ETV Bharat / state

ਫ਼ਰੀਦਕੋਟ 'ਚ 70 ਪ੍ਰਵਾਸੀ ਮਜ਼ਦੂਰਾਂ ਨੂੰ ਝਾਰਖੰਡ ਲਈ ਕੀਤਾ ਗਿਆ ਰਵਾਨਾ - migrant labour

ਫ਼ਰੀਦਕੋਟ ਵਿੱਚ 70 ਫੱਸੇ ਪ੍ਰਵਾਸੀ ਮਜ਼ਦੂਰਾਂ ਨੂੰ ਝਾਰਖੰਡ ਵਾਪਸ ਭੇਜਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।

ਫ਼ੋਟੋ
ਫ਼ੋਟੋ
author img

By

Published : May 10, 2020, 3:47 PM IST

ਫ਼ਰੀਦਕੋਟ: ਕਰਫਿਊ ਦੌਰਾਨ ਵੱਖ-ਵੱਖ ਜ਼ਿਲ੍ਹਿਆ 'ਚ ਫ਼ਸੇ ਮਜ਼ਦੂਰਾਂ ਨੂੰ ਸੂਬਾ ਸਰਕਾਰ ਵੱਲੋਂ ਵਾਪਸ ਭੇਜਣ ਲਈ ਟ੍ਰੇਨਾਂ ਚਲਾਈਆਂ ਗਈਆਂ ਹਨ ਜਿਸ ਤਹਿਤ ਜ਼ਿਲ੍ਹੇ ਫ਼ਰੀਦਕੋਟ ਵਿੱਚ 70 ਪ੍ਰਵਾਸੀ ਮਜ਼ਦੂਰਾਂ ਨੂੰ ਝਾਰਖੰਡ ਵਾਪਸ ਭੇਜਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧਕ ਕੀਤਾ ਗਿਆ।

ਵੀਡੀਓ

ਪ੍ਰਵਾਸੀ ਮਜ਼ਦੂਰ ਨੇ ਦੱਸਿਆ ਕਿ ਉਹ ਫ਼ਰੀਦਕੋਟ ਸ਼ਹਿਰ 1999 'ਚ ਆਏ ਸੀ ਜਿਸ ਮਗਰੋਂ ਉਹ ਇੱਥੇ ਹੀ ਰਹਿ ਕੇ ਕੰਮ ਕਰਦੇ ਸੀ ਪਰ ਲੌਕਡਾਊਨ ਹੋਣ ਨਾਲ ਸਾਰੇ ਕਾਰੋਬਾਰ ਬੰਦ ਹੋ ਗਏ ਹਨ। ਇਸ ਲਈ ਉਹ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਕਾਰੋਬਾਰ ਦੇ ਬੰਦ ਹੋਣ ਨਾਲ ਝਾਰਖੰਡ ਰਹਿ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੋ ਰਿਹਾ ਹੈ। ਜਦੋਂ ਪ੍ਰਵਾਸੀ ਮਜ਼ਦੂਰ ਤੋਂ ਸੂਬਾ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਬਹੁਤ ਹੀ ਵਧਿਆ ਇੰਤਜਾਮ ਕੀਤੇ ਸੀ ਖਾਣ-ਪੀਣ ਦੀ ਕੋਈ ਸਮੱਸਿਆ ਨਹੀਂ ਸੀ।

ਐਸ.ਡੀ.ਐਮ ਪਰਮਦੀਪ ਸਿੰਘ ਨੇ ਦੱਸਿਆ ਕਿ ਫ਼ਰੀਦਕੋਟ ਸ਼ਹਿਰ 'ਚ ਝਾਰਖੰਡ ਸੂਬੇ ਦੇ 70 ਪ੍ਰਵਾਸੀ ਮਜ਼ਦੂਰ ਫਸੇ ਹੋਏ ਹਨ। ਜਿਨ੍ਹਾਂ ਨੂੰ ਟ੍ਰੇਨਾਂ ਰਾਹੀਂ ਵਾਪਸ ਝਾਰਖੰਡ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਝਾਰਖੰਡ ਜਾਣ ਲਈ ਮਜ਼ਦੂਰਾਂ ਲਈ ਟ੍ਰੇਨ ਬਠਿੰਡਾ ਤੋਂ ਚਲੇਗੀ ਜਿਸ ਕਰਕੇ ਮਜ਼ਦੂਰਾਂ ਨੂੰ ਬਠਿੰਡਾ ਤੱਕ ਪਹੁੰਚਾਉਣ ਲਈ 3 ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਫ਼ਾਜ਼ਿਲਕਾ ਦੇ ਪਿੰਡ 'ਚ ਐਸਆਈ ਤੇ ਆਂਗਨਵਾੜੀ ਵਰਕਰਾਂ ਨੇ ਪਿੰਡ ਵਾਸੀਆਂ ਨੂੰ ਵੰਡੇ ਮਾਸਕ ਅਤੇ ਸੈਨੇਟਾਈਜ਼ਰ

ਉਨ੍ਹਾਂ ਕਿਹਾ ਕਿ ਜਿਹੜਾ ਵੀ ਮਜ਼ਦੂਰ ਦੂਜੇ ਸੂਬੇ ਜਾ ਰਹੇ ਹਨ ਉਨ੍ਹਾਂ ਦਾ ਮੈਡੀਕਲ ਚੈੱਕਅਪ ਕਰਕੇ ਹੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਸਾਰੇ ਮਜ਼ਦੂਰਾਂ ਨੂੰ ਲੰਗਰ ਦੇ ਦਿੱਤਾ ਤੇ ਨਾਲ ਸੁੱਕਾ ਰਾਸ਼ਨ ਵੀ ਦਿੱਤਾ ਗਿਆ ਹੈ ਤਾਂ ਜੋ ਰਸਤੇ 'ਚ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ। ਇਸ ਦੇ ਨਾਲ ਹੀ ਜੇਕਰ ਕਿਸੇ ਮਰੀਜ਼ ਦੀ ਟ੍ਰੇਨ ਦੇ ਵਿੱਚ ਸਿਹਤ ਖ਼ਰਾਬ ਹੁੰਦੀ ਹੈ ਤਾਂ ਉਸ ਨੂੰ ਟ੍ਰੇਨ ਵਿੱਚ ਹੀ ਮੈਡੀਕਲ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.