ETV Bharat / state

ਦੁਨੀਆਂ ਦੇ 100 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ 'ਚ ਜਥੇਦਾਰ ਗਿਆਨੀ ਕੁਲਵੰਤ ਸਿੰਘ ਦਾ ਪਹਿਲਾ ਨਾਂ, ਜਾਣੋ ਕੌਣ ਹੈ ਇਹ ਮਹਾਨ ਸ਼ਖ਼ਸੀਅਤ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ

ਦਿ ਸਿੱਖ ਗਰੁੱਪ ਵਲੋਂ ਦੁਨੀਆਂ ਦੇ 100 ਮਸ਼ਹੂਰ ਅਤੇ ਪ੍ਰਭਾਵ ਰੱਖਣ ਵਾਲੇ ਵਿਅਕਤੀਆਂ ਸੂਚੀ ਜਾਰੀ ਕੀਤੀ ਗਈ ਹੈ। ਇਸ ਵਿੱਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਪਹਿਲੇ ਸਥਾਨ ਉੱਤੇ ਹਨ

Who is Jathedar Singh Sahib Giani Kulwant Singh ji, know complete information about his life
ਦੁਨੀਆਂ ਦੇ 100 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ 'ਚ ਜਥੇਦਾਰ ਗਿਆਨੀ ਕੁਲਵੰਤ ਸਿੰਘ ਦਾ ਪਹਿਲਾ ਨਾਂ, ਜਾਣੋ ਕੌਣ ਹੈ ਇਹ ਮਹਾਨ ਸ਼ਖ਼ਸੀਅਤ
author img

By

Published : May 3, 2023, 4:56 PM IST

Updated : May 3, 2023, 6:06 PM IST

ਦੁਨੀਆਂ ਦੇ 100 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ 'ਚ ਜਥੇਦਾਰ ਗਿਆਨੀ ਕੁਲਵੰਤ ਸਿੰਘ ਦਾ ਪਹਿਲਾ ਨਾਂ, ਜਾਣੋ ਕੌਣ ਹੈ ਇਹ ਮਹਾਨ ਸ਼ਖ਼ਸੀਅਤ

ਚੰਡੀਗੜ੍ਹ ਡੈਸਕ: ਬਰਤਾਨੀਆਂ ਦੀ ਇੱਕ ਸਿੱਖ ਸੰਸਥਾ ‘ਦਿ ਸਿੱਖ ਗਰੁੱਪ’ ਵੱਲੋਂ ਦੁਨੀਆਂ ਦੇ 100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਹ ਸੂਚੀ ‘ਦਿ ਸਿੱਖਸ 100’ ਸਿਰਲੇਖ ਹੇਠ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿੱਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਨਾਂਅ ਸ਼ਾਮਿਲ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਦਾ ਵੀ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚ ਨਾਂਅ ਸ਼ਾਮਿਲ ਕੀਤਾ ਗਿਆ ਹੈ।

ਸਿਖ਼ਰ ਉੱਤੇ ਧਾਰਮਿਕ ਸ਼ਖ਼ਸੀਅਤਾਂ ਦੇ ਨਾਮ: ਦੱਸ ਦਈਏ ਯੂਕੇ ਦੀ ਇਸ ਸਿੱਖ ਸੰਸਥਾ ਵੱਲੋਂ ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਵਿੱਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਪਹਿਲੇ ਸਥਾਨ ਉੱਤੇ ਹਨ। ਉਨ੍ਹਾਂ ਤੋਂ ਬਾਅਦ ਦੂਜੇ ਨੰਬਰ ਉਤੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਦਰਜ ਹੈ। ਇਸ ਸੂਚੀ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਨਾਂ ਵੀ ਦਰਜ ਕੀਤਾ ਗਿਆ ਹੈ।

ਕੌਣ ਨੇ ਜਥੇਦਾਰ ਕੁਲਵੰਤ ਸਿੰਘ : ਗਿਆਨੀ ਕੁਲਵੰਤ ਸਿੰਘ ਦਾ ਜਨਮ 1 ਮਈ 1967 ਨੂੰ ਅਬਚਲਨਗਰ ਸਾਹਿਬ ਜੀ (ਨਾਂਦੇੜ ਸਾਹਿਬ) ਹੋਇਆ। ਇਨ੍ਹਾਂ ਦੇ ਮਾਤਾ ਪਿਤਾ ਦਾ ਨਾਂ ਬਲਵੰਤ ਸਿੰਘ ਅਤੇ ਮਾਤਾ ਸੰਤ ਕੌਰ ਸੀ। ਇਹ ਵੀ ਯਾਦ ਰਹੇ ਕਿ ਕੁਲਵੰਤ ਸਿੰਘ ਦੇ ਦਾਦਾ ਸੰਤ ਬਾਬਾ ਮੰਗਲ ਸਿੰਘ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਜੀ (ਨਾਂਦੇੜ) ਵਿਚ ਕੜਾਹ ਪ੍ਰਸ਼ਾਦ ਦੀ ਸੇਵਾ ਕਰਦੇ ਸੀ। ਉਹਨਾਂ ਦੇ ਪਿਤਾ ਬਲਵੰਤ ਸਿੰਘ ਅਤੇ ਭਰਾ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਜੀ (ਨਾਂਦੇੜ) 'ਚ ਕਿਰਤਨੀਏ ਵਜੋਂ ਸੇਵਾ ਕਰਦੇ ਸੀ।

ਇਹ ਵੀ ਪੜ੍ਹੋ : ਕੀਰਤਪੁਰ ਸਾਹਿਬ ਵਿਖੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਜਲ ਪ੍ਰਵਾਹ

ਸੇਵਾ ਭਾਵਨਾ ਨਾਲ ਮਿਲੀ ਜਥੇਦਾਰ ਦੀ ਸੇਵਾ : ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਦੇ ਤਿੰਨ ਵਿਦਿਆ ਗੁਰੂ ਕਹੇ ਜਾਂਦੇ ਹਨ। ਇਨ੍ਹਾਂ ਦਾ ਨਾਂ ਮਾਸਟਰ ਤਾਨ ਸਿੰਘ, ਸਿੰਘ ਸਾਹਿਬ ਗਿਆਨੀ ਜਗਜੀਤ ਸਿੰਘ ਤੇ ਗਿਆਨੀ ਹਰਦੀਪ ਸਿੰਘ ਸੀ। ਕੁਲਵੰਤ ਸਿੰਘ ਦੀ ਸੇਵਾ ਵਡਮੁੱਲੀ ਹੈ। ਸੇਵਾ ਕਰਦੇ ਸਮੇਂ ਉਨ੍ਹਾਂ ਦੀਆਂ ਅੱਖਾਂ ਵਿਚੋਂ ਗੁਰੂ ਮਹਾਰਾਜ ਲਈ ਪਿਆਰ ਨਜਰ ਆਉਂਦਾ ਸੀ। ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ ਪੂਰਨ ਸਮਰਪਣ ਨੂੰ ਦੇਖਦਿਆਂ ਗੁਰੂਦਵਾਰਾ ਮੈਨੇਜਮੈਂਟ ਬੋਰਡ ਨੇ ਉਹਨਾਂ ਨੂੰ ਜਥੇਦਾਰ ਦੀ ਸੇਵਾ ਲਾਈ ਸੀ। ਜਥੇਦਾਰ ਦੇ ਰੂਪ ਵਿਚ ਸੇਵਾ ਸੰਭਾਲ ਤੇ ਹਜੂਰੀ ਗੁਰੁ ਖ਼ਾਲਸਾ ਸਿੱਖ ਰਹਿਤ ਮਰਿਯਾਦਾ ਉਤੇ ਪਹਿਰਾ ਦੇਣ ਦਾ ਸਮਾਂ 20 ਸਾਲ ਤੋਂ ਉਪਰ ਲੰਘ ਚੁੱਕਿਆ ਹੈ।

ਇਹ ਵੀ ਯਾਦ ਰਹੇ ਸਿੱਖ ਧਰਮ ਦੇ ਅਹਿਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਨੂੰ ਸਾਲ 2020 ਵਿੱਚ ਗਹਿਰਾ ਸਦਮਾ ਪੁੱਜਾ ਸੀ। ਉਨ੍ਹਾਂ ਦੇ ਵੱਡੇ ਭਰਾ ਧਨਵੰਤ ਸਿੰਘ ਕੜੇ ਵਾਲੇ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ।

Last Updated : May 3, 2023, 6:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.