ETV Bharat / state

ਯੁਕਰੇਨ 'ਚ ਫਸੇ ਨੌਜਵਾਨ ਦਾ ਕਰੀਬ 10 ਦਿਨਾਂ ਤੋਂ ਪਰਿਵਾਰ ਨਾਲੋਂ ਟੁੱਟਿਆ ਸੰਪਰਕ

author img

By

Published : Mar 9, 2022, 6:05 PM IST

ਯੁਕਰੇਨ ਵਿਚ ਫਸੇ ਫਰੀਦਕੋਟ ਜ਼ਿਲ੍ਹੇ ਦੇ ਨੌਜਵਾਨ ਦਾ ਪਿਛਲੇ ਕਰੀਬ 10 ਦਿਨਾਂ ਤੋਂ ਪਰਿਵਾਰ ਨਾਲੋਂ ਸੰਪਰਕ ਟੁੱਟਿਆ ਹੋਇਆ ਹੈ। ਪਰਿਵਾਰ ਵਿਚ ਸਹਿਮ ਦਾ ਮਹੌਲ ਹੈ ਅਤੇ ਨੌਜਵਾਨ ਦਾ ਜਲਦ ਪਤਾ ਲਗਾਉਣ ਲਈ ਸਰਕਾਰ ਨੂੰ ਅਪੀਲ ਕੀਤੀ।

ਯੁਕਰੇਨ 'ਚ ਫਸੇ ਨੌਜਵਾਨ ਦੀ ਕਰੀਬ 10 ਦਿਨਾਂ ਤੋਂ ਪਰਿਵਾਰ ਨਾਲੋਂ ਸੰਪਰਕ ਟੁੱਟਿਆ

ਫਰੀਦਕੋਟ : ਯੁਕਰੇਨ ਵਿਚ ਫਸੇ ਫਰੀਦਕੋਟ ਜਿਲ੍ਹੇ ਦੇ ਨੌਜਵਾਨ ਦਾ ਪਿਛਲੇ ਕਰੀਬ 10 ਦਿਨਾਂ ਤੋਂ ਪਰਿਵਾਰ ਨਾਲੋਂ ਸੰਪਰਕ ਟੁੱਟਿਆ ਹੋਇਆ ਹੈ। ਪਰਿਵਾਰ ਵਿਚ ਸਹਿਮ ਦਾ ਮਹੌਲ ਹੈ ਅਤੇ ਨੌਜਵਾਨ ਦਾ ਜਲਦ ਪਤਾ ਲਗਾਉਣ ਲਈ ਸਰਕਾਰ ਨੂੰ ਅਪੀਲ ਕੀਤੀ।

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਦੁਆਰੇਆਣਾਂ ਦੇ ਨੌਜਵਾਨ ਜੋ ਪੜ੍ਹਾਈ ਲਈ ਯੁਕਰੇਨ ਗਿਆ ਸੀ। ਹੁਣ ਉਸ ਨੂੰ ਉਥੋਂ ਦੀ ਸਿਟੀਜਨਸ਼ਿਪ ਵੀ ਮਿਲ ਚੁੱਕੀ ਸੀ। ਜੋ ਰੂਸ ਅਤੇ ਯੂਕਰੇਨ ਦੀ ਜੰਗ ਦੌਰਾਨ ਯੁਕਰੇਨ ਵਿਚ ਫਸ ਗਿਆ ਸੀ। ਜੋ ਯੂਕਰੇਨ ਤੋਂ ਭਾਰਤ ਲਈ ਰਵਾਨਾ ਤਾਂ ਹੋਇਆ ਪਰ ਹਾਲੇ ਤੱਕ ਨਾਂ ਤਾਂ ਘਰ ਪਹੁੰਚਿਆ ਅਤੇ ਨਾਂ ਹੀ ਬੀਤੇ ਕਰੀਬ 10 ਦਿਨਾਂ ਤੋਂ ਉਸ ਨਾਲ ਸੰਪਰਕ ਹੋ ਸਕਿਆ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਦੁਆਰੇਆਨਾ ਦੇ ਦੋ ਨੌਜਵਾਨ ਸਰਬਜੋਤ ਸਿੰਘ ਅਤੇ ਮਨਪ੍ਰੀਤ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਪੜਾਈ ਲਈ ਯੂਕਰੇਨ ਗਏ ਹੋਏ ਹਨ। ਜੋ ਕਿ ਰੂਸ ਦੇ ਨਾਲ ਚੱਲ ਰਹੀ ਲੜਾਈ ਦੇ ਕਾਰਨ ਪੈਦਾ ਹੋਏ ਹਾਲਾਤ ਦੇ ਚਲਦੇ ਉਥੇ ਹੀ ਫਸ ਗਏ ਸਨ।

ਹਾਲਾਤ ਖ਼ਰਾਬ ਹੋਣ ਦੇ ਬਾਅਦ ਦੋਨੇਂ ਨੌਜਵਾਨਾਂ ਦੇ ਵੱਲੋਂ ਪਰਿਵਾਰ ਦੇ ਨਾਲ ਹਰ ਰੋਜ਼ ਫੋਨ ਤੇ ਗੱਲਬਾਤ ਵੀ ਕੀਤੀ ਜਾ ਰਹੀ ਸੀ। ਇਹਨਾਂ ਵਿਚੋਂ ਸਰਬਜੋਤ ਸਿੰਘ ਦਾ ਪਿਛਲੇ 10 ਦਿਨ ਤੋਂ ਪਰਿਵਾਰ ਦੇ ਨਾਲੋਂ ਸੰਪਰਕ ਟੁੱਟ ਚੁੱਕਿਆ ਹੈ। ਜਿਸਦੇ ਕਾਰਨ ਪਰਿਵਾਰ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਦੂਜਾ ਨੌਜਵਾਨ ਮਨਪ੍ਰੀਤ ਭਾਰਤ ਵਾਪਸ ਪਰਤ ਚੁੱਕਿਆ ਹੈ ਲੇਕਿਨ ਸਰਬਜੋਤ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਰਿਹਾ।
ਸਰਬਜੋਤ ਸਿੰਘ ਦੇ ਚਾਚੇ ਲਖਬੀਰ ਸਿੰਘ ਨੇ ਕਿਹਾ ਕਿ ਸਰਬਜੋਤ ਦੇ ਨਾਲ ਸੰਪਰਕ ਨਾ ਹੋਣ ਦੇ ਕਾਰਨ ਉਨ੍ਹਾਂ ਦੀ ਚਿੰਤਾ ਵੱਧ ਰਹੀ ਹੈ। ਉਨ੍ਹਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚੇ ਦੇ ਬਾਰੇ ਪਤਾ ਲਗਾਇਆ ਜਾਵੇ ਕਿ ਆਖਿਰਕਾਰ ਉਹ ਕਿੱਥੇ ਹੈ।

ਇਸ ਮੌਕੇ ਪਿੰਡ ਦੇ ਪਟਵਾਰੀ ਪਾਲ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਦੀ ਹਿਦਾਇਤ ਤੇ ਉਹ ਪਰਿਵਾਰ ਦੇ ਸੰਪਰਕ ਵਿੱਚ ਹੈ। ਸਾਰੀ ਜਾਣਕਾਰੀ ਲੈ ਕੇ ਐਸਡੀਐਮ ਅਤੇ ਡੀਸੀ ਦੇ ਮਾਧਿਅਮ ਨਾਲ ਸਰਕਾਰ ਨੂੰ ਭੇਜੀ ਜਾ ਰਹੀ ਹੈ ਤਾਂਕਿ ਸਰਬਜੋਤ ਦੀ ਖੋਜ ਖਬਰ ਮਿਲ ਸਕੇ ।

ਇਹ ਵੀ ਪੜ੍ਹੋ:- PUNJAB ELECTION RESULT 2022: 16ਵੀਂ ਪੰਜਾਬ ਵਿਧਾਨ ਸਭਾ ਲਈ ਚੋਣ ਨਤੀਜੇ ਭਲਕੇ, ਜਾਣੋ ਕੀ ਕਿਵੇਂ ਹੋਈ ਸਿਆਸਤ ?

ETV Bharat Logo

Copyright © 2024 Ushodaya Enterprises Pvt. Ltd., All Rights Reserved.