ETV Bharat / state

ਹਸਪਤਾਲ 'ਚ ਕਾਰ ਹਾਦਸਾ, ਨਵ ਜੰਮੇ ਬੱਚੇ ਦੇ ਇਲਾਜ ਲਈ ਆਏ ਪਿਤਾ ਨੂੰ ਦਰੜਿਆ

ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਬੱਚੇ ਦੇ ਇਲਾਜ ਲਈ ਆਏ ਪਿਤਾ ਨੂੰ ਕਾਰ ਨੇ ਦਰੜਿਆ। 24 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ। ਪਾਰਕਿੰਗ 'ਚ ਖੜ੍ਹੀ ਕਾਰ ਸਟਾਰਟ ਕਰਨ ਲੱਗਿਆ ਹੋ ਗਈ ਸੀ ਬੇਕਾਬੂ।

ਮੌਕੇ ਦੀ ਤਸਵੀਰ
author img

By

Published : Mar 18, 2019, 7:29 PM IST

ਫਰੀਦਕੋਟ: ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਤੋਂ ਇੱਕ ਬੜਾ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਇੱਕ ਪਿਤਾ ਆਪਣੇ ਨਵ ਜੰਮੇ ਬੱਚੇ ਦੇ ਇਲਾਜ ਲਈ ਆਇਆ ਸੀ। ਉਹ ਬੈਂਚ ਤੇ ਬੈਠਾ ਮੋਬਾਈਲ 'ਤੇ ਗੱਲ ਕਰ ਰਿਹਾ ਸੀ। ਇਸ ਦੌਰਾਨ ਪਾਰਕਿੰਗ 'ਚ ਖੜ੍ਹੀ ਕਾਰ ਨੌਜਵਾਨ ਨੂੰ ਦਰੜ ਦਿੱਤਾ। ਇਸ ਘਟਨਾ 'ਚ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਬਿਵਾਸ ਕੁਮਾਰ ਵਜੋਂ ਹੋਈ ਹੈ। ਉਸ ਦੀ ਉਮਰ ਕਰੀਬ 24 ਸਾਲ ਸੀ ਤੇ ਉਹ ਮੁਕਤਸਰ ਜਿਲ੍ਹੇ ਦੇ ਪਿੰਡ ਜੱਸੇਆਣਾ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਪਤਨੀ ਪ੍ਰਿਅੰਕਾ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਮਹੀਨੇ ਦਾ ਬੱਚਾ ਹਸਪਤਾਲ 'ਚ ਦਾਖ਼ਲ ਸੀ। ਪ੍ਰਿਅੰਕਾ ਅਤੇ ਬਿਵਾਸ ਦੀ ਲਵ ਮੈਰਿਜ ਹੋਈ ਸੀ ਤੇ ਉਨ੍ਹਾਂ ਦੇ ਵਿਆਹ ਨੂੰ ਹਾਲੇ ਪੂਰਾ ਸਾਲ ਵੀ ਨਹੀਂ ਹੋਇਆ ਸੀ।

ਘਟਨਾ ਸਥਲ ਦੀਆਂ ਤਸਵੀਰਾਂ

ਚਸ਼ਮਦੀਦਾਂ ਨੇ ਦੱਸਿਆ ਕਿ ਪਾਰਕਿੰਗ 'ਚ ਖੜ੍ਹੀ ਕਾਰ ਸਟਾਰਟ ਕਰਦੇ ਹੋਏ ਕਾਰ ਬੇਕਾਬੂ ਹੋ ਗਈ ਤੇ ਉਸ ਨੇ ਨੌਜਵਾਨ ਨੂੰ ਦਰੜ ਦਿੱਤਾ।

ਪੁਲਿਸ ਅਧਿਕਾਰੀ ਗੁਰਮੇਜ ਸਿੰਘ ਨੇ ਦੱਸਿਆ ਕਿ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਉਹਨਾਂ ਕਿਹਾ ਕਿ ਜਿਵੇਂ ਹੀ ਮ੍ਰਿਤਕ ਦੇ ਪਰਿਵਾਰ ਵਾਲੇ ਬਿਆਨ ਦਰਜ ਕਰਵਾਉਣਗੇ ਉਸੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

Slug : car hit news
Station : faridkot
Feed: FTP 
Reporter : Sukhjinder Sahota
9023090099

ਹੈਡਲਾਇਨ
ਫਰੀਦਕੋਟ ਵਿਚ ਆਪਣੇ ਨਵ ਜਨਮੇਂ ਬੱਚੇ ਦਾ ਇਲਾਜ ਕਰਵਾਉਣ ਆਏ ਪਿਤਾ ਤੇ ਚੜੀ ਬੇਕਾਬੂ ਕਾਰ, ਮੌਕੇ ਤੇ ਹੋਈ ਮੌਤ, ਕਰੀਬ ਇਕ ਸਾਲ ਪਹਿਲਾਂ ਹੋਈ ਸੀ ਮਿਰਤਕ ਦੀ ਲਵਮੈਰਿਜ , ਮਿਰਤਕ ਦੀ ਪਹਿਚਾਣ 24 ਸਾਲਾ ਬਿਵਾਸ ਕੁਮਾਰ ਪੁੱਤਰ ਰਾਮ ਲੋਚਨ ਮੁਨੀ ਵਾਸੀ ਜੱਸੇਆਨਾ ਜਿਲ੍ਹਾ ਮੁਕਤਸਰ ਵਜੋਂ ਹੋਈ

ਐਂਕਰ

ਕਹਿੰਦੇ ਹਨ ਕਿ ਜੰਦਗੀ ਅਤੇ ਮੌਤ ਪ੍ਰਮਾਤਮਾਂ ਦੇ ਹੱਥ ਹੈ ਅਤੇ ਕਦੋਂ ਕਿਥੇ ਕੀ ਭਾਣਾ ਵਰਤ ਜਾਏ ਕੋਈ ਨਹੀਂ ਜਾਣਦਾ, ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅੰਦਰ ਜਿਥੇ ਪਾਰਕਿੰਗ ਵਿਚ ਖੜ੍ਹੀ ਕਾਰ ਨੇ ਸਾਹਮਣੇ ਬੈੰਚ ਬੈਠੇ ਵਿਅਕਤੀ ਨੂੰ ਕੁਚਲ ਦਿੱਤਾ ਅਤੇ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ।ਮਿਰਤਕ ਵਿਅਕਤੀ ਆਪਣੇ ਮਹਿਜ਼ ਕੁਝ ਦਿਨ ਪਹਿਲਾਂ ਜਨਮੇਂ ਬੱਚੇ ਦੇ ਇਲਾਜ ਲਈ ਇਥੇ ਆਇਆ ਸੀ ਅਤੇ ਧੁੱਪੇ ਬੈਠਾ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ।

ਵੀ ਓ 1
ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਵਾਪਰੀ ਹੌਲਨਾਕ ਘਟਨਾ ਨੇ ਜਿਥੇ ਇਕ ਨਵੀ ਜਨਮੇਂ ਬੱਚੇ ਨੂੰ ਅਨਾਥ ਕਰ ਦਿੱਤਾ ਉਥੇ ਹੀ ਮਹਿਜ਼ ਇੱਕ ਸਾਲ ਪਹਿਲਾਂ ਵਿਆਹੀ ਨੌਜੁਆਨ ਲੜਕੀ ਨੂੰ ਵਿਧਵਾ ਬਣਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮੁਕਤਸਰ ਜਿਲ੍ਹੇ ਦੇ ਪਿੰਡ ਜੱਸੇਆਣਾ ਵਾਸੀ ਬਿਵਾਸ ਕੁਮਾਰ ਉਮਰ ਕਰੀਬ 24 ਸਾਲ ਜੋ ਆਪਣੇ ਇਕ ਮਹੀਨੇ ਦੇ ਬੱਚੇ ਦੇ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਆਇਆ ਸੀ ਅਤੇ ਬੈੰਚ ਤੇ ਬੈਠਾ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਜਿਸ ਨੂੰ ਪਾਰਕਿੰਗ ਵਿਚ ਖੜੀ ਕਾਰ ਨੇ ਦਰੜ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ।ਇਸ ਮੌਕੇ ਗੱਲਬਾਤ ਕਰਦਿਆਂ ਪ੍ਰਤੱਖਦਰਸੀਆਂ ਅਤੇ ਹਸਪਤਾਲ ਦੇ ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਇਕ ਵਿਅਕਤੀ ਬੈੰਚ ਤੇ ਬੈਠਾ ਫੋਨ ਤੇ ਗੱਲ ਕਰ ਰਿਹਾ ਸੀ ਤਾਂ ਇਕ ਕਾਰ ਸਵਾਰ ਤੋਂ ਖੜੀ ਕਾਰ ਸਟਾਰਟ ਕਰਦੇ ਸਮੇਂ ਬੇਕਾਬੂ ਹੋ ਕਿ ਉਸ ਵਿਅਕਤੀ ਉਪਰ ਜਾ ਚੜੀ ਜਿਸ ਨਾਲ ਉਸ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਤ ਹੋ ਗਈ।
ਬਾਈਟਾਂ : ਸਿਰੱਖਿਆ ਕਰਮੀਂ ਅਤੇ ਪ੍ਰਤੱਖਦਰਸ਼ੀ

ਵੀ ਓ 2 
ਇਸ ਮੌਕੇ ਗੱਲਬਾਤ ਕਰਦਿਆਂ ਮਿਰਤਕ ਦੀ ਪਤਨੀ ਪ੍ਰਿਯੰਕਾ ਨੇ ਦੱਸਿਆ ਕਿ ਉਹਨਾਂ ਦਾ ਕਰੀਬ 1 ਮਹੀਨੇ ਦਾ ਬੱਚਾ ਹਸਪਤਾਲ ਵਿਚ ਦਾਖਲ ਸੀ ਅਤੇ ਉਸ ਦਾ ਪਤੀ ਬਾਹਰ ਪਾਰਕਿੰਗ ਵਿਚ ਫੋਨ ਤੇ ਗੱਲਬਾਤ ਕਰ ਰਿਹਾ ਸੀ ਤਾਂ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।ਉਸ ਨੇ ਦੱਸਿਆ ਕਿ ਉਹਨਾਂ ਦੀ ਲਵ ਮੈਰਿਜ ਹੋਈ ਸੀ ਅਤੇ ਹਾਲੇ ਇਕ ਸਾਲ ਵੀ ਪੂਰਾ ਨਹੀਂ ਹੋਇਆ ਉਹਨਾਂ ਕਿਹਾ ਕਿ ਪੁਲਿਸ ਨੇ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ।
ਬਾਈਟ: ਪ੍ਰਿਯੰਕਾ ਮਿਰਤਕ ਦੀ ਪਤਨੀ

ਵੀ ਓ 3
ਇਸ ਸਾਰੇ ਮਾਮਲੇ ਬਾਰੇ ਜਦ ਤਫਤੀਸ਼ੀ ਅਧਿਕਾਰੀ ਗੁਰਮੇਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਜ ਸਵੇਰੇ ਉਹਨਾਂ ਨੂੰ ਫੋਨ ਪਰ ਇਤਲਾਹ ਮਿਲੀ ਸੀ ਕਿ ਜੀਜੀਐਸ ਮੈਡੀਕਲ ਹਸਪਤਾਲ ਵਿਚ ਇਕ ਕਾਰ ਨੇ ਕਿਸੇ ਵਿਅਕਤੀ ਨੂੰ ਟੱਕਰ ਮਾਰੀ ਹੈ। ਉਹਨਾਂ ਕਿਹਾ ਕਿ ਮੌਕੇ ਤੇ ਜਾ ਕੇ ਉਹਨਾਂ ਕਾਰ ਨੂੰ ਕਬਜੇ ਵਿਚ ਲੈ ਲਿਆ ਹੈ ।ਉਹਨਾਂ ਕਿਹਾ ਕਿ ਜਿਵੇਂ ਹੀ ਮਿਰਤਕ ਦੇ ਪਰਿਵਾਰ ਵਾਲੇ ਬਿਆਨ ਦਰਜ ਕਰਵਾਉਣਗੇ ਉਸੇ ਮੁਤਾਬਿਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਬਾਈਟ :ASI ਗੁਰਮੇਜ ਸਿੰਘ ਤਫਤੀਸ਼ੀ ਅਧਿਕਾਰੀ 
ETV Bharat Logo

Copyright © 2024 Ushodaya Enterprises Pvt. Ltd., All Rights Reserved.