ਫਰੀਦਕੋਟ: ਪੰਜਾਬ 'ਚ ਇਸ ਸਮੇਂ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਕਿਉਂਕਿ ਪਿਛਲੇ ਦਿਨੀਂ ਪੰਜਾਬ ਦੇ ਮਸ਼ਹੂਰ ਕਲਾਕਾਰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ 'ਚ ਲਗਾਤਾਰ ਗੈਂਗਸਟਰਾਂ ਜਾਂ ਵਿਦੇਸ਼ਾਂ ਤੋਂ ਲੋਕਾਂ ਨੂੰ ਧਮਕੀ ਭਰੇ ਫੋਨ ਆ ਰਹੇ ਹਨ। ਉਨ੍ਹਾਂ ਕੋਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਪੈਸੇ ਨਹੀਂ ਦਿਓਗੇ ਤਾਂ ਤੁਹਾਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ।
ਉੱਥੇ ਹੀ ਹੁਣ ਫ਼ਰੀਦਕੋਟ ਦੇ ਧਾਰਮਿਕ ਅਤੇ ਬਾਬਾ ਫਰੀਦ ਵਿੱਦਿਅਕ ਸੰਸਥਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਦੇ ਪੋਤਰੇ ਐਡਵੋਕੇਟ ਮਾਹੀਪਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਉਸਦੇ ਸਕੇ ਭਰਾ ਦੇ ਫੋਨ ਰਾਹੀਂ ਮਿਲ ਚੁੱਕੀ ਹੈ। ਜੋ ਕਿ ਬਾਹਰਲੇ ਨੰਬਰ ਤੋਂ ਫੋਨ ਕਰਕੇ ਦਿੱਤੀ ਗਈ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਵਿਚ ਡਰ ਦਾ ਮਾਹੌਲ ਹੈ ਅਤੇ ਉਨ੍ਹਾਂ ਦੁਆਰਾ ਇਸ ਦੀ ਸ਼ਿਕਾਇਤ ਵੀ ਪ੍ਰਸ਼ਾਸਨ ਨੂੰ ਕੀਤੀ ਗਈ ਹੈ।
ਇਸ ਮੌਕੇ ਮਾਹੀਪਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਨੂੰ ਰਾਤ ਦੇ ਸਮੇਂ ਤਕਰੀਬਨ 10:42 'ਤੇ ਇਕ ਵਿਦੇਸ਼ੀ ਨੰਬਰ ਤੋਂ ਫੋਨ ਕਾਲ ਆਈ। ਜਿਸ 'ਚ ਉਸ ਨੇ ਆਖਿਆ ਕਿ ਆਪਣੇ ਭਰਾ ਨੂੰ ਬਚਾ ਸਕਦਾ ਹੈ ਤਾਂ ਬਚਾ ਲਈ। ਉਸ ਤੋਂ ਬਾਅਦ ਇੱਕ ਕੋਲ ਫਿਰ ਆਈ ਜਿਸ 'ਚ ਉਨ੍ਹਾਂ ਨੇ ਆਖਿਆ ਕਿ ਆਪਣੇ ਭਰਾ ਨੂੰ ਜੇਕਰ ਤੂੰ ਬਚਾ ਸਕਦਾ ਹੈ ਤਾਂ ਬਚਾ ਲਈ। ਉਸ ਤੋਂ ਬਾਅਦ ਉਸੇ ਨੰਬਰ ਤੋਂ ਇਕ ਮਿਸਡ ਕਾਲ ਆਈ।
ਜਿਸ ਤੋਂ ਬਾਅਦ ਉਨ੍ਹਾਂ ਇਕ ਦਰਖਾਸਤ ਮਾਣਯੋਗ ਡੀਜੀਪੀ ਪੰਜਾਬ ਨੂੰ ਲਿਖੀ। ਜਿਸ ਤੋਂ ਬਾਅਦ ਮੇਰੀ ਦਰਖਾਸਤ ਫ਼ਰੀਦਕੋਟ ਵਿਖੇ ਐੱਸਐੱਸਪੀ ਦਫ਼ਤਰ ਨੂੰ ਮਾਰਕ ਕਰ ਦਿੱਤੀ ਗਈ। ਜਿਨ੍ਹਾਂ ਵੱਲੋਂ ਕਾਰਵਾਈ ਕਰਦੇ ਹੋਏ ਜਿਸ ਨੰਬਰ ਤੋਂ ਫੋਨ ਕਾਲ ਆਈ ਸੀ ਉਸ ਦੇ ਹਰੇਕ ਤੱਥ ਨੂੰ ਵਿਚਾਰਿਆ ਜਾ ਰਿਹਾ।
ਉਨ੍ਹਾਂ ਦੱਸਿਆ ਕਿ ਇਹ ਫੋਨ ਕਾਲ ਕਿਸੇ ਨੈਟ ਥਰੂ ਵ੍ਹੱਟਸਐਪ ਕਾਲ ਜਾਂ ਨੈਟ ਜਨਰੇਟਿਡ ਕਾਲ ਨਹੀਂ ਸੀ ਬਲਕਿ ਇਕ ਬਾਹਰਲੀ ਕੰਪਨੀ ਦੇ ਕਿਸੇ ਸਿੰਮ ਤੋਂ ਕੋਲ ਕੀਤੀ ਗਈ ਸੀ। ਜਿਸ ਦੀ ਲੋਕੇਸ਼ਨ ਵਿਦੇਸ਼ਾਂ ਵਿਚੋਂ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਹਰੇਕ ਦੀ ਮਦਦ ਕਰਦੇ ਹਨ ਹਰ ਇੱਕ ਨੂੰ ਲੋੜ ਪੈਣ 'ਤੇ ਉਸਦੇ ਨਾਲ ਖੜ੍ਹਦੇ ਹਨ ਪਰ ਫਿਰ ਵੀ ਪਤਾ ਨਹੀਂ ਕਿਉਂ ਉਨ੍ਹਾਂ ਨੂੰ ਇਹ ਥ੍ਰੈਟ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਫ਼ਰੀਦਕੋਟ ਦੇ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਦਰਖਾਸਤ 'ਤੇ ਜਲਦੀ ਤੇ ਸੰਜੀਦਗੀ ਨਾਲ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਅੱਗੇ ਆਉਣ ਵਾਲੇ ਦਿਨਾਂ ਵਿੱਚ ਬਾਬਾ ਫ਼ਰੀਦ ਦਾ ਮੇਲਾ ਹੈ ਜੋ ਫ਼ਰੀਦਕੋਟ ਵਿਖੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਮੱਥਾ ਟੇਕਣ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਦਾ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤਾ ਜਾਵੇ।
ਇਸ ਮੌਕੇ ਡੀਐੱਸਪੀ ਜਸਮੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਮਾਹੀਪਿੰਦਰ ਸਿੰਘ ਸੇਖੋਂ ਐਡਵੋਕੇਟ ਵੱਲੋਂ ਦਿੱਤੀ ਗਈ ਦਰਖਾਸਤ ਮਿਲੀ ਹੈ। ਜਿਸ ਵਿੱਚ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਬਾਰੇ ਲਿਖਿਆ ਹੈ ਕਿ ਉਨ੍ਹਾਂ ਦੇ ਭਰਾ ਦੇ ਫੋਨ ਰਾਹੀਂ ਧਮਕੀਆਂ ਮਿਲ ਰਹੀਆਂ ਹਨ, ਜਿਸ 'ਤੇ ਪੁਲਿਸ ਪੂਰੀ ਮੁਸਤੈਦੀ ਨਾਲ ਕਾਰਵਾਈ ਕਰ ਰਹੀ ਹੈ। ਉਨ੍ਹਾਂ ਵਲੋਂ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਉਸ ਉਪਰੰਤ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ।
ਇਹ ਵੀ ਪੜ੍ਹੋ: ਸਵਾਲਾਂ ਦੇ ਘੇਰੇ ਵਿੱਚ ਪਨਗ੍ਰੇਨ ਵੱਲੋਂ ਗੋਦਾਮਾਂ ਦੀ ਕੀਤੀ ਜਾ ਰਹੀ ਜਾਂਚ