ETV Bharat / state

ਜਜ਼ਬੇ ਨੂੰ ਸਲਾਮ...ਬੁਲੇਟ 'ਤੇ ਸਵਾਰ ਹੋ ਕੇ ਇਹ ਬਜ਼ੁਰਗ ਜੋੜਾ ਕਰ ਰਿਹੈ ਭਾਰਤ ਦੀ ਸੈਰ

ਭਾਰਤ ਦੀ ਸੈਰ ਲਈ ਘਰੋਂ ਨਿਕਲਿਆ ਇਹ ਬਜ਼ੁਰਗ ਜੋੜਾ ਲੋਕਾਂ ਲਈ ਮਿਸਾਲ ਬਣ ਰਿਹਾ ਹੈ। ਭਾਈਚਾਰਕ ਸਾਂਝ ਦਾ ਸੁਨੇਹਾਂ ਲੈ ਕੇ ਇਹ ਬਜ਼ੁਰਗ ਜੋੜਾ ਮੋਟਰਸਾਇਕਲ ਰਾਹੀਂ ਹੀ ਗੁਜਰਾਤ ਤੋਂ ਵੈਸ਼ਨੂੰ ਦੇਵੀ ਦੇ ਦਰਸ਼ਨ ਕਰਨ ਜਾ ਰਿਹਾ ਹੈ।

ਜਜ਼ਬੇ ਨੂੰ ਸਲਾਮ...ਬੁਲੇਟ 'ਤੇ ਸਵਾਰ ਹੋ ਕੇ ਇਹ ਬਜ਼ੁਰਗ ਜੋੜਾ ਕਰ ਰਿਹੈ ਭਾਰਤ ਦੀ ਸੈਰ
author img

By

Published : Mar 13, 2019, 11:57 PM IST

Updated : Mar 14, 2019, 8:07 PM IST

ਫਰੀਦਕੋਟ: ਜਜ਼ਬੇ ਨਾਲ ਭਰਪੂਰ ਇਹ ਬਜ਼ੁਰਗ ਜੋੜੇ ਦਾ ਕਹਿਣਾ ਹੈ ਕਿ ਹੌਂਸਲੇ ਅੱਗੇ ਉਮਰ ਕੋਈ ਮਾਇਨੇ ਨਹੀਂ ਰੱਖਦੀ। ਆਪਣੇ ਇਸੇ ਹੌਂਸਲੇ ਸਦਕਾ ਇਹ ਜੋੜਾ ਗੁਜਰਾਤ ਤੋਂ ਤੁਰ ਫਰੀਦਕੋਟ ਪੁੱਜਿਆ ਤੇ ਅੰਮ੍ਰਿਤਸਰ ਜਾ ਕੇ ਗੁਰੂਧਾਮ ਦੇ ਦਰਸ਼ਨ ਕਰਨਾ ਚਾਹੁੰਦਾ ਹੈ।

ਵੀਡੀਓ।

ਦੱਸ ਦਈਏ ਕਿ 75 ਸਾਲ ਦੇ ਮੋਹਲ ਲਾਲ ਚੌਹਾਨ ਤੇ 68 ਸਾਲ ਦੀ ਲੀਲਾ ਬੇਨਗੁਜਰਾਤ ਤੋਂ ਵੈਸ਼ਨੂੰ ਦੇਵੀ(ਜੰਮੂ-ਕਸ਼ਮੀਰ) ਦੀ ਯਾਤਰਾ ਲਈ ਮੋਟਰਸਾਇਕਲ 'ਤੇ ਨਿਕਲੇ ਹਨ, ਜੋ ਦੇਸ਼ ਅੰਦਰ ਭਾਈਚਾਰਕ ਸਾਂਝ ਅਤੇ ਰੁੱਖ ਲਗਾਉਣ ਦਾ ਸੁਨੇਹਾ ਦੇ ਰਹੇਹਨ।

ਇਸ ਜੋੜੇ ਦਾ ਕਹਿਣਾ ਹੈ ਕਿ ਉਹਨਾਂ ਦੀ ਉਮਰ ਜ਼ਿਆਦਾ ਹੈ ਪਰ ਹੌਂਸਲਾ ਉਸ ਤੋਂ ਵੀ ਜ਼ਿਆਦਾ। ਉਹ ਮੋਟਰਸਾਇਕਲ ਰਾਹੀਂ ਹੀ ਗੁਜਰਾਤ ਤੋਂ ਮਾਤਾ ਵੈਸ਼ਨੋਦੇਵੀ ਅਤੇ ਕੇਦਾਰਨਾਥ ਦੀ ਯਾਤਰਾ ਲਈ ਨਿਕਲੇ ਹਨ ਅਤੇ ਰਸਤੇ ਵਿਚ ਪੈਂਦੇ ਵੱਖ-ਵੱਖ ਧਾਰਮਿਕ ਅਤੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰ ਰਹੇ ਹਨ।

ਉਹਨਾਂ ਕਿਹਾ ਕਿ ਉਹ ਅੱਗੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਗੇ। ਇਸ ਤੋਂ ਬਾਅਦ ਉਹ ਹੋਰ ਧਾਰਮਿਕ ਸਥਾਨਾਂ ਤੋਂ ਹੁੰਦੇ ਹੋਏ ਮਾਤਾ ਵੈਸ਼ਨੋਦੇਵੀ ਅਤੇ ਕੇਦਾਰਨਾਥ ਜੀ ਵਿਖੇ ਨਤਮਸਤਕ ਹੋਣਗੇ।

ਉੱਥੇ ਹੀ ਰਾਹ 'ਚ ਜਿਹੜਾ ਵੀ ਇਸ ਜੋੜੇ ਨੂੰ ਮਿਲ ਰਿਹਾ ਹੈ, ਇਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ। ਫਰੀਦਕੋਟ ਦੇ ਨਵਕਿਰਨ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣੀ ਚਾਹੀਦੀ ਹੈ।

ਸਲੱਗ  BIKE TOUR 
ਸਟੇਸ਼ਨ :- ਫਰੀਦਕੋਟ 
ਫੀਡ ਬਾਏ :- ਐਫ ਟੀ ਪੀ
ਰਿਪੋਰਟਰ :-  ਸੁਖਜਿੰਦਰ ਸਹੋਤਾ
9023090099

ਹੈਡਲਾਇਨ
ਭਾਈਚਾਰਕ ਸਾਂਝ ਦਾ ਸੁਨੇਹਾਂ ਲੈ ਕੇ ਗੁਜਰਾਤ ਤੋਂ ਤੁਰਿਆਂ ਬਜੁਰਗ ਜੋੜਾ ਫਰੀਦਕੋਟ ਪਹੁੰਚਿਆ

ਮੋਟਰਸਾਇਕਲ ਰਾਹੀਂ ਗੁਜਰਾਤ ਤੋਂ ਵੈਸਨੂੰਦੇਵੀ ਦੇ ਦਰਸ਼ਨ ਕਰਨ ਜਾ ਰਿਹਾ ਹੈ ਬਜੁਰਗ ਜੋੜਾ

ਸ਼ਭ ਨੂੰ ਆਪਣੀ ਜਿੰਦਗੀ ਵਿਚ ਕੋਈ ਨਾਂ ਕੋਈ ਐਡਵੈਂਚਰ ਜਰੂਰ ਕਰਨਾਂ ਚਾਹੀਦਾ-ਲੀਲਾ ਬੇਨ

ਹੌਂਸਲੇ ਅੱਗੇ ਉਮਰ ਕੋਈ ਮਾਇਨੇ ਨਹੀਂ ਰੱਖਦੀ- ਮੋਹਨ ਲਾਲ ਬੇਨ

ਐਂਕਰ

ਇਹਨੀਂ ਦਿਨੀ ਜਿੱਥੇ ਦੇਸ਼ ਵਿਚ ਸਰਹੱਦਾਂ ਤੇ ਤਨਾਅ ਬਣਿਆ ਹੋਇਆ ਅਤੇ ਦੇਸ਼ ਅੰਦਰ ਭਾਈਚਾਰੇ ਅੰਦਰ ਕੁੱੜਤਨ ਭਰੀ ਪਈ ਹੈ ਉਥੇ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਭਾਈਚਾਰਕ ਸਾਂਝ ਲਈ ਹੰਭਲੇ ਮਾਰ ਰਹੇ ਹਨ।ਅਜਿਹਾ ਹੀ ਇਕ 75 ਸਾਲਾ ਬਜੁਰਗ ਜੋੜਾ ਗੁਜਰਾਤ ਤੋਂ ਵੈਸਨੂੰ ਦੇਵੀ ਜੰਮੂਕਸ਼ਮੀਰ ਦੀ ਯਾਤਰਾ ਲਈ ਬੋਲਟ ਮੋਟਰਸਾਇਕਲ ਤੇ ਨਿਕਲਿਆਂ ਹੈ ਜੋ ਦੇਸ਼ ਅੰਦਰ ਭਾਈਚਾਰਕ ਸਾਂਝ ਅਤੇ ਰੁੱਖ ਲਗਾਉਣ ਦਾ ਸੁਨੇਹਾ ਦੇ ਰਿਹਾ ਹੈ।

ਵੀਓ 

ਗੁਜਰਾਤ ਤੋਂ ਮੋਹਨ ਲਾਲ ਬੇਨ ਅਤੇ ਲੀਲਾ ਬੇਨ ਮੋਟਰਸਾਇਕਲ ਤੇ ਮਾਤਾ ਵੈਸਨੂੰ ਦੇਵੀ ਦੀ ਯਾਤਰਾ ਲਈ ਨਿਕਲੇ ਹਨ ਅਤੇ ਦੇਸ਼ ਦੇ ਵੱਖ ਵੱਖ ਸੂਬਿਆ ਦੇ ਗੁਰੂਧਾਮਾਂ ਦੇ ਦਰਸ਼ਨ ਕਰਦੇ ਹੋਏ ਉਹ ਅੱਜ ਫਰੀਦਕੋਟ ਪਹੁੰਚੇ । ਫਰੀਦਕੋਟ ਵਿਚ ਉਹਨਾਂ ਨੇ ਵੱਖ ਵੱਖ ਇਤਿਹਾਸਿਕ ਸਥਾਨਾਂ ਨੂੰ ਵੇਖਣ ਤੋਂ ਬਾਅਦ ਅੱਗੇ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾਂ ਹੋਏ। ਇਸ ਮੌਕੇ ਗੱਲਬਾਤ ਕਰਦਿਆ ਨਜੁਰਗ ਜੋੜੇ ਨੇ ਕਿਹਾ ਕਿ ਇਨਸਾਨ ਦੇ ਹੌਂਸਲੇ ਸਾਹਮਣੇ ਉਮਰਾਂ ਕੋਈ ਹੱਦ ਬੰਨੇ ਨਹੀਂ ਬਣ ਸਕਦੀਆਂ। ਉਹਨਾਂ ਦੱਸਿਆ ਕਿ ਉਹਨਾਂ ਦੀ ਉਮਰ ਕਰੀਬ 75 ਸਾਲ ਹੈ ਅਤੇ ਉਹ ਮੋਟਰਸਾਇਕਲ ਰਾਹੀਂ ਹੀ ਗੁਜਰਾਤ ਤੋਂ ਮਾਤਾ ਵੈਸ਼ਨੋਦੇਵੀ ਅਤੇ ਕੇਦਾਰਨਾਥ ਦੀ ਯਾਤਰਾ ਲਈ ਨਿਕਲੇ ਹਨ ਅਤੇ ਰਾਸਤੇ ਵਿਚ ਪੈਂਦੇ ਵੱਖ ਵੱਖ ਧਾਰਮਿਕ ਅਤੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰ ਰਹੇ ਹਨ। ਉਹਨਾਂ ਕਿਹਾ ਕਿ ਅੱਜ ਉਹ ਫਰੀਦਕੋਟ ਪਹੁੰਚੇ ਹਨ ਅਤੇ ਅੱਗੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਗੇ। ਇਸ ਤੋਂ ਬਾਅਦ ਉਹ ਹੋਰ ਧਾਰਮਿਕ ਸਥਾਨਾਂ ਤੋਂ ਹੁੰਦੇ ਹੋਏ ਮਾਤਾ ਵੈਸਨੋਦੇਵੀ ਅਤੇ ਕਿਦਾਰਨਾਥ ਜੀ ਵਿਖੇ ਨਤਮਸਤਕ ਹੋਣਗੇ। ਉਹਨਾਂ ਕਿਹਾ ਕਿ ਇਹ ਟੂਰ ਕਰਨ ਦਾ ਉਹਨਾਂ ਦਾ ਮਕਸਦ ਸਿਰਫ ਇਹੀ ਹੈ ਕਿ ਜੋ ਦੇਸ਼ ਅੰਦਰ ਆਪਸੀ ਰਿਸ਼ਤਿਆ ਅੰਦਰ ਆਪਣਾ ਪਣ ਆਵੇ ਅਤੇ ਭਾਈਚਾਰਕ ਸਾਝ ਵਧੇ।ਉਹਨਾਂ ਇਸ ਮੌਕੇ ਕਿਹਾ ਕਿ ਸਭ ਨੂੰ ਆਪਣੀ ਜਿੰਦਗੀ ਵਿਚ ਕੋਈ ਨਾਂ ਕੋਈ ਐਡਵੈਂਚਰ ਕਰਨਾਂ ਚਾਹੀਦਾ ਹੈ।
ਬਾਈਟ: ਮੋਹਨ ਲਾਲ ਚੌਹਾਨ ਅਤੇ ਲੀਲਾ ਬੇਨ

ਵੀਓ 
ਇਸ ਮੌਕੇ ਫਰੀਦਕੋਟ ਵਾਸੀ ਨਵਕਿਰਨ ਸਿੰਘ ਨੇ ਕਿਹਾ ਕਿ ਇਹ ਬਜੁਰਗ ਜੋੜਾ ਭਾਈਚਾਰਕ ਸਾਂਝ ਦਾ ਸੰਦੇਸ਼ ਲੈ ਕੇ ਗੁਜਰਾਤ ਤੋਂ ਵੈਸਨੋਦੇਵੀ ਦੀ ਯਾਤਰਾ ਲਈ ਮੋਟਰਸਾਇਕਲ ਰਹੀਂ ਯਾਤਰਾ ਤੇ ਆਇਆ ਹੈ ਜੋ ਬੀਤੀ ਰਾਤ ਫਰੀਦਕੋਟ ਪਹੁੰਚਿਆ ਸੀ ਇਥੇ ਉਹਨਾਂ ਨੇ ਇਸ ਜੋੜੇ ਨੂੰ ਫਰੀਦਕੋਟ ਦੇ ਇਤਿਹਾਸਿਕ ਤੇ ਵਿਰਾਸ਼ਤੀ ਸਥਾਨਾਂ ਦੇ ਦਰਸ਼ਨ ਕਰਵਾਏ ਅਤੇ ਅੱਜ ਇਹ ਅਗੇ ਲਈ ਜਾ ਰਹੇ ਹਨ। ਉਹਨਾਂ ਕਿਹਾ ਕਿ ਨੌਜੁਆਨਾਂ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣੀ ਚਾਹੀਦੀ।

ਬਾਈਟ: ਨਵਕਿਰਨ ਸਿੰਘ
Last Updated : Mar 14, 2019, 8:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.