ਚੰਡੀਗੜ੍ਹ: ਪੰਜਾਬ ਵਿਚ ਅਮਨ ਕਾਨੂੰਨ ਵਿਵਸਥਾ ਲੋਕਾਂ ਦੀ ਜਾਨ ਦਾ ਖੌਅ ਬਣਦੀ ਜਾ ਰਹੀ ਹੈ। ਹਰ ਨਵੇਂ ਚੜੇ ਦਿਨ ਨਾਲ ਕੋਈ ਨਾ ਕੋਈ ਕਤਲ ਦੀ ਵਾਰਦਾਤ ਸਾਹਮਣੇ ਆ ਹੀ ਜਾਂਦੀ ਹੈ। ਅਮਨ ਕਾਨੂੰਨ ਵਿਵਸਥਾ law and order situation in Punjab ਦੀ ਡਾਵਾਂਡੋਲ ਸਥਿਤੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੱਡਾ ਸਵਾਲ ਖੜ੍ਹਾ ਕਰ ਰਹੀ ਹੈ। Who is responsible for deteriorating law and order
6 ਮਹੀਨਿਆਂ ਵਿੱਚ 58 ਲੋਕਾਂ ਨੂੰ ਧਮਕੀ ਅਤੇ ਫਿਰੌਤੀ ਦੀਆਂ ਕਾਲਾਂ:- ਪਿਛਲੇ 6 ਮਹੀਨਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 58 ਅਜਿਹੇ ਲੋਕ ਹਨ, ਜਿਹਨਾਂ ਨੂੰ ਹਰ ਰੋਜ਼ ਧਮਕੀ ਅਤੇ ਫਿਰੌਤੀ ਦੀਆਂ ਕਾਲਾਂ ਮਿਲ ਰਹੀਆਂ ਹਨ। ਉਹਨਾਂ ਵਿਚ 3 ਤਾਂ ਅਜਿਹੇ ਹਨ, ਜਿਹਨਾਂ ਨੇ ਫੋਨ ਕਰਨ ਵਾਲੇ ਗੈਂਸਸਟਰਾਂ ਅਤੇ ਗੈਰ ਸਮਾਜਿਕ ਅਨਸਰਾਂ ਨੂੰ ਫਿਰੌਤੀ ਨਹੀਂ ਦਿੱਤੀ ਤਾਂ ਉਹਨਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਪੰਜਾਬ ਵਿਚ ਵਿਗੜੀ ਅਮਨ ਕਾਨੂੰਨ ਵਿਵਸਥਾ ਦਾ ਜ਼ਿੰਮੇਵਾਰ ਕੌਣ:- ਜਿਸ ਤਰ੍ਹਾਂ ਪੰਜਾਬ ਵਿਚ ਜੁਰਮ ਦੀਆਂ ਬੇਖੌਫ ਵਾਰਦਾਤਾਂ ਦਾ ਹੋਣਾ ਅਤੇ ਗੈਂਗਸਟਰਾਂ ਦੇ ਹੌਂਸਲੇ ਬੁਲੰਦ ਹੋਣਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਬਾਰੇ ਈ.ਟੀ.ਵੀ ਭਾਰਤ ਵੱਲੋਂ ਪੰਜਾਬ ਦੇ ਸਾਬਕਾ ਡੀ.ਜੀ.ਪੀ ਸ਼ਸ਼ੀਕਾਂਤ ਜੇਲ੍ਹਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਕਿ ਪੰਜਾਬ ਵਿਚ ਵਿਗੜੀ ਅਮਨ ਕਾਨੂੰਨ ਵਿਵਸਥਾ ਦਾ ਜ਼ਿੰਮੇਵਾਰ ਕੌਣ ਹੈ,,, ਕਿਉਂ ਇਹਨਾਂ ਗੈਰ ਸਮਾਜਿਕ ਤੱਤਾਂ ਨੂੰ ਨਕੇਲ ਨਹੀਂ ਪਾਈ ਜਾ ਰਹੀ ?
ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਡਾਂਵਾਡੋਲ:- ਪੰਜਾਬ ਹਰ ਰੋਜ਼ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਅਮਨ ਕਾਨੂੰਨ ਦੀ ਸਥਿਤੀ ਡਾਂਵਾਡੋਲ ਹੋ ਰਹੀ ਹੈ। ਕਦੇ ਪੰਜਾਬ ਨੂੰ ਦੁੱਧ, ਮੱਖਣਾ ਅਤੇ ਖੁੱਲੀਆਂ ਖੁਰਾਕਾਂ ਲਈ ਜਾਣਿਆ ਜਾਂਦਾ ਸੀ। ਪਰ ਅੱਜ ਪੰਜਾਬ ਡਰ ਰਿਹਾ ਹੈ, ਖੂਨ ਖਰਾਬੇ ਨਾਲ ਮਾਹੌਲ ਖਰਾਬ ਹੈ, ਸਾਬਕਾ ਡੀ.ਜੀ.ਪੀ. ਸ਼ਸ਼ੀਕਾਂਤ ਨੇ ਕਿਹਾ ਕਿ ਪੰਜਾਬ ਵਿਚ ਕਦੇ ਖਾਣ-ਪੀਣ ਅਤੇ ਪੰਜਾਬੀਆਂ ਦੀ ਦਲੇਰੀ ਮਸ਼ਹੂਰ ਸੀ, ਅੱਜ ਵਿਸਕੀ ਸ਼ਰਾਬ ਅਤੇ ਨਸ਼ਾ ਪੰਜਾਬ ਨੂੰ ਉੱਡਦਾ ਪੰਜਾਬ ਵੀ ਕਿਹਾ ਗਿਆ। ਹਾਲਾਤ ਚਾਹੇ ਜੋ ਵੀ ਹੋਣ ਪੰਜਾਬ ਡਰਦਾ ਨਹੀਂ ਹੈ ਅਤੇ ਨਾ ਹੀ ਪੰਜਾਬੀਆਂ ਦੇ ਸੁਭਾਅ ਵਿਚ ਡਰਨਾ ਹੈ।
ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਵਿੱਚ ਕੇਂਦਰੀ ਏਜੰਸੀਆਂ ਨੂੰ ਦਖਲ ਅੰਦਾਜ਼ੀ ਕਰਨੀ ਪਈ:- ਪੰਜਾਬ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਉੱਤੇ ਉਹਨਾਂ ਕਿਹਾ ਕਿ ਮੂਸੇਵਾਲਾ ਕਤਲ ਕੇਸ ਤੋਂ ਬਾਅਦ ਪੰਜਾਬ ਵਿਚ ਕਈ ਘਟਨਾਵਾਂ ਹੋਈਆਂ, ਜਿਸ ਤੋਂ ਪੰਜਾਬੀ ਸਮਾਜ ਹਿੱਲ ਗਿਆ ਅਤੇ ਕੇਂਦਰੀ ਏਜੰਸੀਆਂ ਨੂੰ ਇਸ ਵਿਚ ਦਾਖਲ ਅੰਦਾਜ਼ੀ ਕਰਨੀ ਪਈ ਅਤੇ ਗੈਂਗਸਟਰਾਂ ਅਤੇ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ। ਉਹਨਾਂ ਆਖਿਆ ਕਿ ਇਸ ਦੌਰਾਨ ਲਾਰੈਂਸ ਗੈਂਗ ਵੀ ਫੜਿਆ ਗਿਆ ,ਜੋ ਜੇਲ੍ਹਾਂ ਵਿਚ ਬੈਠ ਕੇ ਇਹਨਾਂ ਘਟਨਾਵਾਂ ਨੂੰ ਸ਼ਾਤਿਰ ਦਿਮਾਗੀ ਨਾਲ ਅੰਜਾਮ ਦੇ ਰਿਹਾ ਸੀ।
ਗੈਂਗਸਟਰ, ਡਰੱਗ ਸਮੱਗਲਰ ਜਾਂ ਅੱਤਵਾਦੀ ਹੋਣ ਇਹ ਕਦੇ ਵੀ ਆਪ ਕੰਮ ਨਹੀਂ ਕਰਦੇ:- ਵਿਦੇਸ਼ਾਂ ਵਿਚ ਰਹਿ ਕੇ ਗੈਂਗਸਟਰ ਪੰਜਾਬ ਦਾ ਮਾਹੌਲ ਕਿਸ ਤਰ੍ਹਾਂ ਖਰਾਬ ਕਰ ਰਹੇ ਹਨ ? ਇਸ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਗੈਂਗਸਟਰਾਂ ਆਪਣੀ ਹੋਂਦ ਵਿਖਾਉਣ ਦੇ ਲਈ ਸਮੇਂ-ਸਮੇਂ ਉੱਤੇ ਅਜਿਹੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਗੈਂਗਸਟਰ, ਡਰੱਗ ਸਮੱਗਲਰ ਜਾਂ ਅੱਤਵਾਦੀ ਹੋਣ ਇਹ ਕਦੇ ਵੀ ਆਪ ਕੰਮ ਨਹੀਂ ਕਰਦੇ, ਇਹਨਾਂ ਦੇ ਵੱਖ-ਵੱਖ ਗੁਰਗੇ ਵੱਖ-ਵੱਖ ਥਾਵਾਂ ਉੱਤੇ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਇਹਨਾਂ ਦੇ ਵੱਖ-ਵੱਖ ਸਲੀਪਰ ਸੈਲ ਹੁੰਦੇ ਹਨ ਅਤੇ ਵੱਖ-ਵੱਖ ਕੈਟਾਗਿਰੀਆਂ ਹੁੰਦੀਆਂ ਹਨ। ਅਜੇ ਤੱਕ ਪੁਲਿਸ ਵੱਲੋਂ ਕਦੇ ਵੀ ਸਲੀਪਰ ਸੈਲ ਦੀ ਡੂੰਘਾਈ ਉੱਤੇ ਕੰਮ ਨਹੀਂ ਕੀਤਾ ਗਿਆ। ਗੈਂਗਸਟਰ ਖ਼ਤਮ ਹੁੰਦੇ ਹਨ ਅਤੇ ਉਹਨਾਂ ਦੇ ਸਲਿਪਰ ਸੈਲ ਖ਼ਤਮ ਨਹੀਂ ਹੁੰਦੇ।
ਗੈਂਗਸਟਰਵਾਦ ਖ਼ਤਮ ਕਰਨ ਬਾਰੇ ਦੱਸੀ ਇਹ ਵੱਡੀ ਗੱਲ:- ਗੈਂਗਸਟਰਵਾਦ ਖ਼ਤਮ ਕਿਵੇਂ ਕੀਤਾ ਜਾ ਸਕਦਾ ਹੈ ? ਇਸ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਆਖਿਆ ਕਿ ਇਹਨਾਂ ਘਟਨਾਵਾਂ ਨੂੰ ਠੱਲ੍ਹ ਜ਼ਰੂਰ ਪਾਈ ਜਾ ਸਕਦੀ ਹੈ ਇਹ ਨਾਮੁਮਕਿਨ ਨਹੀਂ, ਇਸਦੇ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਸਰਕਾਰ ਜ਼ਿੰਮੇਵਾਰੀ ਤੈਅ ਕਰੇ। ਕੋਈ ਵੀ ਪੁਲਿਸ ਅਫ਼ਸਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਅਜਿਹਾ ਨਹੀਂ ਜਿਸਨੂੰ ਆਪਣੇ ਵਿਭਾਗ ਅੰਦਰ ਹੋ ਰਹੇ ਕੰਮਾਂ ਦਾ ਪਤਾ ਨਾ ਹੋਵੇ। ਸਰਕਾਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ, ਪਰ ਅਫ਼ਸਰਸ਼ਾਹੀ ਨੇ ਸਮੇਂ-ਸਮੇਂ ਉੱਤੇ ਆਪਣੀ ਡਿਊਟੀ ਨਿਭਾਉਣੀ ਹੁੰਦੀ ਹੈ।
ਕਾਂਗਰਸ ਦੇ ਬੁਲਾਰੇ ਜਸਕਰਨ ਸਿੰਘ ਕਾਹਲੋਂ ਨੇ 'ਆਪ' ਉੱਤੇ ਸਾਧਿਆ ਨਿਸ਼ਾਨੇ:- ਵਿਰੋਧੀ ਧਿਰ ਕਾਂਗਰਸ ਆਮ ਆਦਮੀ ਪਾਰਟੀ ਨੂੰ ਘੇਰਦੀ ਨਜ਼ਰ ਆ ਰਹੀ ਹੈ। ਕਾਂਗਰਸ ਦੇ ਬੁਲਾਰੇ ਜਸਕਰਨ ਸਿੰਘ ਕਾਹਲੋਂ ਨੇ ਸੂਬਾ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਸੂਬਾ ਸਰਕਾਰ ਤੇ ਸ਼ਾਇਰਾਨਾ ਅੰਦਾਜ਼ ਵਿਚ ਉਹਨਾਂ ਨਿਸ਼ਾਨਾ ਸਾਧਿਆ।
ਉਹਨਾਂ ਆਖਿਆ ਕਿ ਸਰਕਾਰ ਪਿਛਲੇ 8 ਮਹੀਨਿਆਂ ਤੋਂ ਸੱਤਾ ਤੇ ਕਾਬਜ਼ ਹੈ ਪਰ ਪਿਛਲੇ 2 ਮਹੀਨਿਆਂ ਤੋਂ ਪੰਜਾਬ ਵਿਚ ਗੈਰ ਹਾਜ਼ਰ ਹੈ।ਨਾ ਹਿਮਾਚਲ 'ਚ ਉਪਲਬਧੀ ਮਿਲੀ ਨਾ ਹੀ ਗੁਜਰਾਤ 'ਚ ਉਪਲਬਧੀ ਮਿਲੀ। ਪਰ ਪੰਜਾਬ ਨੂੰ ਬੇਹਾਲ ਕਰਕੇ ਰੱਖ ਦਿੱਤਾ, 58 ਲੋਕਾਂ ਨੂੰ ਫਿਰੌਤੀ ਦੀ ਕਾਲ ਆਉਂਦੀ ਹੈ ਅਤੇ 3 ਦਾ ਕਤਲ ਹੋ ਜਾਂਦਾ ਹੈ, ਪਰ ਸਰਕਾਰ ਕੋਈ ਜਵਾਬ ਨਹੀਂ ਦੇ ਰਹੀ ਕਿ ਇਸਦਾ ਜ਼ਿੰਮੇਵਾਰ ਕੌਣ ਹੈ ?
ਡੀ.ਜੀ.ਪੀ ਗੌਰਵ ਯਾਦਵ ਦਾ ਤਰਨਤਾਰਨ ਸਰਹਾਲੀ RPG ਹਮਲੇ ਉੱਤੇ ਵੱਡਾ ਬਿਆਨ:- ਤਰਨਤਾਰਨ ਸਰਹਾਲੀ ਥਾਣੇ ਵਿਚ ਹੋਏ ਹਮਲੇ ਤੋਂ ਬਾਅਦ ਪੰਜਾਬ ਹਾਈ ਅਲਰਟ 'ਤੇ ਹੈ। ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਖੁਦ ਘਟਨਾ ਵਾਲੇ ਸਥਾਨ ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ।
ਇਸ ਦੌਰਾਨ ਹੀ ਡੀ.ਜੀ.ਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਪਹਿਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੀਤੀ ਰਾਤ 11 ਵੱਜ ਕੇ 22 ਮਿੰਟ ਤੇ ਇਹ ਹਮਲਾ ਹੋਇਆ ਹੈ ਅਤੇ ਆਰਪੀਜੀ ਦਾ ਇਸਤੇਮਾਲ ਕਰਕੇ ਗ੍ਰਨੇਡ ਸੁੱਟਿਆ ਗਿਆ ਹੈ। ਇਹ ਸਰਹਾਲੀ ਥਾਣੇ ਦੇ ਸੁਵਿਧਾ ਕੇਂਦਰ ਨਾਲ ਟਕਰਾ ਗਈ। ਯੂਏਪੀਏ ਤਹਿਤ ਐਫ.ਆਈ.ਆਰ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜੋ:- ਤਰਨਤਾਰਨ RPG ਹਮਲੇ ਤੋਂ ਬਾਅਦ ਬਿਆਸ ਥਾਣੇ ਦੇ ਸੁਰੱਖਿਆ ਇਤਜਾਮ ਢਿੱਲੇ