ਹੈ ਪਰ ਹੁਣ ਇਸ ਯੂਨੀਵਰਸਟੀ ਨਾਲ ਜੋ ਵਿਵਾਦ ਜੁੜਿਆ ਉਸ ਨੇ ਯੂਨੀਵਰਸਟੀ ਦੀ ਭਰੋਸੇਯੋਗਤਾ ਅਤੇ ਕੰਮ ਵਿਚ ਗੰਭੀਰਤਾ ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਯੂਨੀਵਸਰਟੀ ਵੱਲੋਂ 23 ਮਈ 2021 ਨੂੰ ਡੀਆਰਐਮ ਲਈ ਸਟਾਫ ਨਰਸਾਂ ਦੀ ਭਰਤੀ ਲਈ ਲਿਖਤ ਟੈਸਟ ਲਿਆ ਸੀ ਜਿਸ ਦਾ ਨਤੀਜਾ ਉਸੇ ਦਿਨ ਐਲਾਨ ਦਿੱਤਾ ਗਿਆ ਸੀ। ਨਤੀਜਾ ਆਉਣ ਤੇ ਯੂਨੀਵਸਰਟੀ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਵੇਖਣ ਨੂੰ ਮਿਲੀ ਜਿਸ ਵਿਚ ਇੱਕੋ ਨਾਮ ਅਤੇ ਰੋਲ ਨੰਬਰ ਵਾਲੀ ਲੜਕੀ ਦੇ 2 ਨਤੀਜੇ ਕ੍ਰਮਵਾਰ ਹੀ ਐਲਾਨੇ ਗਏ ਪਹਿਲੇ ਨਤੀਜੇ ਵਿਚ ਉਸ ਨੂੰ 105 ਅੰਕਾਂ ਨਾਲ ਟੌਪਰ ਐਲਾਨਿਆ ਗਿਆ ਜਦੋਂ ਕੇ ਅਗਲੇ ਨੰਬਰ ਤੇ ਉਸ ਨੂੰ ਮਹਿਜ 31.5 ਅੰਕਾਂ ਲਏ ਦਿਖਾਏ ਗਏ ਹਨ। ਜਿਸ ਨਾਲ ਜਿਥੇ ਇਸ ਲੜਕੀ ਨੂੰ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ ਉਥੇ ਹੀ ਆਪਣੇ ਨਤੀਜੇ ਸੰਬੰਧੀ ਦੁਚਿੱਤੀ ਵੀ ਝੱਲਣੀ ਪਈ। ਹਾਲਾਂਕਿ ਯੂਨੀਵਰਸਟੀ ਪ੍ਰਸ਼ਾਸਨ ਵੱਲੋਂ ਇਸ ਨੂੰ ਟਾਇਪਿੰਗ ਵਿਚ ਹੋਈ ਗਲਤੀ ਦੱਸਿਆ ਜਾ ਰਿਹਾ ਅਤੇ ਲੜਕੀ ਦੇ ਸਹੀ ਅੰਕ 105 ਦੱਸੇ ਜਾ ਰਹੇ ਹਨ।
ਇਸ ਪੂਰੇ ਮਾਮਲੇ ਬਾਰੇ ਜਦ ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸ਼ਾਇੰਸਿਜ ਦੇ ਵਾਇਸ ਚਾਂਸਲਰ ਪ੍ਰੋ ਡਾ ਰਾਜ ਬਹਾਦਰ ਨੇ ਕਿਹਾ ਕਿ ਇਹ ਟਾਇਪਿੰਗ ਵਿਚ ਹੋਈ ਗਲਤੀ ਹੈ ਉਹਨਾਂ ਕਿਹਾ ਕਿ ਇਸ ਲੜਕੀ ਦਾ ਰਿਜਲਟ ਜੋ ਹੈ ਉਸ ਵਿਚ ਉਸ ਦੇ 100 ਤੋਂ ਪਲੱਸ ਨੰਬਰ ਹਨ ਅਤੇ ਅਗਲੇ ਅੰਕ 31.5 ਕਿਸੇ ਲੜਕੇ ਦੇ ਹਨ ਜਿਸ ਦਾ ਨਾਮ ਟਾਇਪਿੰਗ ਦੋਰਾਨ ਰਹਿ ਗਿਆ। ਉਹਨਾਂ ਕਿਹਾ ਕਿ ਇਸ ਗਲਤੀ ਨੂੰ ਸੁਧਾਰ ਲਿਆ ਗਿਆ ਹੈ।
ਇਹ ਵੀ ਪੜੋ:ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਦੀ ਪਹਿਲੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ