ETV Bharat / state

ਥਾਣੇ ਅੰਦਰ ਵੀ ਸੁਰੱਖਿਅਤ ਨਹੀਂ ਹਨ ਲੋਕ, ਸਦਰ ਥਾਣੇ ਅੰਦਰੋਂ ਐਕਟਿਵਾ ਚੋਰੀ

ਫਰੀਦਕੋਟ ਦੇ ਥਾਣਾ ਸਦਰ ਅੰਦਰੋਂ ਸਕੂਟਰੀ ਚੋਰੀ ਹੋਣ ਦਾ ਮਾਮਲਾ ਸਾਹਮਣਾ (Activa stolen from Faridkot's Sadar police station) ਆਇਆ ਹੈ। ਉਥੇ ਹੀ ਪੀੜਤ ਪਰਿਵਾਰ ਨੇ ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ।

ਸਦਰ ਥਾਣੇ ਅੰਦਰੋਂ ਐਕਟਿਵਾ ਚੋਰੀ
ਸਦਰ ਥਾਣੇ ਅੰਦਰੋਂ ਐਕਟਿਵਾ ਚੋਰੀ
author img

By

Published : May 7, 2022, 7:35 AM IST

ਫ਼ਰੀਦਕੋਟ: ਜ਼ਿਲ੍ਹੇ ਦੇ ਸਦਰ ਥਾਣਾ ਵਿੱਚੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨਾਲ ਫ਼ਰੀਦਕੋਟ ਪੁਲਿਸ ਦੀ ਕਾਰਜਗੁਜ਼ਰੀ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਇੱਕ ਪਾਸੇ ਜਿਥੇ ਫ਼ਰੀਦਕੋਟ ਦੇ ਐਸਐਸਪੀ ਵੱਲੋਂ ਸਖ਼ਤ ਨਿਰਦੇਸ਼ ਦਿੱਤੇ ਗਏ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਬਖਸ਼ਿਆ ਜਾਵੇਗਾ, ਪਰ ਦੂਜੇ ਉਸ ਦੇ ਉਲਟ ਮੂੰਹ ਚਿੜ੍ਹਾਉਂਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿੱਥੇ ਇੱਕ ਵਿਅਕਤੀ ਕੱਲ੍ਹ ਸਦਰ ਥਾਣਾ ਸਦਰ ਥਾਣੇ ਵਿੱਚ ਆਪਣੀ ਸਕੂਟਰੀ ਖੜ੍ਹਾ ਕੇ ਵੂਮੈਨ ਸੈੱਲ ਵਿੱਚ ਕਿਸੇ ਕੇਸ ਵਿੱਚ ਆਏ ਸਨ, ਪਰ ਉਹ ਜਦੋਂ ਵਾਪਸ ਆਏ ਤਾਂ ਉਨ੍ਹਾਂ ਦਾ ਉਨ੍ਹਾਂ ਦੀ ਸਕੂਟਰੀ ਉੱਥੇ ਨਹੀਂ ਸੀ ਉਹ ਚੋਰੀ (Activa stolen from Faridkot's Sadar police station) ਹੋ ਚੁੱਕੀ ਸੀ।

ਇਹ ਵੀ ਪੜੋ: IPL 2022: ਮੁੰਬਈ ਨੇ ਗੁਜਰਾਤ ਨੂੰ ਦਿੱਤੀ ਮਾਤ, ਆਖਰੀ ਓਵਰ ਵਿੱਚ ਜਿੱਤਿਆ ਮੈਚ

ਪੀੜਤ ਪਰਿਵਾਰ ਵੱਲੋਂ ਸਦਰ ਥਾਣੇ ’ਚ ਇਸ ਸਬੰਧੀ ਦੱਸਿਾ ਗਿਆ, ਪਰ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤੱਕ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਕਿਸੇ ਪਿੰਡ ਦੇ ਮਸਲੇ ਵਿੱਚ ਸਦਰ ਥਾਣੇ ਦੇ ਨਾਲ ਵੁਮੈਨ ਸੈੱਲ ਵਿੱਚ ਆਇਆ ਸੀ ਉਸ ਵੱਲੋਂ ਆਪਣੀ ਸਕੂਟਰੀ ਸਦਰ ਥਾਣੇ ਵਿੱਚ ਪਾਰਕਿੰਗ ਕੀਤੀ ਸੀ ਜਦੋਂ ਉਹ ਵਾਪਸ ਆਏ ਤਾਂ ਉਸਨੇ ਵੇਖਿਆ ਕਿ ਉਹਦੀ ਸਕੂਟਰੀ ਉੱਥੇ ਨਹੀਂ ਸੀ।

ਸਦਰ ਥਾਣੇ ਅੰਦਰੋਂ ਐਕਟਿਵਾ ਚੋਰੀ

ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਥਾਣੇ ਦੇ ਐਸਐਚਓ ਨੂੰ ਆਪਣੀ ਗੱਲਬਾਤ ਦੱਸੀ ਗਈ ਤਾਂ ਐਸਐਚਓ ਨੇ ਕਿਹਾ ਕਿ ਕੋਈ ਗਲਤੀ ਨਾਲ ਚਾਬੀ ਲਗਾ ਕੇ ਲੈ ਗਿਆ ਹੋਵੇਗਾ ਅਤੇ ਜਦੋਂ ਅਸੀਂ ਕਿਹਾ ਕਿ ਇੱਥੋਂ ਦੇ ਕੈਮਰੇ ਚੈੱਕ ਕੀਤੇ ਜਾਣ ਤਾਂ ਉਨ੍ਹਾਂ ਉਸ ਤੋਂ ਵੀ ਲਾਰਾ ਲਾ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਫ਼ਿਲਹਾਲ ਕੱਲ੍ਹ ਦੀ ਘਟਨਾ ਹੋਈ ਹੈ ਅਜੇ ਤਕ ਕੋਈ CCTV ਕੈਮਰਾ ਜਾਂ ਕੋਈ ਹੋਰ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਸਰਕਾਰ ਤੋਂ ਵੀ ਅਪੀਲ ਕੀਤੀ ਅਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਉਨ੍ਹਾਂ ਦੀ ਸਕੂਟਰੀ ਲੱਭ ਕੇ ਉਨ੍ਹਾਂ ਦੇ ਹਵਾਲੇ ਕੀਤੀ ਜਾਵੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਥਾਣੇ ਵਿੱਚ ਖੜ੍ਹੀ ਚੀਜ਼ ਸੁਰੱਖਿਅਤ ਨਹੀਂ ਤਾਂ ਬਾਹਰ ਕੀ ਸੁਰੱਖਿਅਤ ਹੋਵੇਗੀ।

ਇਸ ਮੌਕੇ ਜਦੋਂ ਸਿਟੀ ਥਾਣਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਸੀ, ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਦੋ ਵਾਰ ਸਕੂਟਰੀ ਕੋਈ ਭੁਲੇਖਾ ਨਾ ਲਿਆ ਗਿਆ ਸੀ ਜੋ ਵਾਪਸ ਆ ਗਈ ਹੈ, ਪਰ ਉਨ੍ਹਾਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਆਖਿਰ ਕੌਣ ਹੈ ਤਜਿੰਦਰ ਬੱਗਾ: ਅਰੁੰਧਤੀ ਰਾਏ ਨੂੰ ਕਸ਼ਮੀਰੀਆਂ ਦਾ ਦੁਸ਼ਮਣ ਕਹਿਣ ਕਾਰਨ ਸੁਰਖੀਆਂ 'ਚ ਆਏ, ਪੜ੍ਹੋ ਪੂਰੀ ਖ਼ਬਰ

ETV Bharat Logo

Copyright © 2024 Ushodaya Enterprises Pvt. Ltd., All Rights Reserved.